ਜਲੰਧਰ, (ਮਹੇਸ਼)— ਪਿੰਡ ਨੱਥੇਵਾਲ (ਥਾਣਾ ਸਦਰ ਜਲੰਧਰ) ਦੇ ਵਾਸੀ ਲਵਪ੍ਰੀਤ ਉਰਫ ਲਵੀ (23) ਪੁੱਤਰ ਬਲਵੀਰ ਚੰਦ ਨੂੰ ਜੰਡਿਆਲਾ ਚੌਕੀ ਦੀ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਦੇ ਇੰਚਾਰਜ ਇੰਸ. ਗੁਰਦੇਵ ਸਿੰਘ ਔਲਖ ਦੀ ਅਗਵਾਈ ਵਿਚ ਜੰਡਿਆਲਾ ਚੌਕੀ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਰਿਆੜ ਤੇ ਏ. ਐੱਸ. ਆਈ. ਅਮਰਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸਨ।
ਇਸ ਦੌਰਾਨ ਜੰਡਿਆਲਾ ਤੋਂ ਨੱਥੇਵਾਲ ਵਲ ਪੈਦਲ ਜਾ ਰਹੇ ਸ਼ੱਕੀ ਹਾਲਤ ਵਿਚ ਲਵੀ ਨੂੰ ਚੈਕਿੰਗ ਲਈ ਰੋਕਿਆ ਤਾਂ ਤਲਾਸ਼ੀ ਲੈਣ 'ਤੇ ਉਸ ਕੋਲੋਂ 250 ਨਸ਼ੀਲੀਆਂ ਗੋਲੀਆਂ ਤੇ 510 ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲਸ ਮੁਤਾਬਕ ਖੁਦ ਨਸ਼ਾ ਕਰਨ ਦੇ ਆਦੀ ਲਵੀ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗੁਲ
NEXT STORY