ਲੁਧਿਆਣਾ(ਖੁਰਾਣਾ)-ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਸਾਲ 2018-19 ਲਈ ਪੇਸ਼ ਕੀਤੇ ਗਏ ਬਜਟ ਵਿਚ ਪੈਟੋਰੀਅਮ ਪਦਾਰਥਾਂ ਦੀ ਕੀਮਤਾਂ 'ਤੇ ਜੋ 2 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰ ਕੇ ਆਮ ਜਨਤਾ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ, ਉਸ ਨਾਲ ਟਰੇਡ ਨਾਲ ਜੁੜੇ ਕਾਰੋਬਾਰੀ ਕੇਂਦਰ ਸਰਕਾਰ ਦਾ ਸਿਆਸੀ ਪੈਂਤੜਾ ਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਨੀਤੀ ਕਰਾਰ ਦੇ ਰਹੇ ਹਨ। ਕਾਰੋਬਾਰੀਆਂ ਮੁਤਾਬਕ ਸਰਕਾਰ ਨੇ ਇਕ ਪਾਸੇ ਜਿੱਥੇ ਪੈਟਰੋਲੀਅਮ ਪਦਾਰਥਾਂ 'ਤੇ ਨਿਰਧਾਰਤ ਐਕਸਾਈਜ਼ ਡਿਊਟੀ 'ਚ ਕਟੌਤੀ ਕਰ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲਿਟਰ ਘੱਟ ਕਰਨ ਦੀ ਗੱਲ ਕਹੀ ਹੈ, ਉਥੇ ਦੂਸਰੇ ਪਾਸੇ ਪੈਟਰੋਲੀਅਮ ਪਦਾਰਥਾਂ 'ਤੇ ਰੋਡ ਇੰਫ੍ਰਾਸਟ੍ਰਕਚਰ ਸੈੱਸ ਦੇ ਰੂਪ ਵਿਚ ਨਵਾਂ ਟੈਕਸ ਲਾ ਕੇ ਦੇਸ਼ ਵਾਸੀਆਂ ਨਾਲ ਧੋਖਾ ਕੀਤਾ ਹੈ ਭਾਵ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅੱਜ ਵੀ ਪਹਿਲਾਂ ਵਾਂਗ ਹੀ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਹੀਂ ਹੋਈ ਹੈ।
ਬਜਟ ਤੋਂ ਪਹਿਲਾਂ ਡੀਜ਼ਲ ਤੇ ਪੈਟਰੋਲ 'ਤੇ ਲੱਗਣ ਵਾਲੀ ਬੇਸਿਕ ਐਕਸਾਈਜ਼ ਡਿਊਟੀ ਅਤੇ ਐਡੀਸ਼ਨਲ ਐਕਸਾਈਜ਼ ਡਿਊਟੀ ਦਾ ਬਿਉੂਰਾ
* ਡੀਜ਼ਲ ਦੀ ਕੀਮਤ 'ਤੇ ਪ੍ਰਤੀ ਲਿਟਰ ਲੱਗਣ ਵਾਲਾ ਟੈਕਸ
* 6.48 ਪੈਸੇ ਪ੍ਰਤੀ ਲਿਟਰ
* 2 ਰੁਪਏ ਅੱਜ ਦੇ ਬਜਟ ਵਿਚ ਕੀਤੀ ਗਈ ਕਟੌਤੀ
* 4.58 ਮੌਜੂਦਾ ਸਮੇਂ 'ਚ
—————————————
* ਪੈਟਰੋਲ ਦੀ ਕੀਮਤ 'ਤੇ ਪ੍ਰਤੀ ਲਿਟਰ ਲੱਗਣ ਵਾਲਾ ਟੈਕਸ
* 8.33 ਰੁਪਏ ਪ੍ਰਤੀ ਲਿਟਰ
* 2 ਰੁਪਏ ਪ੍ਰਤੀ ਲਿਟਰ ਦੀ ਕਟੌਤੀ
* 6.33 ਮੌਜੂਦਾ
6 ਰੁਪਏ ਪ੍ਰਤੀ ਲਿਟਰ ਲੱਗਣ ਵਾਲੀ ਐਡੀਸ਼ਨਲ ਐਕਸਾਈਜ਼ ਡਿਊਟੀ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ, ਜੋ ਕਿ ਕੁੱਲ ਮਿਲਾ ਕੇ 8 ਰੁਪਏ ਪ੍ਰਤੀ ਲਿਟਰ ਬਣਦੀ ਹੈ। ਉਥੇ ਹੁਣ ਰੋੜ ਇੰਫ੍ਰਾਸਟ੍ਰਕਚਰ ਸੈੱਸ ਦੇ ਨਾਂ 'ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਤੇ 8 ਰੁਪਏ ਪ੍ਰਤੀ ਲਿਟਰ ਦਾ ਨਵਾਂ ਟੈਕਸ ਲਾਇਆ ਗਿਆ ਹੈ ਭਾਵ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਨਤਾ ਨੂੰ ਪਹਿਲਾਂ ਦੇ ਬਰਾਬਰ ਹੀ ਅਦਾ ਕਰਨੀਆਂ ਪੈਣਗੀਆਂ।
4 ਬੇਰੋਜ਼ਗਾਰ ਦੋਸਤਾਂ ਨੇ ਬਣਾਇਆ ਗੈਂਗ, 4 ਮਹੀਨਿਆਂ 'ਚ ਕੀਤੀਆਂ 20 ਸਨੈਚਿੰਗ ਦੀਆਂ ਵਾਰਦਾਤਾਂ
NEXT STORY