ਫਿਰੋਜ਼ਪੁਰ (ਮਲਹੋਤਰਾ) : ਨਾਜਾਇਜ਼ ਤਰੀਕੇ ਨਾਲ ਜਾਂ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਅਮਰੀਕਾ ਗਏ ਮੁੰਡਿਆਂ ਨੂੰ ਡਿਪੋਰਟ ਕੀਤੇ ਜਾਣ ਦੇ ਮਾਮਲਿਆਂ 'ਚ ਪੰਜਾਬ ਸਰਕਾਰ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਟ੍ਰੈਵਲ ਏਜੰਸੀਆਂ/ਕੋਚਿੰਗ ਆਫ ਆਈਲੈੱਟਸ/ਟ੍ਰੈਵਲ ਏਜੰਸੀ/ਜਨਰਲ ਸੇਲਜ਼ ਏਜੰਸੀ ਦਾ ਕੰਮ ਕਰਨ ਵਾਲੇ 10 ਲੋਕਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਨੋਟਿਸ ਜਾਰੀ ਹੋਣ ਤੋਂ 10 ਦਿਨਾ ਦੇ ਅੰਦਰ-ਅੰਦਰ ਆਪਣਾ ਲਾਇਸੈਂਸ ਨਵੀਨ ਕਰਨ ਲਈ ਪ੍ਰਤੀ ਬੇਨਤੀ ਜਮ੍ਹਾਂ ਕਰਵਾਈ ਜਾਵੇ ਜਾਂ ਆਪਣਾ ਲਾਇਸੈਂਸ ਸਰੰਡਰ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ 'ਚ ਇਨ੍ਹਾਂ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਰੱਦ ਕਰਨ ਲਈ ਇੱਕ ਤਰਫ਼ਾ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਏ. ਡੀ. ਸੀ. ਡਾ. ਨਿਧੀ ਬਾਂਬਾ ਨੇ ਦੱਸਿਆ ਕਿ ਪੰਜਾਬ ਪ੍ਰੀਵੈਂਸ਼ਨ ਆਫ ਹੂਮੈਨ ਸਮੱਗਲਿੰਗ ਰੂਲਜ਼ 2013 ਦੇ ਅਧੀਨ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਖ਼ਤਮ ਹੋਣ ਵਾਲੇ ਸਨ, ਉਨ੍ਹਾਂ ਨੂੰ 2 ਮਹੀਨੇ ਪਹਿਲਾਂ ਲਾਇਸੈਂਸ ਰੀਨਿਊ ਕਰਨ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ : ਜ਼ਮੀਨਾਂ ਦੇ ਕੁਲੈਕਟਰ ਰੇਟਾਂ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਦੋਂ ਤੋਂ ਹੋਣਗੇ ਲਾਗੂ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 10 ਲੋਕਾਂ ਨੇ ਇਸ ਹੁਕਮ ਨੂੰ ਨਹੀਂ ਮੰਨਿਆ, ਜਿਸ ਦੇ ਚੱਲਦੇ ਉਕਤ ਕੰਮ ਕਰਨ ਵਾਲੇ ਸ਼ਿਵਦੀਪ ਕੌਰ, ਪ੍ਰਿੰਸ ਗਰੋਵਰ, ਕੁਲਦੀਪ ਸਿੰਘ ਢਿੱਲੋਂ, ਸ਼ਿਵਮ ਬਜਾਜ, ਕਰਨਬੀਰ ਸਿੰਘ ਸਿੱਧੂ, ਰਮੇਸ਼ ਕੁਮਾਰ ਗੋਇਲ, ਅਰਵਿੰਦਰ ਸਿੰਘ, ਅਵਤਾਰ ਸਿੰਘ, ਪ੍ਰਭਜੋਤ ਕੌਰ ਅਰੋੜਾ, ਪੂਜਾ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਸਾਰਿਆਂ ਨੇ ਨਾ ਤਾਂ ਆਪਣੇ ਲਾਇਸੈਂਸ ਪ੍ਰਸ਼ਾਸਨ ਕੋਲ ਸਰੈਂਡਰ ਕੀਤੇ ਹਨ ਅਤੇ ਨਾ ਹੀ ਰੀਨਿਊ ਕਰਵਾਏ ਹਨ, ਜਿਸ ਉਪਰੰਤ ਇਹ ਕਾਰਵਾਈ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਜਿੰਦਰ ਸਿੰਘ ਧਾਮੀ ਨੇ ਕਿਉਂ ਦਿੱਤਾ ਅਸਤੀਫ਼ਾ, ਅਕਾਲੀ ਆਗੂ ਦਲਜੀਤ ਚੀਮਾ ਨੇ ਦਿੱਤਾ ਵੱਡਾ ਬਿਆਨ
NEXT STORY