ਤਲਵੰਡੀ ਭਾਈ (ਗੁਲਾਟੀ ): ਸਥਾਨਕ ਸ਼ਹਿਰ ਦੀ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਦੀਆਂ ਆਪਹੁਦਰੀਆਂ ਕਾਰਨ ਇੱਕ ਪਿਉ ਨੂੰ ਜਿੱਥੇ ਆਪਣਾ ਪੁੱਤ ਗਵਾਉਣ ਪਿਆ, ਉੱਥੇ 2 ਮਾਸੂਮ ਬੱਚੀਆਂ ਦੇ ਸਿਰ ਤੋਂ ਆਪਣੇ ਬਾਪ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ। ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਤਲਵੰਡੀ ਭਾਈ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਐੱਸ. ਐੱਲ. ਏ. ਦੀ ਪੋਸਟ ’ਤੇ ਨੌਕਰੀ ਕਰਦਾ ਸੀ ਅਤੇ 30 ਸਤੰਬਰ 2020 ਨੂੰ ਉਹ ਸਕੂਲ ’ਚ ਸੇਵਾ ਮੁਕਤ ਹੋਇਆ ਸੀ।
ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ
ਉਨ੍ਹਾਂ ਦੱਸਿਆ ਕਿ ਉਸਦਾ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਹੈ, ਉਸ ਦੀ ਉਮਰ ਭਰ ਦੀ ਕਮਾਈ ਉਸ ਦਾ 11 ਲੱਖ 11 ਹਜ਼ਾਰ ਰੁਪਏ ਫੰਡ 28 ਅਪ੍ਰੈਲ 2021 ਨੂੰ ਉਸ ਦੇ ਖਾਤੇ ਵਿੱਚ ਆਉਂਦਾ ਹੈ। ਜਿਸ ਦੀ ਮੈਸੇਜ ਰਾਹੀਂ ਉਸ ਨੂੰ ਸੂਚਨਾ ਮਿਲਦੀ ਹੈ। ਜਦੋਂ ਉਹ ਬੈਂਕ ਵਿੱਚੋਂ ਆਪਣੀ ਪੈਮੇਂਟ ਕਿਸੇ ਹੋਰ ਬੈਂਕ ਵਿੱਚ ਤਬਦੀਲ ਕਰਨ ਸਬੰਧੀ ਬੈਂਕ ਮੈਨੇਜਰ ਰਾਹੁਲ ਨਾਲ ਗੱਲ ਕਰਦਾ ਹੈ ਤਾਂ ਉਸ ਨੂੰ ਆਖਿਆ ਜਾਂਦਾ ਹੈ ਕਿ ਤੁਹਾਡੇ ਕੁਝ ਕਾਗਜ਼ ਪੱਤਰ ਅਧੂਰੇ ਹਨ, ਤੁਸੀਂ ਫ਼ਿਰੋਜ਼ਪੁਰ ਜਾ ਕੇ ਗੱਲ ਕਰੋ। ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਰਵਿੰਦਰ ਸਿੰਘ ਜਿਸ ਦੀ ਉਮਰ 36 ਸਾਲ ਹੈ, ਅਤੇ ਜਿਸ ਦੀਆਂ 2 ਛੋਟੀਆਂ ਕੁੜੀਆਂ ਹਨ, ਉਹ ਬਿਮਾਰ ਰਹਿੰਦਾ ਹੈ, ਇਸ ਲਈ ਮੈਨੂੰ ਜੇਕਰ ਮੇਰਾ ਪੈਸਾ ਮਿਲ ਜਾਵੇ ਤਾਂ ਮੈਂ ਆਪਣੇ ਪੁੱਤਰ ਦਾ ਇਲਾਜ ਕਰਵਾ ਸਕਾਂ। ਪ੍ਰੰਤੂ ਉਕਤ ਬੈਂਕ ਮੈਨੇਜਰ ’ਤੇ ਮੇਰੀ ਵਾਰ-ਵਾਰ ਬੇਨਤੀ ਕਰਨ ਦਾ ਕੋਈ ਅਸਰ ਨਹੀਂ ਹੋਇਆ।
ਇਹ ਵੀ ਪੜ੍ਹੋ: ਸਰੂਪ ਸਿੰਗਲਾ ਨੇ ਮੁੜ ਘੇਰਿਆ ਮਨਪ੍ਰੀਤ ਬਾਦਲ, 'ਨਾਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਹੋਵੇ ਤਾਂ ਹੋਣਗੇ ਵੱਡੇ ਖੁਲਾਸੇ'
ਇਸ ਮੈਨੇਜਰ ਵੱਲੋਂ 2 ਮਹੀਨੇ ਮੇਰੇ ਕਈ ਵਾਰ ਫ਼ਿਰੋਜ਼ਪੁਰ ਦੇ ਗੇੜੇ ਕੱਢਵਾਏ ਗਏ ਅਤੇ ਖੁੱਜਲ-ਖੁਆਰ ਕੀਤਾ। ਪੈਸਾ ਨਾ ਹੋਣ ਕਰਕੇ ਮੇਰਾ ਪੁੱਤਰ ਇਲਾਜ ਨਾ ਹੋਣ ਕਰਕੇ ਮੇਰੇ ਹੱਥੋਂ ਨਿਕਲਦਾ ਜਾ ਰਿਹਾ ਸੀ ਅਤੇ ਅਖੀਰ 21 ਜੂਨ 2021 ਨੂੰ ਮੇਰਾ ਪੁੱਤਰ ਦਮ ਤੋੜ ਗਿਆ। ਹਰਬੰਸ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਮੇਰੇ ਪੁੱਤਰ ਦੀ ਮੌਤ ਇਸ ਬੈਂਕ ਦੇ ਮੈਨੇਜਰ ਕਾਰਨ ਹੋਈ ਹੈ, ਇਸ ਲਈ ਬੈਂਕ ਮੈਨੇਜਰ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਰਵਾਈ ਅਮਲ ਵਿੱਚ ਲਿਆ ਕੇ ਮੈਨੂੰ ਅਤੇ ਮੇਰੀਆਂ 2 ਮਾਸੂਮ ਪੋਤੀਆਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਸਬੰਧ ਵਿੱਚ ਬੈਂਕ ਮੈਨੇਜਰ ਦਾ ਪੱਖ ਲੈਣ ਲਈ ਕਈ ਵਾਰ ਉਸ ਫੋਨ ਕੀਤਾ ਗਿਆ। ਪ੍ਰੰਤੂ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ : ਢੱਡਰੀਆਂਵਾਲੇ ਅਤੇ ਭਾਈ ਪੰਥਪ੍ਰੀਤ ਸਮੇਤ 12 ਸਿੱਖ ਆਗੂਆਂ ਤੋਂ ‘ਸਿਟ’ ਕਰੇਗੀ ਪੁੱਛਗਿੱਛ
ਗੜ੍ਹਸ਼ੰਕਰ: ਕੰਢੀ ਨਹਿਰ ’ਚੋਂ ਬਜ਼ੁਰਗ ਦੀ ਮਿਲੀ ਲਾਸ਼, ਪਰਿਵਾਰ ਵੱਲੋਂ ਕਤਲ ਦਾ ਖ਼ਦਸ਼ਾ
NEXT STORY