ਧੂਰੀ (ਸੰਜੀਵ ਜੈਨ) : ਆਧੁਨਿਕ ਯੁੱਗ ’ਚ ਮਨੋਰੰਜਨ ਦੇ ਪੁਰਾਤਨ ਸਾਧਨ ਹੌਲੀ-ਹੌਲੀ ਲੁਪਤ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਦਾ ਇਨ੍ਹਾਂ ਪਾਸਿਓਂ ਰੁਝਾਨ ਵੀ ਘੱਟਦਾ ਜਾ ਰਿਹਾ ਹੈ ਪਰ ਹਾਲੇ ਵੀ ਮਨੋਰੰਜਨ ਦੇ ਕੁੱਝ ਪੁਰਾਤਨ ਸਾਧਨ ਅਜਿਹੇ ਹਨ, ਜਿਨ੍ਹਾਂ ਲਈ ਲੋਕਾਂ ’ਚ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਸਾਧਨ ਹੈ ਪਤੰਗਬਾਜ਼ੀ। ਜੇਕਰ ਦੇਸ਼ ਦੀ ਹੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵੱਖ-2 ਇਲਾਕਿਆਂ ’ਚ ਲੋਕ ਵੱਖ-ਵੱਖ ਸਮੇਂ 'ਤੇ ਪਤੰਗਬਾਜ਼ੀ ਦਾ ਜੰਮ ਕੇ ਮਜ਼ਾ ਲੈਂਦੇ ਹਨ। ਜਿੱਥੇ ਕਈ ਥਾਵਾਂ ’ਤੇ ਲੋਹੜੀ ਦੇ ਤਿਉਹਾਰ ’ਤੇ ਪਤੰਗਾਂ ਉਡਾਈਆਂ ਜਾਂਦੀਆਂ ਹਨ, ਓੁੱਥੇ ਹੀ ਕਈ ਥਾਵਾਂ 'ਤੇ 26 ਜਨਵਰੀ ਅਤੇ 15 ਅਗਸਤ ਨੂੰ ਵੀ ਲੋਕ ਇਸ ਦਾ ਮਜ਼ਾ ਲੈਂਦੇ ਹਨ।
ਇਸੇ ਤਰ੍ਹਾਂ ਪੰਜਾਬ ਦੇ ਮਾਲਵਾ ਖੇਤਰ ਦੇ ਲੋਕ ਵੀ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਦਾ ਸ਼ੌਕ ਪੂਰਾ ਕਰਦੇ ਹਨ। ਜੇਕਰ ਬਸੰਤ ਪੰਚਮੀ ਵਾਲੇ ਦਿਨ ਮਾਲਵਾ ਖੇਤਰ ਦੇ ਆਕਾਸ਼ ਵੱਲ ਝਾਤ ਮਾਰੀ ਜਾਵੇ ਤਾਂ ਹਰ ਪਾਸੇ ਰੰਗ-ਬਿਰੰਗੀਆਂ ਅਤੇ ਆਕਰਸ਼ਕ ਪਤੰਗਾਂ ਉੱਡਦੀਆਂ ਦਿਖਾਈ ਦਿੰਦੀਆਂ ਹਨ। ਬਸੰਤ ਪੰਚਮੀ ਦੇ ਕੁੱਝ ਦਿਨ ਪਹਿਲਾਂ ਤੋਂ ਹੀ ਪਤੰਗਬਾਜ਼ੀ ਦੇ ਸ਼ੌਕੀਨ ਇਸ ਲਈ ਕਮਰ ਕੱਸ ਲੈਂਦੇ ਹਨ ਅਤੇ ਹੁਣ ਜਦੋਂ ਬਸੰਤ ਪੰਚਮੀ ਵਿੱਚ ਮਹਿਜ਼ ਤਿੰਨ ਦਿਨ ਹੀ ਰਹਿ ਗਏ ਹਨ ਤਾਂ ਪਤੰਗਾਂ ਦੀਆਂ ਦੁਕਾਨਾਂ 'ਤੇ ਬੱਚਿਆਂ ਅਤੇ ਨੌਜਵਾਨਾਂ ਦੀ ਭੀੜ ਆਮ ਵੇਖਣ ਨੂੰ ਮਿਲ ਰਹੀ ਹੈ। ਕੋਈ ਸਮਾਂ ਸੀ, ਜਦੋਂ ਨੌਜਵਾਨ ਕਈ-ਕਈ ਦਿਨ ਪਹਿਲਾਂ ਹੀ ਪਤੰਗ ਉਡਾਉਣ ਵਾਸਤੇ ਡੋਰ ਨੂੰ ਮਾਂਝਾ ਦੇ ਕੇ ਤਿਆਰੀਆਂ ਕਰਨ ਲੱਗ ਪੈਂਦੇ ਸੀ ਪਰ ਹੁਣ ਇਸ ਦੀ ਥਾਂ ਬਾਜ਼ਾਰੀ ਡੋਰ ਨੇ ਹੀ ਲੈ ਲਈ ਹੈ। ਇਸ ਸਬੰਧੀ ਇੱਕ ਦੁਕਾਨਦਾਰ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਤੰਗਬਾਜ਼ੀ ਦੀ ਖ਼ਾਸ ਗੱਲ ਇਹ ਹੈ ਕਿ ਆਧੁਨਕਿਤਾ ਅਤੇ ਮਹਿੰਗਾਈ ਦੀ ਦੌੜ ’ਚ ਇਹ ਹੋਰ ਸਾਧਨਾਂ ਨਾਲੋਂ ਹਾਲੇ ਵੀ ਵਧੇਰੀ ਸਸਤੀ ਹੈ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ 9 ਆਬਜ਼ਰਵਰ ਜਲੰਧਰ ਪੁੱਜੇ
NEXT STORY