ਲੁਧਿਆਣਾ: ਧੀ ਦੇ ਜਨਮ ਮੌਕੇ ਖ਼ਰੀਦੇ ਗਏ ਤੋਹਫ਼ੇ ਨੇ ਪਰਿਵਾਰ ਦੇ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਜਗਰਾਓਂ ਦੇ ਪਿੰਡ ਬੰਸੀ ਦੇ ਰਹਿਣ ਵਾਲੇ ਪਰਿਵਾਰ ਦੀ ਤਿੰਨ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਇੱਥੇ ਦੀ ਰਹਿਣ ਵਾਲੀ ਮਹੇਸ਼ਵਰੀ ਸਾਹਨੀ ਨਾਂ ਦੀ ਮਹਿਲਾ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ। ਧੀ ਦੀ ਸਕੂਲ ਫ਼ੀਸ ਭਰਨ ਦੇ ਲਈ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਸੀ। ਪਰ ਹੁਣ ਪਰਿਵਾਰ ਦੀ ਕਿਮਸਤ ਨੇ ਰਾਤੋ-ਰਾਤ ਅਜਿਹੀ ਪਾਲਟੀ ਮਾਰੀ ਹੈ ਕਿ ਉਹ ਕਰੋੜਪਤੀ ਬਣ ਗਏ ਹਨ।
ਮਹੇਸ਼ਵਰੀ ਸਾਹਨੀ ਨੇ ਦੱਸਿਆ ਕਿ 17 ਤਾਰੀਖ਼ ਨੂੰ ਉਸ ਦੀ ਧੀ ਦਾ ਜਨਮ ਦਿਨ ਸੀ ਤੇ ਉਹ ਧੀ ਨੂੰ ਕੋਈ ਚੰਗਾ ਤੋਹਫ਼ਾ ਦੇਣਾ ਚਾਹੁੰਦੀ ਸੀ। ਉਸ ਨੇ 2 ਹਜ਼ਾਰ ਰੁਪਏ ਨਾਲ ਲਾਟਰੀ ਦੀਆਂ ਚਾਰ ਟਿਕਟਾਂ ਖ਼ਰੀਦੀਆਂ ਤੇ ਅੱਜ ਉਸ ਨੂੰ ਪਤਾ ਲੱਗਿਆ ਹੈ ਕਿ ਉਸ ਦਾ ਤਿੰਨ ਕਰੋੜ ਦਾ ਇਨਾਮ ਨਿਕਲ ਆਇਆ ਹੈ। ਇਸ ਨਾਲ ਕੁੜੀ ਤੇ ਉਸ ਦੇ ਮਾਪੇ ਬਹੁਤ ਖ਼ੁਸ਼ ਹਨ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਧੀ ਬੜੀ ਕਰਮਾਂ ਵਾਲੀ ਹੈ ਤੇ ਹੁਣ ਉਸ ਦੇ ਜਨਮ ਦਿਨ 'ਤੇ ਲਏ ਤੋਹਫ਼ੇ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਹੈ। ਪਰਿਵਾਰ ਰੱਬ ਦਾ ਸ਼ੁਕਾਰਨਾ ਕਰਦਾ ਨਹੀਂ ਥੱਕ ਰਿਹਾ।
ਮਹੇਸ਼ਵਰੀ ਸਾਹਨੀ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਧੀ ਦੇ ਲਈ ਇਕ ਸੁਨਹਿਰੀ ਭਵਿੱਖ ਦਾ ਸੁਫ਼ਨਾ ਵੇਖਦੀ ਸੀ। ਉਸ ਦੀ ਸਕੂਲ ਫ਼ੀਸ ਭਰਨ ਲਈ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਸੀ। ਹੁਣ ਜਦੋਂ ਰੱਬ ਨੇ ਧੀ ਦੀ ਕਿਸਮਤ ਦਾ ਪੈਸਾ ਉਨ੍ਹਾਂ ਦੀ ਝੋਲੀ ਪਾਇਆ ਹੈ ਤਾਂ ਉਹ ਇਸ ਨੂੰ ਬੱਚੀ ਦੇ ਚੰਗੇ ਭਵਿੱਖ 'ਤੇ ਹੀ ਲਗਾਵੇਗੀ।
ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਖ਼ਤਰਨਾਕ ਗੈਂਗ ਦੇ 2 ਸ਼ੂਟਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
NEXT STORY