ਬਟਾਲਾ (ਗੁਰਪ੍ਰੀਤ) - ਜੂਨ ਨੂੰ ਬੋਰਵੈੱਲ 'ਚ ਡਿੱਗੇ 2 ਸਾਲ ਦੇ ਫਤਿਹਵੀਰ ਸਿੰਘ ਨੂੰ ਬਚਾਉਣ ਦੀਆਂ ਅਸਫਲ ਕੋਸ਼ਿਸ਼ਾਂ ਦੇ ਪਿੱਛੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਨਾਕਾਮੀ ਦੇ ਖਿਲਾਫ ਲੋਕਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਬਟਾਲਾ ਦੇ ਐੱਮ.ਐੱਲ.ਏ. ਅਤੇ ਅਕਾਲੀ ਆਗੂ ਲੱਖਬੀਰ ਸਿੰਘ ਨੇ ਕਿਹਾ ਕਿ ਜਾਨ ਦੇਣਾ ਅਤੇ ਲੈਣਾ ਪ੍ਰਮਾਤਮਾ ਦੇ ਹੱਥ 'ਚ ਹੈ। ਫਤਿਹਵੀਰ ਦੀ ਮੌਤ ਉਸ ਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪ੍ਰਸ਼ਾਸਨ ਦੀ ਜ਼ਬਰਦਸਤ ਲਾਪਰਵਾਹੀ ਕਾਰਨ ਹੋਈ ਹੈ, ਜਿਨ੍ਹਾਂ ਨੇ ਘਟਨਾ ਵਾਪਰਨ ਦੇ ਸਮੇਂ ਸੋਚ ਵਿਚਾਰ ਕਰਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬੱਚੇ ਦੇ ਪਰਿਵਾਰ ਨੇ ਉਸ ਬੋਰਵੈੱਲ ਨੂੰ ਖੁੱਲ੍ਹਾ ਰੱਖਿਆ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਅਜਿਹੀਆਂ ਕਈ ਥਾਵਾਂ ਹਨ, ਜਿਥੇ ਇਸ ਤਰ੍ਹਾਂ ਦੇ ਬੋਰਵੈੱਲ ਦੇਖਣ ਨੂੰ ਮਿਲ ਰਹੇ ਹਨ। ਖੁੱਲ੍ਹੇ ਇਹ ਬੋਰਵੈੱਲ ਅੱਜ ਵੀ ਕਿਸੇ ਨਾ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਵਿਰਾਕ 'ਚ ਹਨ। ਅਜਿਹੀਆਂ ਘਟਨਾਵਾਂ ਵਾਪਰ ਜਾਣ 'ਤੇ ਕੰਮ ਕਰਨ ਵਾਲੇ ਐੱਨ.ਡੀ.ਆਰ.ਐੱਫ. ਦੇ ਮੁਲਾਜ਼ਮਾਂ ਨੂੰ ਇਸ ਕੰਮ ਦੇ ਲਈ ਵਿਸ਼ੇਸ਼ ਹੋਰ ਟ੍ਰੇਨਿੰਗ ਦੀ ਲੋੜ ਹੈ। ਇਸ ਕੰਮ 'ਚ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਗੱਲ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਤੋਂ ਇਹ ਲਾਪਰਵਾਹੀ ਹੋਈ ਕਿਉਂ। ਸਹੀ ਜਾਣਕਾਰੀ ਹੱਥ ਲੱਗਣ ਤੋਂ ਬਾਅਦ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦਾ ਹੈ।
ਪੰਜਾਬ ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ
NEXT STORY