ਜਲੰਧਰ (ਰੱਤਾ) : ਠੰਡ ਦੇ ਮੌਸਮ ’ਚ ਕਈ ਬੀਮਾਰੀਆਂ ਆਪਣੀ ਸਪੀਡ ਵਧਾ ਲੈਂਦੀਆਂ ਹਨ ਤੇ ਇਨੀਂ ਦਿਨੀਂ ਜਿੱਥੇ ਕਈ ਲੋਕ ਫਲੂ ਜਿਵੇਂ ਕੋਲਡ, ਖੰਘ, ਬੁਖਾਰ ਨਾਲ ਪੀੜਤ ਹੋਣ ਕਾਰਨ ਡਾਕਟਰਾਂ ਦੇ ਚੱਕਰ ਕੱਟਦੇ ਰਹਿੰਦੇ ਹਨ, ਉੱਥੇ ਹੀ ਕੁਝ ਹੋਰ ਲੋਕ ਜਿਨ੍ਹਾਂ ਨੂੰ ਅਸਥਮਾ ਤੇ ਦਿਲ ਦੇ ਰੋਗਾਂ ਆਦਿ ਦੀ ਪ੍ਰੇਸ਼ਾਨੀ ਹੈ। ਉਨ੍ਹਾਂ ਨੂੰ ਵੀ ਸਰਦੀਆਂ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਦੀਆਂ ’ਚ ਤੰਦਰੁਸਤ ਰਹਿਣ ਲਈ ਇਨੋਸੈਂਟ ਹਾਰਟਸ ਮੈਡੀਕਲ ਸੈਂਟਰ ਤੇ ਇਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਦੇ ਪ੍ਰਮੁੱਖ ਮੈਡੀਕਲ ਸਪੈਸ਼ਲਿਸਟ ਡਾ. ਚੰਦਰ ਬੌਰੀ ਨੇ ਜੋ ਟਿਪਸ ਦਿੱਤੇ ਉਹ ਇਸ ਤਰ੍ਹਾਂ ਹਨ-
ਭਰਪੂਰ ਮਾਤਰਾ ’ਚ ਪਾਣੀ ਪੀਓ
ਸਰਦੀਆਂ ’ਚ ਸਰੀਰ ’ਚ ਪਾਣੀ ਦੀ ਕਮੀ ਹੋਣ ਦਾ ਖਤਰਾ ਇਸ ਲਈ ਵਧ ਜਾਂਦਾ ਹੈ, ਕਿਉਂਕਿ ਸਰਦੀ ਦੇ ਮੌਸਮ ’ਚ ਪਿਆਸ ਘੱਟ ਲੱਗਦੀ ਹੈ ਤੇ ਪਾਣੀ ਦੀ ਕਮੀ ’ਚ ਸਕਿਨ, ਨੱਕ, ਫੇਫੜਿਆਂ ਤੇ ਗਲੇ ਦੇ ਮਿਊਕਲ ਮੇਂਬ੍ਰੇਨ ’ਚ ਡ੍ਰਾਈਨੈੱਸ ਆ ਜਾਂਦੀ ਹੈ। ਜੇਕਰ ਮੇਂਬ੍ਰੇਨ ਹਾਈਡ੍ਰੇਟਿਡ ਰਹਿੰਦੇ ਹਨ ਤਾਂ ਹਵਾ ਨਾਲ ਹੋਣ ਵਾਲੀਆਂ ਬੀਮਾਰੀਆਂ ਘੱਟ ਹੋ ਜਾਂਦੀਆਂ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਸਰਦੀਆਂ ’ਚ 8 ਗਿਲਾਸ ਪਾਣੀ ਜ਼ਰੂਰ ਪੀਓ ਤੇ ਜੇਕਰ ਪਾਣੀ ਪੀਣ ਦਾ ਮਨ ਨਾ ਹੋਵੇ ਤਾਂ ਸੂਪ ਜਾਂ ਹਰਬਲ ਟੀ ਵਰਗੇ ਗਰਮ ਤਰਲ ਪਦਾਰਥਾਂ ਦਾ ਸੇਵਨ ਕਰੋ। ਹਰਬਲ ਟੀ ਐਂਟੀ ਆਕਸੀਡੈਂਟ ਹੁੰਦੀ ਹੈ। ਇਸ ਨਾਲ ਤੁਸੀਂ ਆਰਾਮਦਾਇਕ ਮਹਿਸੂਸ ਕਰਨ ਦੇ ਨਾਲ-ਨਾਲ ਫਿੱਟ ਵੀ ਮਹਿਸੂਸ ਕਰੋਗੇ। ਗ੍ਰੀਨ ਟੀ ਦਾ ਸੇਵਨ ਤੁਹਾਨੂੰ ਇਨਫੈਕਸ਼ਨ ਤੋਂ ਦੂਰ ਰੱਖਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ
ਇਮਿਊਨ ਸਿਸਟਮ ਠੀਕ ਰੱਖੇ
ਸਰਦੀ ਜ਼ੁਕਾਮ ਲਗਾਤਾਰ ਬਣੇ ਰਹਿਣ ਨਾਲ ਤੁਹਾਡੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਅਜਿਹੇ ’ਚ ਜ਼ਰੂਰੀ ਹੈ ਕਿ ਤੁਸੀਂ ਭਰਪੂਰ ਡਾਈਟ ਲਓ ਤਾਂ ਕਿ ਤੁਸੀਂ ਇਨ੍ਹਾਂ ਇਨਫੈਕਸ਼ਨ ਤੋਂ ਬਚ ਸਕੋ। ਤੁਸੀਂ ਵਿਟਾਮਿਨ ਏ, ਸੀ ਤੇ ਈ ਨਾਲ ਭਰਪੂਰ ਫਲ਼ਾਂ ਤੇ ਸਬਜ਼ੀਆਂ ਦਾ ਸੇਵਨ ਕਰੋ, ਜਿਵੇਂ ਗਾਜਰ, ਸੰਤਰਾ, ਹਰੇ ਪੱਤੇਦਾਰ ਸਬਜ਼ੀਆਂ, ਮੌਸਮੀ ਫਲ਼, ਸੁੱਕੇ ਮੇਵੇ ਤੇ ਆਂਵਲਾ ਆਦਿ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ’ਚ ਮਦਦ ਮਿਲੇਗੀ। ਦਾਲ ਤੇ ਸੋਇਆਬੀਨ ਵੀ ਸਰੀਰ ਨੂੰ ਤਾਕਤ ਦਿੰਦੀ ਹੈ।
ਪੌਸ਼ਟਿਕ ਖਾਣਾ ਖਾਓ
ਸਰਦੀਆਂ ’ਚ ਜਿੰਨਾ ਹੋ ਸਕੇ ਸਟਾਰਚ ਵਾਲਾ ਤੇ ਤਲਿਆ ਖਾਣਾ ਖਾਣ ਤੋਂ ਬਚੋ। ਸਰਦੀਆਂ ਤੋਂ ਲੜਨ ਲਈ ਡ੍ਰਾਈ ਫਰੂਟ ਜਿਵੇਂ ਬਾਦਾਮ, ਕਾਜੂ, ਪਿਸਤਾ, ਕਿਸ਼ਮਿਸ਼, ਅਖਰੋਟ, ਮੂੰਗਫਲੀ ਦਾ ਸੇਵਨ ਜ਼ਰੂਰ ਕਰੋ, ਕਿਉਂਕਿ ਇਹ ਸਭ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਸਰਦੀ ਦੇ ਮੌਸਮ ’ਚ ਵਿਟਾਮਿਨ, ਖਣਿਜ ਲਵਣ ਤੇ ਐਂਟੀ ਆਕਸੀਡੈਂਟ ਪਦਾਰਥਾਂ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਮੌਸਮੀ ਫਲ ਤੇ ਹਰੀਆਂ ਸਬਜ਼ੀਆਂ ਖਾਓ
ਸਰਦੀਆਂ ਦਾ ਮੌਸਮ ਫਲ਼ਾਂ ਤੇ ਸਬਜ਼ੀਆਂ ਦੇ ਹਿਸਾਬ ਨਾਲ ਬਹੁਤ ਹੀ ਚੰਗਾ ਮੌਸਮ ਹੁੰਦਾ ਹੈ। ਇਸ ਲਈ ਇਸ ਮੌਸਮ ’ਚ ਤੁਹਾਨੂੰ ਅਨੇਕਾਂ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ, ਫਲ਼ ਮਾਰਕੀਟ ’ਚ ਮਿਲ ਜਾਂਦੇ ਹਨ। ਖਾਸ ਕਰ ਕੇ ਫਲ਼ਾਂ ’ਚ ਅਨਾਰ, ਆਂਵਲਾ, ਸੇਬ, ਸੰਤਰਾ ਅਮਰੂਦ ਤੇ ਸਬਜ਼ੀਆਂ ’ਚ ਗਾਜਰ, ਮੂਲੀ, ਪਾਲਕ, ਗੋਭੀ ਆਦਿ। ਮੌਸਮੀ ਫਲ਼ਾਂ ਤੇ ਸਬਜ਼ੀਆਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ
ਰੈਗੂਲਰ ਰੂਪ ਨਾਲ ਕਸਰਤ ਜ਼ਰੂਰ ਕਰੋ
ਸਰਦੀ ’ਚ ਜੇਕਰ ਤੁਸੀਂ ਆਪਣੇ ਸਰੀਰ ਨੂੰ ਗਰਮ ਰੱਖਣਾ ਚਾਹੁੰਦੇ ਹੋ ਤਾਂ ਰੈਗੂਲਰ ਕਸਰਤ ਨੂੰ ਆਪਣੇ ਜੀਵਨ ’ਚ ਅਪਣਾਓ। ਗਰਮੀਆਂ ਦੇ ਮੌਸਮ ’ਚ ਘਰ ਤੋਂ ਨਿਕਲ ਕੇ ਕਸਰਤ ਕਰਨਾ ਬੇਹੱਦ ਆਸਾਨ ਹੈ ਪਰ ਸਰਦੀਆਂ ’ਚ ਤਾਂ ਘਰੋਂ ਬਾਹਰ ਨਿਕਲਣ ਦਾ ਮਨ ਹੀ ਨਹੀਂ ਕਰਦਾ, ਜੇਕਰ ਤੁਸੀਂ ਬਾਹਰ ਜਾ ਕੇ ਕਸਰਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਘਰ ’ਤੇ ਹੀ ਬੱਚਿਆਂ ਨਾਲ ਇਨਡੋਰ ਗੇਮਜ਼ ਖੇਡ ਸਕਦੇ ਹੋ। ਇਸ ਨਾਲ ਘਰ ’ਤੇ ਹੀ ਐਕਸਰਸਾਈਜ਼ ਹੋ ਜਾਵੇਗੀ ਤੇ ਸਰੀਰ ਨੂੰ ਊਰਜਾ ਵੀ ਮਿਲ ਜਾਵੇਗੀ।
ਹੱਥਾਂ ਨੂੰ ਹਮੇਸ਼ਾ ਸਾਫ ਰੱਖੋ
ਸਰਦੀਆਂ ’ਚ ਅਕਸਰ ਲੋਕ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਤੇ ਬਿਨਾਂ ਹੱਥ ਧੋਏ ਭੋਜਨ ਗ੍ਰਹਿਣ ਕਰ ਲੈਂਦੇ ਹਨ ਤੇ ਹੱਥਾਂ ’ਤੇ ਧੂੜ ਮਿੱਟੀ ਹੋਣ ਕਾਰਨ ਬੀਮਾਰ ਪੈ ਜਾਂਦੇ ਹਨ। ਇਸ ਲਈ ਜ਼ੂਰਰੀ ਹੈ ਕਿ ਤੁਸੀਂ ਆਪਣੇ ਹੱਥਾਂ ਨੂੰ ਹਮੇਸ਼ਾ ਸਾਫ ਰੱਖੋ ਤਾਂ ਕਿ ਤੁਸੀਂ ਬੀਮਾਰੀ ਤੇ ਇਨਫੈਕਸ਼ਨ ਤੋਂ ਬਚੇ ਰਹੋ।
7-8 ਘੰਟੇ ਦੀ ਨੀਂਦ ਜ਼ਰੂਰ ਲਓ
ਉਂਝ ਤਾਂ ਹਰ ਮੌਸਮ ’ਚ ਘੱਟੋ-ਘੱਟ 7-8 ਘੰਟੇ ਦੀ ਨੀਂਦ ਲੈਣਾ ਸਿਹਤ ਲਈ ਬੇਹੱਦ ਜ਼ਰੂਰੀ ਹੈ ਤੇ ਸਰਦੀ ਦੇ ਮੌਸਮ ’ਚ ਜੋ ਲੋਕ ਆਰਾਮ ਨਹੀਂ ਕਰਦੇ ਉਨ੍ਹਾਂ ਦੇ ਬੀਮਾਰ ਹੋਣ ਦੀਆਂ ਸੰਭਾਵਨਾਵਾਂ ਇਸ ਲਈ ਵੱਧ ਜਾਂਦੀਆਂ ਹਨ, ਕਿਉਂਕਿ ਸਰਦੀ ਦੇ ਮੌਸਮ ’ਚ ਹਵਾ ’ਚ ਇਨਫੈਕਸ਼ਨ ਫੈਲੀ ਹੁੰਦੀ ਹੈ, ਜੇਕਰ ਸਰੀਰ ਥੱਕਿਆ ਹੋਇਆ ਹੈ ਤਾਂ ਇਨਫੈਕਸ਼ਨ ਬਹੁਤ ਜਲਦੀ ਫੜ ਲੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਭਰਪੂਰ ਨੀਂਦ ਲਓ ਤਾਂ ਕਿ ਫਿੱਟ ਰਹੋ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬੀ. ਡੀ. ਪੀ. ਓ. ਖੰਨਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੰਦ ਕਾਰਨ ਵਾਪਰੇ ਹਾਦਸੇ ’ਚ ਨੌਜਵਾਨ ਦੀ ਮੌਤ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
NEXT STORY