ਅੰਮ੍ਰਿਤਸਰ (ਸੂਰੀ)- ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੀਰਾਂਕੋਟ ਖੁਰਦ ਹਾਲ ਵਾਸੀ ਸੁਲਤਾਨਵਿੰਡ ਪਿੰਡ ਪੁਰਾਣੀ ਚੌਕੀ ਵਾਲੀ ਗਲੀ ਅਤੇ ਉਸ ਦੀ ਪਤਨੀ ਰਾਜਬੀਰ ਕੌਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਉਨ੍ਹਾਂ ਦੇ ਘਰ ਆ ਕੇ ਗਲ ਪੈਣ ਵਾਲਿਆਂ ਖਿਲਾਫ 452, 148 ਤੇ 506 ਤਹਿਤ ਸਖਤ ਕਾਰਵਾਈ ਦੀ ਮੰਗ ਕੀਤੀ। ਸੁਖਵਿੰਦਰ ਸਿੰਘ ਨੇ ਆਪਣੇ ਚਾਚੇ ਬਿਧੀ ਚੰਦ ਤੇ ਸਾਲੇ ਬਲਵਿੰਦਰ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਮੈਂ ਉਪਰੋਕਤ ਪਤੇ 'ਤੇ ਪਿੰਡ ਸੁਲਤਾਨਵਿੰਡ ਵਿਖੇ ਕਿਰਾਏ 'ਤੇ ਰਹਿ ਰਿਹਾ ਹਾਂ, ਕੱਲ ਰਾਤ ਲੱਖਾ ਸਿੰਘ ਤੇ ਉਸ ਦਾ ਪੁੱਤਰ ਪੱਪੂ ਕੁਝ ਹੋਰ ਅਣਪਛਾਤੇ ਬੰਦੇ ਨਾਲ ਲੈ ਕੇ ਜ਼ਬਰਦਸਤੀ ਮੇਰੇ ਘਰ ਦਾਖਲ ਹੋਏ ਤੇ ਮੇਰੀ ਮਾਰਕੁਟਾਈ ਕਰਦਿਆਂ ਮੇਰਾ ਮੋਬਾਇਲ ਤੇ 6000 ਦੀ ਨਕਦੀ ਖੋਹ ਕੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਉਸ ਨੇ ਦੱਸਿਆ ਕਿ ਮੈਂ 100 ਨੰਬਰ 'ਤੇ ਫੋਨ ਕੀਤਾ ਅਤੇ ਸੁਲਤਾਨਵਿੰਡ ਚੌਕੀ ਪੁਲਸ ਇੰਚਾਰਜ ਸਮੇਤ ਪੁਲਸ ਪਾਰਟੀ ਆਏ। ਮੈਂ ਅਤੇ ਮੇਰੀ ਘਰ ਵਾਲੀ ਰਾਜਬੀਰ ਕੌਰ ਨੇ ਵੱਖ-ਵੱਖ ਦਰਖਾਸਤਾਂ ਪੁਲਸ ਚੌਕੀ ਵਿਖੇ ਦੋਸ਼ੀਆਂ ਵਿਰੁੱਧ ਦਿੱਤੀਆਂ ਹੋਈਆਂ ਹਨ। 181 'ਤੇ ਫੋਨ ਕੀਤਾ, ਜਿਸ ਦਾ ਡਾਇਰੀ ਨੰਬਰ 2033381 ਹੈ ਅਤੇ ਪੰਜਾਬ ਪੁਲਸ ਦੇ ਡੀ. ਆਈ. ਜੀ., ਮੁੱਖ ਮੰਤਰੀ ਪੰਜਾਬ, ਪੁਲਸ ਕਮਿਸ਼ਨਰ ਅੰਮ੍ਰਿਤਸਰ ਤੇ ਹੋਰ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਇਹ ਸਾਰਾ ਮਾਮਲਾ ਲਿਆ ਦਿੱਤਾ ਗਿਆ ਹੈ ਪਰ ਸੁਲਤਾਨਵਿੰਡ ਚੌਕੀ ਵੱਲੋਂ ਤਕਰੀਬਨ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੇ ਜਾਣਾ ਮੰਦਭਾਗਾ ਹੈ।
ਇਸ ਸਬੰਧੀ ਚੌਕੀ ਇੰਚਾਰਜ ਸੁਲਤਾਨਵਿੰਡ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਇਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ ਜਾਵੇਗਾ। ਦੂਜੀ ਧਿਰ ਦੇ ਪੱਪੂ ਨੇ ਦੱਸਿਆ ਕਿ ਮੇਰੇ 'ਤੇ ਲੱਗੇ ਦੋਸ਼ ਝੂਠੇ ਤੇ ਬੇਬੁਨਿਆਦ ਹਨ, ਮੇਰਾ ਝਗੜਾ ਤਾਂ ਸੁਖਵਿੰਦਰ ਦੇ ਸਾਲੇ ਬਲਵਿੰਦਰ ਸਿੰਘ ਨਾਲ ਹੈ, ਜਿਸ ਨੇ ਮੇਰੇ ਘਰ ਪੇਂਟ ਦਾ ਕੰਮ ਪੂਰਾ ਨਹੀਂ ਕੀਤਾ ਪਰ ਪੈਸੇ ਸਾਰੇ ਲੈ ਗਿਆ ਹੈ।
ਜ਼ਿਲੇ ਦੀਆਂ ਮੰਡੀਆਂ 'ਚ 87984 ਮੀਟ੍ਰਿਕ ਟਨ ਝੋਨੇ ਦੀ ਆਮਦ
NEXT STORY