ਚੰਡੀਗੜ੍ਹ : ਆਮ ਆਦਮੀ ਪਾਰਟੀ 'ਚ ਚੱਲ ਰਹੇ ਵਿਵਾਦ 'ਤੇ ਆਖਿਰ ਭਗਵੰਤ ਮਾਨ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਮਾਨ ਨੇ ਆਪਣੇ ਟਵਿੱਟਰ ਖਾਤੇ 'ਤੇ ਇਸ ਸਾਰੇ ਘਟਨਾਕ੍ਰਮ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਲਿਖਿਆ ਹੈ ਕਿ 'ਆਪਣੇ ਖੂਨ ਪਸੀਨੇ ਨਾਲ ਬਣਾਈ ਪਾਰਟੀ 'ਚ ਸੰਕਟ ਦੇਖ ਕੇ ਮਨ ਉਦਾਸ ਹੈ, ਵਿਰੋਧੀ ਜ਼ਰੂਰ ਖੁਸ਼ ਹੁੰਦੇ ਹੋਣਗੇ। ਦੁੱਖ ਹੈ ਕਿ ਮੇਰੇ ਅਧਿਕਾਰ ਵਿਚ ਕੁਝ ਵੀ ਨਹੀਂ ਕਿਉਂਕਿ ਇਹ ਸਾਰਾ ਹੱਕ ਚੁਣੇ ਹੋਏ ਵਿਧਾਇਕਾਂ ਦਾ ਹੈ। ਖਹਿਰਾ ਸਾਹਿਬ ਮੇਰੇ ਵੱਡੇ ਭਰਾ ਹਨ ਅਤੇ ਬਹੁਤ ਬੇਖੌਫ ਤੇ ਬੇਬਾਕ ਨੇਤਾ ਹਨ ਮੈਨੂੰ ਉਮੀਦ ਹੈ ਕਿ ਉਹ ਸਾਰਿਆਂ ਨਾਲ ਮਿਲ ਕੇ ਸੰਕਟ ਦਾ ਹੱਲ ਕੱਢ ਲੈਣਗੇ।
ਦੂਜੇ ਪਾਸੇ ਹੈਰਾਨੀ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਭਗਵੰਤ ਮਾਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਪਾਰਟੀ ਸਮਰਥਕ ਮਾਨ ਨੂੰ ਖਹਿਰਾ ਦੇ ਹੱਕ ਵਿਚ ਆਉਣ ਦਾ ਆਖ ਰਹੇ ਹਨ। ਕੁਝ ਸਮਰਥਕ ਤਾਂ ਮਾਨ ਨੂੰ ਦਿੱਲੀ ਇਕਾਈ ਦੀ ਗੁਲਾਮੀ ਛੱਡ ਕੇ ਪੰਜਾਬ ਅਤੇ ਪੰਜਾਬੀਅਤ ਦੇ ਪੱਖ 'ਚ ਨਿੱਤਰਣ ਦੀ ਨਸੀਹਤ ਦੇ ਰਹੇ ਹਨ।
ਲੋਕ ਸਭਾ ਸੀਟਾਂ 'ਤੇ ਮਿਲੀ ਹਾਰ 'ਤੇ ਕਾਂਗਰਸ ਵਲੋਂ ਨਵੇਂ ਚਿਹਰਿਆਂ ਦੀ ਭਾਲ ਸ਼ੁਰੂ
NEXT STORY