ਨੰਗਲ (ਗੁਰਭਾਗ) : ਉੱਤਰੀ ਭਾਰਤ ਦੇ ਪ੍ਰਸਿੱਧ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਕਾਫੀ ਘੱਟ ਹੈ। ਇਸ ਵਾਰ ਭਾਵੇਂ ਪਹਾੜਾਂ 'ਚ ਮੀਂਹ ਕਾਫੀ ਪੈ ਰਿਹਾ ਹੈ ਪਰ ਭਾਖੜਾ ਡੈਮ 'ਚ ਪਾਣੀ ਦੀ ਆਮਦ ਘਟ ਹੀ ਹੈ। ਭਾਖੜਾ ਡੈਮ ਦਾ ਪੱਧਰ 1532.72 ਫੁੱਟ ਦਰਜ ਕੀਤਾ ਗਿਆ, ਜਦੋਂ ਕਿ ਪਿਛਲੇ ਸਾਲ ਇਸੇ ਦਿਨ 1609.77 ਫੁੱਟ ਸੀ। ਭਾਖੜਾ ਡੈਮ 'ਚ 36182 ਕਿਊਸਿਕ ਫੁੱਟ ਪਾਣੀ ਆ ਰਾਹ ਹੈ ਅਤੇ 20041 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤਰ੍ਹਾਂ ਭਾਖੜਾ ਡੈਮ ਤੋਂ ਬਿਜਲੀ ਦਾ ਉਤਪਾਦਨ 126.36 ਲੱਖ ਯੂਨਿਟ ਹੋ ਰਿਹਾ ਹੈ। ਭਾਖੜਾ ਹਾਈਡਲ 'ਤੇ ਬਣੇ ਗੰਗੂਵਾਲ-ਕੋਟਲਾ ਪਾਵਰ ਸਟੇਸ਼ਨਾਂ ਤੋਂ 34.62 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਇਸ ਤਰ੍ਹਾਂ ਡੈਮ 'ਚ ਪਿਛਲੇ ਸਾਲ ਨਾਲੋਂ 77 ਫੁੱਟ ਪਾਣੀ ਦਾ ਪੱਧਰ ਘਟਿਆ ਹੈ।
ਮਾਨਸਾ : 6 ਸਾਲਾਂ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ
NEXT STORY