ਬੋਹਾ (ਬਾਂਸਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵ¤ਲੋਂ 8 ਮਾਰਚ ਨੂੰ ਬਰਨਾਲਾ ਵਿਖੇ ਕਰਜਾ ਮੁਕਤੀ ਤੇ ਜਗਾਰ ਪ੍ਰਾਪਤੀ ਦੇ ਸਬੰਧ ’ਚ ਕੀਤੀ ਜਾ ਰਹੀ ਲਲਕਾਰ ਰੈਲੀ ’ਚ ਔਰਤਾਂ ਤੇ ਨੌਜਵਾਨਾਂ ਦੀ ਵ¤ਡੇ ਪ¤ਧਰ ’ਤੇ ਸ਼ਮੂਲੀਅਤ ਕਰਾਉਣ ਲਈ ਸ਼ਨੀਵਾਰ ਬੋਹਾ ਖੇਤਰ ਦੇ ਪਿੰਡ ਟਾਹਲੀਆਂ ਤੇ ਰਾਮਪੁਰ ਮੰਡੇਰ ਵਿਖੇ ਢੋਲ ਮਾਰਚ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਇ¤ਕਠ ਨੂੰ ਸੰਬੋਧਿਤ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ ਤੇ ਜਰਨੈਲ ਸਿੰਘ ਟਾਹਲੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਵਾਆਦਿਆਂ ਤੋਂ ਪੂਰੀ ਤਰ੍ਹਾਂ ਭਜ ਚੁ¤ਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਪੰਜਾਬ ਦੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀ ਹੋਣ ਦੇਵਾਂਗੇ ਪਰ ਹੁਣ ਨਿੱਤ ਦਿਨ ਪੰਜਾਬ ਦੇ ਕੋਨੇ-ਕੋਨੇ ’ਚ ਸਰਕਾਰ ਵ¤ਲੋਂ ਕਿਸਾਨਾਂ ਦੀ ਜਮੀਨ ਦੀ ਕੁਰਕੀ ਕਰਨ ਦੇ ਫਰਮਾਨ ਜਾਰੀ ਹੋ ਰਹੇ ਹਨ। ਸਰਕਾਰ ਕਿਸਾਨਾਂ ਨੂੰ ਬਿਜਲੀ ਦੇ ਮੋਟਰ ਕੁਨੈਕਸ਼ਨਾਂ ਦੇ ਬਿਲ ਜਾਰੀ ਕਰਕੇ ਉਨ੍ਹਾਂ ’ਤੇ ਇਕ ਬਹੁਤ ਵ¤ਡਾ ਭਾਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਾਪਰੇਟ ਜਗਤ ਦਾ ਪ¤ਖ ਪੂਰਦਿਆਂ ਆਰਥਿਕ ਨੀਤੀਆਂ ਕਾਰਨ ਪੰਜਾਬ ਦਾ ਖੇਤੀਬਾੜੀ ਸੈਕਟਰ ਦਿਨ ਪ੍ਰਤੀ ਦਿਨ ਘਾਟੇ ਵ¤ਲ ਜਾ ਰਿਹਾ ਹੈ ਤੇ ਕਿਸਾਨੀ ਖੁਦਕੁਸ਼ੀਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਮੰਗਾਂ ਬਾਰੇ ਜਨਤਕ ਲਾਮਬੰਦੀ ਉਸਾਰਣ ਲਈ ਵ¤ਡੀ ਗਿਣਤੀ ’ਚ ਅ¤ਠ ਮਾਰਚ ਨੂੰ ਬਰਨਾਲਾ ਦੀ ਅਨਾਜ ਮੰਡੀ ’ਚ ਪਹੁੰਚਣ।
ਸੜਕ ਹਾਦਸੇ ’ਚ ਮਜ਼ਦੂਰ ਦੀ ਹੋਈ ਮੌਤ
NEXT STORY