ਬਠਿੰਡਾ (ਬਾਂਸਲ)-ਸਥਾਨਕ ਸ਼ਹਿਰ ਦੀ ਬੱਸ ਸਟੈਂਡ ਰੋਡ ਤੋਂ ਪੁਰਾਣੀ ਗੈਸ ਏਜੰਸੀ ਵਾਲੇ ਮੋਡ਼ ’ਤੇ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦੀ ਪਾਈਪ ਟੁੱਟਣ ਕਾਰਨ ਪਾਣੀ ਸਡ਼ਕ ’ਤੇ ਆ ਰਿਹਾ ਹੈ ਜਿਸ ਦੇ ਕਾਰਨ ਇੱਥੇ ਡੂੰਘਾ ਪਾਡ਼ ਪੈ ਗਿਆ ਹੈ। ਜਾਣਕਾਰੀ ਦਿੰਦਿਆਂ ਨਜ਼ਦੀਕੀ ਵਸਨੀਕ ਹੰਸ ਰਾਜ, ਅਮਨ ਕੁਮਾਰ, ਮਹੇਸ਼ ਕੁਮਾਰ ਅਤੇ ਸਤਪਾਲ ਨੇ ਕਿਹਾ ਕਿ ਪਿਛਲੇ ਲਗਭਗ 15 ਦਿਨਾਂ ਤੋਂ ਇੱਥੇ ਵਾਟਰ ਸਪਲਾਈ ਦੀ ਪਾਈਪ ਟੁੱਟੀ ਹੋਈ ਹੈ ਅਤੇ ਰੋਜ਼ਾਨਾ ਟੂਟੀ ਆਉਣ ’ਤੇ ਸਾਰਾ ਪਾਣੀ ਸਡ਼ਕ ’ਤੇ ਆ ਜਾਂਦਾ ਹੈ ਜਿਸ ਕਰ ਕੇ ਚਿੱਕਡ਼ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਈਪ ਟੁੱਟੀ ਹੋਣ ਕਰ ਕੇ ਵਾਟਰ ਸਪਲਾਈ ਦੀ ਪਾਈਪ ’ਚੋਂ ਸੀਵਰੇਜ ਦਾ ਪਾਣੀ ਵੀ ਮਿਲ ਜਾਂਦਾ ਹੈ ਜਿਸ ਕਰ ਕੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕਈ ਵਾਰ ਵਾਟਰ ਸਪਲਾਈ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਉਨ੍ਹਾਂ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਬਲਕਿ ਗੱਲ ਨੂੰ ਅਣਸੁਣਿਆ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਫਰੀ ਕੈਂਪ ’ਚ 300 ਮਰੀਜ਼ਾਂ ਦਾ ਚੈੱਕਅਪ
NEXT STORY