ਬਠਿੰਡਾ (ਜੱਸਲ)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਿਹਤ ਵਿਭਾਗ ਵੱਲੋਂ ਸਿਹਤ ਜਾਗਰੂਕਤਾ ਵੈਨ ਭੇਜ ਕੇ ਪਿੰਡ ਭੁਪਾਲ ਕਲਾਂ, ਖਿਆਲਾ ਮਲਿਕਪੁਰ ਅਤੇ ਖਿਆਲਾ ਕਲਾਂ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਫਰੀ ਮੈਡੀਕਲ ਕੈਂਪ ਲਾਏ ਗਏ। ਇਸ ਮੌਕੇ ’ਤੇ ਡਾ. ਮਨਪ੍ਰੀਆ ਗਾਬਾ ਐਲੋਪੈਥਿਕ ਵਿਭਾਗ, ਡਾ ਵਿਸ਼ਵਜੀਤ ਸਿੰਘ ਆਯੁਰਵੈਦਿਕ ਵਿਭਾਗ ਅਤੇ ਡਾ. ਗੁਰਤੇਜ ਸਿੰਘ ਹੋਮਿਓਪੈਥੀ ਵਿਭਾਗ ਨੇ ਸਾਂਝੇ ਤੌਰ ’ਤੇ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਵੰਡੀਆਂ। ਉਨ੍ਹਾਂ ਦੱਸਿਆ ਕਿ ਤਿੰਨਾਂ ਪਿੰਡਾਂ ਵਿਚ ਮਰੀਜ਼ਾਂ ਦੀ ਗਿਣਤੀ 300 ਦੇ ਕਰੀਬ ਰਹੀ, ਜਿਸ ਵਿਚ ਜੋਡ਼ਾਂ ਦਾ ਦਰਦ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਪੇਟ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਰਹੀ। ਅਪਥਾਲਮਿਕ ਅਫਸਰ ਜਰਨੈਲ ਸਿੰਘ ਅਤੇ ਵਿਜੇ ਕੁਮਾਰ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ਲੋਡ਼ਵੰਦ ਮਰੀਜ਼ਾਂ ਨੂੰ ਮੌਕੇ ’ਤੇ ਐਨਕਾਂ ਵੀ ਵੰਡੀਆਂ । ਇਸ ਮੌਕੇ ਜਾਗਰੂਕਤਾ ਟੀਮ ਦੇ ਬੁਲਾਰੇ ਚਾਨਣ ਸਿੰਘ, ਕਮਿਊਨਿਟੀ ਹੈਲਥ ਅਫਸਰ ਅਮਨਦੀਪ ਕੌਰ, ਹੋਮਿਓਪੈਥਿਕ ਫਾਰਮਾਸਿਸਟ ਜਗਵੀਰ ਸਿੰਘ, ਗੁਰਪ੍ਰੀਤ ਸਿੰਘ ਹੈਲਥ ਵਰਕਰ, ਭੋਲਾ ਸਿੰਘ ਹੈਲਥ ਵਰਕਰ, ਏ. ਐੱਨ. ਐੱਮ ਪਰਮਿੰਦਰ ਕੌਰ ਅਤੇ ਨਰਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾਡ਼ੇ ਸਬੰਧੀ ਨਗਰ ਕੀਰਤਨ ਸਜਾਏ
NEXT STORY