ਬਠਿੰਡਾ (ਤਰਸੇਮ)-ਖੇਡਾਂ ਦੇ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਸੰਸਥਾ ਫ਼ਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਛੇਵੀਂ ਸਲਾਨਾ ਅੈਥਲੈਟਿਕਸ ਮੀਟ ਸ਼ਾਨੌ ਸ਼ੋਕਤ ਨਾਲ ਸਮਾਪਤ ਹੋ ਗਈ, ਜਿਸ ਦੌਰਾਨ ਕਾਲਜ ਦੀਆਂ ਖਿਡਾਰਨਾਂ ਨੇ ਆਪਣੀ ਖੇਡ ਦੇ ਜੌਹਰ ਵਿਖਾਏ। ਅੈਥਲੈਟਿਕਸ ਮੀਟ ਦਾ ਉਦਘਾਟਨ ਕਰਨ ਲਈ ਏ. ਈ. ਓ. ਬਠਿੰਡਾ ਗੁਰਪ੍ਰੀਤ ਸਿੰਘ ਤੇ ਵਿਕਟੋਰੀਆ ਸਕੂਲ ਦੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਖੇਡ ਵਿਭਾਗ ਦੇ ਮੁਖੀ ਪ੍ਰੋ. ਵਰਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ ਸਾਰੀਆਂ ਖਿਡਾਰਨਾਂ ਨੂੰ ਚਾਰ ਹਾਊਸਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ’ਚ ਵੰਡਿਆ ਗਿਆ ਅਤੇ 9 ਕਿਸਮ ਦੀਆਂ ਖੇਡਾਂ ਜਿਵੇਂ 100 ਮੀਟਰ ਦੌਡ਼, 200 ਮੀਟਰ, 400 ਮੀਟਰ, ਲੰਬੀ ਛਾਲ, ਸ਼ਾਰਟ ਪੁੱਟ, ਡਿਸਕਸ ਥਰੋ, ਸਚ ਰੇਸ ਤੇ ਥਿਰੀ ਲੇ ਰੇਸ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗੲੇ। ਇਨ੍ਹਾਂ ਮੁਕਾਬਲਿਆਂ ’ਚ ਬੈਸਟ ਮਾਰਚ ਪਾਸਟ ਸਾਹਿਬਜ਼ਾਦਾ ਫ਼ਤਿਹ ਸਿੰਘ ਹਾਊਸ ਨੂੰ ਮਿਲਿਆ, ਬੈਸਟ ਹਾਊਸ ਦਾ ਐਵਾਰਡ ਸਾਹਿਬਜ਼ਾਦਾ ਜੁਝਾਰ ਸਿੰਘ ਮਿਲਿਆ ਅਤੇ ਸਾਲ ਦੀ ਬੈਸਟ ਅੈਥਲੀਟ ਦਾ ਐਵਾਰਡ ਬੀ. ਏ. ਭਾਗ ਪਹਿਲਾ ਦੀ ਲਵਪ੍ਰੀਤ ਕੌਰ ਨੂੰ ਮਿਲਿਆ, ਜਿਸ ਨੂੰ ਟਰਾਫੀ ਤੇ 2100 ਰੁਪਏ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ। ਅੈਥਲੈਟਿਕਸ ਮੀਟ ਦੇ ਸਮਾਪਨ ਸਮਾਰੋਹ ’ਚ ਜੇਤੂ ਖਿਡਾਰਨਾਂ ਨੂੰ ਸਨਮਾਨਤ ਕਰਨ ਅਤੇ ਆਸ਼ੀਰਵਾਦ ਦੇਣ ਲਈ ਸਮਾਜ ਸੇਵੀ ਸੰਸਥਾ ਮਾਲਵਾ ਮਿਸ਼ਨ ਮੌਡ਼ ਦੇ ਮੁਖੀ ਡਾ. ਯਾਦਵਿੰਦਰ ਸਿੰਘ ਤੇ ਡਾ. ਬੂਟਾ ਸਿੰਘ ਕਲੇਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਜੇਤੂ ਖਿਡਾਰਨਾਂ ਨੂੰ ਸੰਬੋਧਨ ਹੁੰਦਿਆਂ ਜਿੱਤ ਦੀ ਵਧਾਈ ਦਿੱਤੀ ਅਤੇ ਭਵਿੱਖ ਸਫਰ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਗੁਰਪ੍ਰੀਤ ਕੌਰ ਤੇ ਪ੍ਰੋ. ਰਣਜੀਤ ਕੌਰ ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਮੌਕੇ ਡਾਇਰੈਕਟਰ ਮਨਜੀਤ ਕੌਰ ਚੱਠਾ, ਪ੍ਰਿੰਸੀਪਲ ਡਾ. ਅਰੁਣ ਕਾਂਸਲ, ਵਾਈਸ ਪ੍ਰਿੰਸੀਪਲ ਪ੍ਰੋ. ਹਰਿੰਦਰ ਕੌਰ ਤਾਂਘੀ, ਖੇਡ ਵਿਭਾਗ ਦੇ ਪ੍ਰੋ. ਹਰਜੀਤ ਸਿੰਘ, ਪ੍ਰੋ. ਕੁਮਾਰੀ ਸੈਲਜਾ, ਪ੍ਰੋ. ਜਗਰਾਜ ਸਿੰਘ ਮਾਨ, ਪ੍ਰੋ. ਸੋਨਵਿੰਦਰ ਸਿੰਘ, ਪ੍ਰੋ.ਰੀਤੂ ਤਾਇਲ, ਪ੍ਰੋ.ਕਮਲੇਸ਼, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਪਰਮਿੰਦਰਜੀਤ ਕੌਰ, ਪ੍ਰੋ. ਚਰਨਜੀਤ ਕੌਰ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਰੇਖਾ, ਪ੍ਰੋ. ਏਕਤਾ, ਪ੍ਰੋ. ਨੁਪਰ, ਪ੍ਰੋ. ਬਲਜੀਤ ਕੌਰ ਆਦਿ ਹਾਜ਼ਰ ਸਨ।
ਸ਼ਹਿਰ ’ਚ ਚੌਡ਼ੀਆਂ ਸਡ਼ਕਾਂ ਦੇ ਜਾਲ ਵਿਛਾ ਦੇਵਾਂਗੇ : ਸਿੰਗਲਾ
NEXT STORY