ਮੁੰਬਈ- ਸੋਸ਼ਲ ਮੀਡੀਆ INFLUNCER ਅਪੂਰਵਾ ਮੁਖੀਜਾ ਉਰਫ਼ 'ਦਿ ਰੈਬਲ ਕਿਡ' ਅੱਜ, 12 ਫਰਵਰੀ ਨੂੰ ਮੁੰਬਈ ਦੇ ਖਾਰ ਪੁਲਸ ਸਟੇਸ਼ਨ ਪਹੁੰਚੀ। ਯੂਟਿਊਬਰ-ਸੋਸ਼ਲ ਮੀਡੀਆ INFLUNCER ਰਣਵੀਰ ਇਲਾਹਾਬਾਦੀਆ ਵੱਲੋਂ 'ਇੰਡੀਆਜ਼ ਗੌਟ ਲੇਟੈਂਟ' 'ਚ ਦਿੱਤੇ ਗਏ ਵਿਵਾਦਪੂਰਨ ਬਿਆਨ ਦੇ ਸੰਬੰਧ ਵਿੱਚ ਉਸਨੂੰ ਪੁਲਸ ਸਟੇਸ਼ਨ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ- 58 ਸਾਲ ਦੇ ਬੁੱਢੇ ਨਾਲ ਵਿਆਹ ਕਰਵਾਉਣ ਪਾਕਿਸਤਾਨ ਪੁੱਜੀ ਰਾਖ਼ੀ ਸਾਵੰਤ
ਅਪੂਰਵਾ ਮੁਖੀਜਾ, ਜਿਸ ਨੂੰ 'ਦਿ ਰੈਬਲ ਕਿਡ' ਵੀ ਕਿਹਾ ਜਾਂਦਾ ਹੈ, ਬੁੱਧਵਾਰ ਨੂੰ ਆਪਣੇ ਵਕੀਲ ਨਾਲ ਮੁੰਬਈ ਦੇ ਖਾਰ ਪੁਲਸ ਸਟੇਸ਼ਨ ਪਹੁੰਚੀ, ਜਿੱਥੇ ਉਸ ਨੂੰ ਮੁੜ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ। ਇਹ ਮਾਮਲਾ ਚੱਲ ਰਹੇ 'ਇੰਡੀਆਜ਼ ਗੌਟ ਲੇਟੈਂਟ' ਵਿਵਾਦ ਨਾਲ ਜੁੜਿਆ ਹੋਇਆ ਹੈ। ਅਧਿਕਾਰੀ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਨ।ਅਪੂਰਵਾ ਵੀ ਪਿਛਲੇ ਮੰਗਲਵਾਰ ਯਾਨੀ 11 ਫਰਵਰੀ ਨੂੰ ਖਾਰ ਪੁਲਸ ਸਟੇਸ਼ਨ ਪਹੁੰਚੀ ਸੀ। ਜਿਸ ਸਟੂਡੀਓ 'ਚ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ ਫਿਲਮਾਇਆ ਗਿਆ ਹੈ, ਉਹ ਖਾਰ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਪੂਰਵ ਮੁਖੀਜਾ ਕਾਮੇਡੀਅਨ ਸਮੈ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਦੇ ਪੈਨਲ 'ਤੇ ਮੌਜੂਦ ਸੀ, ਜਿੱਥੇ ਪੋਡਕਾਸਟਰ ਰਣਵੀਰ ਇਲਾਹਾਬਾਦੀਆ ਨੇ ਇੱਕ ਭੱਦੀ ਟਿੱਪਣੀ ਕੀਤੀ, ਜਿਸ ਕਾਰਨ ਕਾਫ਼ੀ ਵਿਵਾਦ ਹੋਇਆ ਹੈ। ਉਸ ਦਾ ਨਾਮ ਵੀ FIR 'ਚ ਹੈ।
ਇਹ ਵੀ ਪੜ੍ਹੋ- 32 ਸਾਲਾਂ ਫੈਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਮੀਡੀਆ ਰਿਪੋਰਟਾਂ ਅਨੁਸਾਰ, ਮੰਗਲਵਾਰ ਨੂੰ ਮੁੰਬਈ ਪੁਲਸ ਨੇ 'ਇੰਡੀਆਜ਼ ਗੌਟ ਲੇਟੈਂਟ' ਮਾਮਲੇ ਵਿੱਚ ਰਣਵੀਰ ਇਲਾਹਾਬਾਦੀਆ, ਸਮੈ ਰੈਨਾ ਸਮੇਤ 5 ਲੋਕਾਂ ਨੂੰ ਸੰਮਨ ਭੇਜਿਆ ਸੀ। ਸੰਮਨ ਮਿਲਣ ਤੋਂ ਬਾਅਦ, 5 ਪੁਲਸ ਅਧਿਕਾਰੀਆਂ ਦੀ ਇੱਕ ਟੀਮ ਮੁੰਬਈ ਦੇ ਵਰਸੋਵਾ 'ਚ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੇ ਘਰ ਦੇ ਬਾਹਰ ਪਹੁੰਚੀ। ਰਣਵੀਰ ਦੇ ਘਰ ਦੇ ਬਾਹਰੋਂ ਕੁਝ ਫੁਟੇਜ ਸਾਹਮਣੇ ਆਈਆਂ ਹਨ। ਉਸੇ ਸਮੇਂ, ਕੁਝ ਸਮੇਂ ਬਾਅਦ ਪੁਲਸ ਟੀਮ ਨੂੰ ਬੀਅਰ ਬਾਈਸੈਪਸ ਦੇ ਘਰੋਂ ਬਾਹਰ ਆਉਂਦੇ ਦੇਖਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਣਵੀਰ ਦੇ ਮੁੱਦੇ 'ਤੇ ਤੱਤੇ ਹੋਏ ਜਸਬੀਰ ਜੱਸੀ, ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰੇਆਮ ਆਖੀ ਵੱਡੀ ਗੱਲ
NEXT STORY