ਮਾਨਸਾ (ਵੈੱਬ ਡੈਸਕ, ਸੰਦੀਪ ਮਿੱਤਲ) : ਮਾਨਸਾ ਦੇ ਪਿੰਡ ਜੋਗਾ ਵਿਖੇ ਖੂਹ 'ਚ ਡਿੱਗੀ 21 ਸਾਲਾ ਕੁੜੀ ਦੀ ਮੌਤ ਹੋ ਗਈ ਹੈ। ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਕੁੜੀ ਨੂੰ ਮ੍ਰਿਤਕ ਹਾਲਤ 'ਚ ਖੂਹ 'ਚੋਂ ਬਾਹਰ ਕੱਢਿਆ ਗਿਆ ਹੈ। ਇਸ ਤੋਂ ਬਾਅਦ ਪੂਰੇ ਪਿੰਡ 'ਚ ਚੀਕ-ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਖ਼ਤਰਾ! ਬੇਹੱਦ ਸਾਵਧਾਨ ਰਹਿਣ ਦੀ ਅਪੀਲ
ਦੱਸਣਯੋਗ ਹੈ ਕਿ ਸੋਮਵਾਰ ਸਵੇਰੇ 21 ਸਾਲਾ ਸਾਜ਼ੀਆ ਅਚਾਨਕ ਪੁਰਾਣੇ ਖੂਹ 'ਚ ਡਿੱਗ ਪਈ ਸੀ। ਰੈਸਕਿਊ ਟੀਮਾਂ ਵਲੋਂ ਸਾਜ਼ੀਆ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, IMD ਵਲੋਂ ਤੂਫ਼ਾਨ-ਹਨ੍ਹੇਰੀ ਸਣੇ ਮੀਂਹ ਦੀ ਚਿਤਾਵਨੀ
ਦੱਸਣਯੋਗ ਹੈ ਕਿ ਜਿਸ ਖੂਹ 'ਚ ਕੁੜੀ ਡਿੱਗੀ ਸੀ, ਉਹ 117 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਦਰਅਸਲ ਖੂਹ ਪੁਰਾਣਾ ਹੋਣ ਕਾਰਨ ਕੁੜੀ ਇਸ ਦੀ ਗਾਰ 'ਚ ਫਸ ਗਈ ਸੀ, ਹੁਣ ਖੂਹ 'ਚੋਂ ਜਦੋਂ ਕੁੜੀ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹਿਰ ਦੇ ਦਿੱਗਜਾਂ ਨੇ ਇਕ ਮੰਚ ’ਤੇ ਆ ਕੇ ਵਜਾਇਆ ਸੰਜੀਵ ਅਰੋੜਾ ਦੀ ਜਿੱਤ ਦਾ ਬਿਗੁਲ
NEXT STORY