ਸ਼ੇਰਪੁਰ(ਅਨੀਸ਼) : ਬਿਹਾਰ ਵਿਚ ਫੈਲੇ 'ਚਮਕੀ' ਬੁਖਾਰ ਦਾ ਖੌਫ ਪੰਜਾਬ ਦੇ ਲੋਕਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਲੋਕ ਇਸ ਬਿਮਾਰੀ ਤੋਂ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਇਹ ਵੀ ਅਫਵਾਹ ਫੈਲੀ ਹੋਈ ਹੈ ਕਿ ਇਹ ਬੁਖਾਰ ਗਰਮੀਆਂ ਦਾ ਮਨਪਸੰਦ ਫਲ ਲੀਚੀ ਖਾਣ ਨਾਲ ਹੁੰਦਾ ਹੈ, ਜਿਸ ਕਰਕੇ ਲੋਕ ਲੀਚੀ ਖਾਣ ਤੋਂ ਪ੍ਰਹੇਜ ਕਰ ਰਹੇ ਹਨ। ਕਸਬੇ ਦੇ ਫਲ ਵ੍ਰਿਕੇਤਾਵਾ ਨੇ ਦੱਸਿਆ ਕਿ ਜਦੋਂ ਦੀ ਇਹ ਅਫਵਾਹ ਫੈਲੀ ਹੈ ਕਿ ਇਹ ਬੁਖਾਰ ਲੀਚੀ ਖਾਣ ਨਾਲ ਹੁੰਦਾ ਹੈ ਲੋਕਾਂ ਨੇ ਲੀਚੀ ਖੀ੍ਰਦਣੀ ਹੀ ਬੰਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਬੁਖਾਰ 1 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ।
ਇਸ ਬੁਖਾਰ ਦੇ ਹੇਠਾਂ ਲਿਖੇ ਲੱਛਣ:
- ਲਗਾਤਾਰ ਤੇਜ਼ ਬੁਖਾਰ ਚੜਣਾ
- ਸੁਸਤੀ ਚੜਨਾ
- ਕਮਜ਼ੋਰੀ ਕਰਕੇ ਬੇਹੋਸ਼ ਹੋਣਾ
- ਚੂੰਢੀ ਵੱਢਣ ਨਾਲ ਦਰਦ ਨਾ ਹੋਣਾ
ਬਚਾਅ :
- ਇਸ ਬੁਖਾਰ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ ਅਤੇ ਨਿੰਬੂ ਪਾਣੀ ਵਾਰ-ਵਾਰ ਪਿਲਾਓ
- ਬੱਚਿਆਂ ਦੇ ਨਹੁੰ ਨਾ ਵਧਣ ਦਿਓ
- ਬਰਗਰ, ਨੂਡਲ ਅਤੇ ਹੋਰ ਜੰਕ ਫੂਡ ਨਾ ਖਾਣ ਦਿਓ
- ਜੂਠੇ ਫਲ ਨਾ ਖਾਣ ਦਿਓ
- ਰਾਤ ਦੇ ਸਮੇਂ ਭੇਟ ਭਰ ਖਾਣਾ ਖਿਲਾਓ ਅਤੇ ਖਾਲੀ ਪੇਟ ਬਿਲਕੁਲ ਵੀ ਨਾ ਸੌਣ ਦੇਵੋ
- ਤੇਜ ਧੁੱਪ ਵਿਚ ਨਾ ਜਾਣ ਦਿਓ
ਜੇਕਰ ਬੱਚੇ ਨੂੰ 'ਚਮਕੀ' ਬੁਖਾਰ ਹੋ ਜਾਵੇ ਤਾਂ ਪੂਰੇ ਸਰੀਰ ਨੂੰ ਤਾਜੇ ਪਾਣੀ ਨਾਲ ਪੂੰਝ ਕੇ ਬੱਚੇ ਨੂੰ ਪੱਖੇ ਦੀਂ ਹਵਾ ਵਿਚ ਲਿਟਾ ਦਓ ਅਤੇ ਬੱਚੇ ਦੇ ਸਰੀਰ 'ਤੇ ਕੱਪੜੇ ਘੱਟ ਤੋਂ ਘੱਟ ਕਰ ਦਓ ਅਤੇ ਗਰਦਨ ਸਿੱਧੀ ਰੱਖੋ। ਤੁਰੰਤ ਡਾਕਟਰ ਦੀ ਸਲਾਹ ਲਓ। ਜੇਕਰ ਮੂੰਹ ਵਿੱਚੋਂ ਝੱਗ ਨਿੱਕਲੇ ਤਾਂ ਉਸ ਨੂੰ ਸਾਫ਼ ਕੱਪੜੇ ਨਾਲ ਸਾਫ ਕਰ ਦੇਵੋ। ਬੱਚੇ ਨੂੰ ਵਾਰ ਵਾਰ ਓ.ਆਰ.ਐਸ ਦਾ ਘੋਲ ਪਿਲਾਓ। ਤੇਜ ਰੋਸ਼ਨੀ ਤੋਂ ਬੱਚੇ ਦੀਆਂ ਅੱਖਾਂ ਨੂੰ ਬਚਾ ਕੇ ਰੱਖੋ। ਇਸ ਬੁਖਾਰ ਵਿਚ ਬੱਚੇ ਨੂੰ ਲੀਚੀ ਬਿਲਕੁਲ ਵੀ ਨਾ ਖਾਣ ਦੇਵੋ ਅਤੇ ਸ਼ੋਰ ਸ਼ਰਾਬੇ ਤੋਂ ਦੂਰ ਰੱਖੋ।
ਕੀ ਕਹਿੰਦੇ ਨੇ ਸਿਵਲ ਸਰਜਨ :
ਜਦੋਂ ਇਸ ਸਬੰਧੀ ਜ਼ਿਲਾ ਸੰਗਰੂਰ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਪੰਜਾਬ ਵਿਚ ਇਸ ਬੁਖਾਰ ਦਾ ਕੋਈ ਵੀ ਕੇਸ ਸਾਹਮਣੇ ਨਹੀ ਆਇਆ ਪ੍ਰੰਤੂ ਫਿਰ ਵੀ ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਦੇ ਬਚਾਅ ਲਈ ਪੂਰੇ ਬੰਦੋਬਸਤ ਕੀਤੇ ਹੋਏ ਹਨ। ਲੀਚੀ ਫਲ ਬਾਰੇ ਫੈਲ ਰਹੀ ਅਫਵਾਹ ਸਬੰਧੀ ਦੱਸਿਆ ਕਿ ਇਹ ਗੱਲ ਹਾਲੇ ਪਤਾ ਨਹੀ ਲੱਗ ਸਕੀ ਕਿ ਇਹ ਬੁਖਾਰ ਲੀਚੀ ਤੋਂ ਹੋਇਆ ਹੈ ਜਾਂ ਕੋਈ ਹੋਰ ਵਜਾ ਹੈ, ਇਸ ਸਬੰਧੀ ਦੇਸ਼ ਦੇ ਡਾਕਟਰ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰੰਤੂ ਫਿਰ ਵੀ ਜੇਕਰ ਲੀਚੀ ਖਾਣ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਚੰਗੀ ਗੱਲ ਹੈ।
ਸਾਵਧਾਨ! ਸ਼ਾਹੀ ਸ਼ਹਿਰ 'ਤੇ ਰਹੇਗੀ 100 ਸੀ. ਸੀ. ਟੀ. ਵੀ. ਕੈਮਰਿਆਂ ਦੀ 'ਬਾਜ਼ ਅੱਖ'
NEXT STORY