ਸਾਦਿਕ (ਪਰਮਜੀਤ) - ਸਾਦਿਕ ਦੇ ਨੇੜਲੇ ਪਿੰਡ ਕਾਉਣੀ ਵਿਖੇ ਵਾਟਰ ਵਰਕਸ ਦੀਆਂ ਪਾਈਪਾਂ ਪਾਈਆਂ ਗਈਆਂ ਹਨ। ਇਹ ਪਾਈਪਾ ਘਟੀਆ ਦਰਜੇ ਦੀਆਂ ਹਨ। ਇਨ੍ਹਾਂ ਪਾਈਪਾ ਰਾਹੀ ਪਿੰਡ ਦੇ ਲੋਕਾਂ ਲਈ ਸਾਫ ਤੇ ਪੀਣ ਯੋਗ ਪਾਣੀ ਵਾਟਰ ਵਰਕਸ ਵਿਚੋਂ ਛੱਡਿਆ ਜਾਂਦਾ ਹੈ। ਪਲਾਸਟਿਕ ਦੀਆਂ ਪਾਈਪਾ ਹੋਣ ਕਾਰਨ ਇਹ ਪਾਟ ਜਾਂਦੀਆਂ ਹਨ ਅਤੇ ਠੇਕੇਦਾਰ ਥਾਂ-ਥਾਂ ਤੋਂ ਟੋਏ ਪੁੱਟ ਕੇ ਦੁਬਾਰਾ ਜੋੜ ਲਗਾ ਰਿਹਾ ਹੈ। ਇਹ ਦੋਸ਼ ਪਿੰਡ ਦੇ ਸਾਬਕਾ ਸਰਪੰਚ ਮੇਜਰ ਸਿੰਘ ਬਰਾੜ, ਰਜਿੰਦਰ ਸਿੰਘ ਪੱਪੂ ਤੇ ਜਸਕਰਣ ਸਿੰਘ ਖਾਲਸਾ ਸਮੇਤ ਇਕੱਤਰ ਹੋਏ ਪਿੰਡ ਵਾਸੀਆਂ ਨੇ ਪੱਤਰਕਾਰਾਂ ਮੂਹਰੇ ਲਾਏ ਹਨ। ਉਨਾਂ ਦੱਸਿਆ ਕਿ ਪਾਣੀ ਦੀਆਂ ਪਾਈਪਾਂ ਦੇ ਮਸਲੇ ਨੂੰ ਲੈ ਕੇ ਮੌਜੂਦਾ ਸਰਪੰਚ ਕੋਲ ਨਗਰ ਨਿਵਾਸੀ ਗਏ। ਲੋਕਾਂ ਨੇ ਦੱਸਿਆ ਕਿ ਨਵੀਂ ਸਕੀਮ ਤਹਿਤ ਨਗਰ ਨਿਵਾਸੀਆਂ ਨੇ ਕਰੀਬ ਤਿੰਨ ਲੱਖ ਰੁਪਏ ਜਮਾਂ ਕਰਵਾਏ ਤਾਂ ਜੋ ਪੀਣ ਵਾਲਾ ਪਾਣੀ ਮਿਲ ਸਕੇ। ਇਸ ਦੇ ਲਈ ਠੇਕੇਦਾਰ ਨੇ ਘਟੀਆ ਮਟੀਰੀਅਲ ਦੀ ਵਰਤੋਂ ਕਰ ਰਿਹਾ ਹੈ। ਕਈ ਵਾਰ ਪਾਣੀ ਦਾ ਪ੍ਰੈਸ਼ਰ ਹੋਣ 'ਤੇ ਪਾਈਪਾਂ ਫਟ ਜਾਂਦੀਆਂ ਹਨ। ਪਿੰਡ ਦੇ ਸਤਪੀ੍ਰਤ ਸਿੰਘ ਪੁੱਤਰ ਬੇਅੰਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਨਿਕਾਸੀ ਦਾ ਸਾਰਾ ਪਾਣੀ ਮੇਰੇ ਮਕਾਨ ਦੀ ਕੰਧ ਨਾਲ ਬਣੀ ਨਾਲੀ ਵਿਚੋਂ ਲੰਘਣ ਕਾਰਨ ਮੇਰੇ ਘਰ ਦਾ ਨੁਕਸਾਨ ਹੋਣ ਦਾ ਡਰ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਘਪਲੇ ਦੀ ਜਾਂਚ ਕੀਤੀ ਜਾਵੇ ਕਿ ਟੈਂਡਰਾਂ ਮੁਤਾਬਿਕ ਮਟੀਰੀਅਲ ਵਰਤਿਆ ਹੈ ਕਿ ਨਹੀਂ। ਪਿੰਡ ਵਾਸੀਆਂ ਨੂੰ ਵਾਟਰ ਵਰਕਸ ਦਾ ਪਾਣੀ ਪੁੱਜਦਾ ਕਰਨ ਲਈ ਗਲੀਆਂ ਤੇ ਸੜਕ ਤੇ ਕਿਨਾਰੇ ਤੇ ਵਧੀਆ ਕੁਆਲਟੀ ਦੀਆਂ ਪਾਈਪਾਂ ਪਾਈਆਂ ਜਾਣ। ਇਸ ਮੌਕੇ ਰਤਨ ਸਿੰਘ, ਦਲ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।
ਕੀ ਕਹਿੰਦੇ ਹਨ ਠੇਕੇਦਾਰ
ਇਸ ਮੌਕੇ ਸੋਨੂੰ ਠੇਕੇਦਾਰ ਨੇ ਪਿੰਡ ਵਾਸੀਆਂ ਦੇ ਦੋਸ਼ ਨਕਾਰਦਿਆਂ ਕਿਹਾ ਕਿ ਵਿਭਾਗ ਵੱਲੋਂ ਪਾਸ ਕੀਤਾ ਮਟੀਰੀਅਲ ਵਰਤਿਆ ਗਿਆ ਹੈ। ਹਾਲੇ ਦੋ ਦਿਨ ਹੀ ਹੋਏ ਹਨ ਪਾਣੀ ਛੱਡੇ ਨੂੰ ਕਿਸੇ ਜੋੜ ਵਾਲੀ ਥਾਂ ਤੋਂ ਜਾਂ ਜਿਥੋ ਟੂਟੀ ਲਈ ਕੁਨੈਕਸ਼ਨ ਦਿੱਤਾ ਜਾਂਦਾ ਹੈ ਉਥੋਂ ਜੋੜ ਲੀਕ ਕਰਦੇ ਹੋਣਗੇ।
ਫਿਰੋਜ਼ਪੁਰ ਛਾਉਣੀ 'ਚ ਰਿਵਾਲਵਰ ਦੀ ਨੋਕ 'ਤੇ ਲੜਕੀ ਅਗਵਾ ਕਰਨ ਦੀ ਕੋਸ਼ਿਸ਼
NEXT STORY