ਕਾਠਗੜ੍ਹ, (ਰਾਜੇਸ਼)- ਰੋਪੜ-ਬਲਾਚੌਰ ਰਾਜ ਮਾਰਗ 'ਤੇ ਪਿੰਡ ਲੋਹਟਾਂ ਤੋਂ ਬਿਸਤ ਦੋਆਬ ਨਹਿਰ 'ਤੇ ਜੋ ਪੁਲ ਪਿੰਡ ਬੂਥਗੜ੍ਹ ਤੇ ਮੰਡ ਖੇਤਰ ਨੂੰ ਜਾਣ ਲਈ ਬਣਾਇਆ ਗਿਆ ਹੈ, ਉਸ ਦੀ ਖਸਤਾ ਹਾਲਤ ਸੇਫਟੀ-ਵਾਲ ਟੁੱਟ ਗਈ ਹੈ।
ਜਾਣਕਾਰੀ ਮੁਤਾਬਕ ਪੁਲ ਦੇ ਦੋਵੇਂ ਪਾਸੇ ਸੇਫਟੀ-ਵਾਲ ਦੀ ਹਾਲਤ ਖਸਤਾ ਹੈ, ਜਿਸ ਕਾਰਨ ਇਕ ਪਾਸਿਓਂ ਤਾਂ ਦੀਵਾਰ ਦਾ ਹਿੱਸਾ ਡਿੱਗ ਵੀ ਚੁੱਕਾ ਹੈ ਤੇ ਦੂਜੇ ਪਾਸੇ ਦੀਵਾਰ 'ਚ ਤਰੇੜਾਂ ਪੈ ਚੁੱਕੀਆਂ ਹਨ। ਲੋਕਾਂ ਨੇ ਦੱਸਿਆ ਕਿ ਸੇਫਟੀ-ਵਾਲ ਨਾ ਹੋਣ ਕਾਰਨ ਰਾਹਗੀਰਾਂ ਨੂੰ ਹਾਦਸਿਆਂ ਦਾ ਡਰ ਰਹਿੰਦਾ ਹੈ, ਜਦਕਿ ਰਾਤ ਸਮੇਂ ਪੁਲ ਤੋਂ ਲੰਘਣ ਵਾਲੇ ਵਾਹਨਾਂ ਨੂੰ ਤਾਂ ਹੋਰ ਵੀ ਖਤਰਾ ਰਹਿੰਦਾ ਹੈ। ਵਾਲ ਦਾ ਜੋ ਹਿੱਸਾ ਖਸਤਾ ਹਾਲਤ 'ਚ ਹੈ, ਉਹ ਕਦੇ ਵੀ ਡਿੱਗ ਸਕਦਾ ਹੈ ਤੇ ਵਿਚਕਾਰ ਵਾਲੀ ਰੇਲਿੰਗ ਹੀ ਬਚੀ ਹੈ। ਪੁਲ ਤੋਂ ਸਕੂਲੀ ਬੱਚੇ ਵੀ ਵੱਖ-ਵੱਖ ਸਕੂਲਾਂ 'ਚ ਪੜ੍ਹਨ ਜਾਂਦੇ ਹਨ, ਜਿਨ੍ਹਾਂ 'ਚ ਵੀ ਪੁਲ ਤੋਂ ਲੰਘਣ ਸਮੇਂ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਜੇਕਰ ਮਹਿਕਮੇ ਨੇ ਪੁਲ ਦੀ ਸੇਫਟੀ-ਵਾਲ ਦਾ ਕੋਈ ਹੱਲ ਨਾ ਕੀਤਾ ਤਾਂ ਜੋ ਲੋਹੇ ਦੀ ਰੇਲਿੰਗ ਹੈ, ਉਹ ਵੀ ਟੁੱਟ ਸਕਦੀ ਹੈ। ਲੋਕਾਂ ਨੇ ਸੰਬੰਧਤ ਮਹਿਕਮੇ ਤੋਂ ਪੁਲ ਦੀ ਸੇਫਟੀ-ਵਾਲ ਨੂੰ ਮਜ਼ਬੂਤੀ ਨਾਲ ਬਣਾਉਣ ਦੀ ਮੰਗ ਕੀਤੀ ਹੈ।
ਬਜਰੰਗ ਦਲ ਹਿੰਦੋਸਤਾਨ ਨੇ ਫੂਕਿਆ ਅੱਤਵਾਦ ਦਾ ਪੁਤਲਾ
NEXT STORY