ਅਲਾਵਲਪੁਰ, (ਬੰਗੜ)— ਅਲਾਵਲਪੁਰ-ਕਿਸ਼ਨਗੜ੍ਹ ਰੇਲਵੇ ਫਾਟਕਾਂ 'ਤੇ ਸਵੇਰੇ 10.45 ਵਜੇ ਅਲਾਵਲਪੁਰ ਵੱਲੋਂ ਗੰਨਿਆਂ ਨਾਲ ਲੱਦੀ ਓਵਰਲੋਡ ਟਰਾਲੀ ਦੀ ਰੇਲਵੇ ਫਾਟਕਾਂ ਵਿਚਕਾਰ ਹੁੱਕ ਟੁੱਟ ਗਈ, ਜਿਸ ਕਾਰਨ ਜਿੱਥੇ ਸੜਕ ਆਵਾਜਾਈ ਡੇਢ ਘੰਟਾ ਪ੍ਰਭਾਵਿਤ ਹੋਈ, ਉਥੇ ਟਰਾਲੀ ਦੀ ਹੁੱਕ ਟੁੱਟਣ ਤੋਂ ਕੁਝ ਮਿੰਟਾਂ ਬਾਅਦ ਹੀ ਉਸ ਟਰੈਕ 'ਤੇ ਟਰੇਨ ਵੀ ਆ ਰਹੀ ਸੀ, ਜਿਸ ਨੂੰ ਬਾਅਦ 'ਚ ਫਾਟਕਾਂ ਤੋਂ ਬਿਲਕੁੱਲ ਹੌਲੀ ਕਰਕੇ ਲੰਘਾਇਆ ਗਿਆ।
ਹਾਦਸੇ ਵਾਲੀ ਥਾਂ 'ਤੇ ਤੁਰੰਤ ਪਹੁੰਚੇ ਰੇਲਵੇ ਪੁਲਸ ਚੌਕੀ ਇੰਚਾਰਜ ਰਾਮ ਲੁਭਾਇਆ ਨੇ ਕਰਮਚਾਰੀਆਂ ਅਤੇ ਲੋਕਾਂ ਦੀ ਮਦਦ ਨਾਲ ਇਕ ਜੇ. ਸੀ. ਬੀ. ਮਸ਼ੀਨ ਰਾਹੀਂ ਟਰੈਕਟਰ-ਟਰਾਲੀ ਨੂੰ ਡੇਢ ਘੰਟੇ ਦੀ ਭਾਰੀ ਜੱਦੋ-ਜਹਿਦ ਤੋਂ ਬਾਅਦ ਰੇਲਵੇ ਟਰੈਕ ਤੋਂ ਹਟਾਇਆ। ਪੁਲਸ ਵੱਲੋਂ ਟਰੈਕਟਰ ਚਾਲਕ 'ਤੇ ਮਾਮਲਾ ਦਰਜ ਕਰਕੇ ਵਾਹਨ ਕਬਜ਼ੇ 'ਚ ਲੈ ਲਿਆ ਗਿਆ।
ਪੈਟਰੋਲ ਤੇ ਡੀਜ਼ਲ ਦੇ ਵਧ ਰਹੇ ਰੇਟਾਂ ਕਾਰਨ ਮਹਿੰਗਾਈ ਵਧਣ ਦਾ ਖਤਰਾ
NEXT STORY