ਮੋਹਾਲੀ (ਕੁਲਦੀਪ) : ਇੱਥੇ ਏਅਰਪੋਰਟ ਰੋਡ 'ਤੇ ਐਤਵਾਰ ਨੂੰ ਇਕ ਚੱਲਦੀ ਕਾਰ 'ਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਪਰਿਵਾਰ ਨੇ ਕਾਰ 'ਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ।

ਜਾਣਕਾਰੀ ਦਿੰਦਿਆਂ ਕਾਰ ਮਾਲਕ ਵਰਿੰਦਰ ਸਿੰਘ ਭੋਲਾ ਵਾਸੀ ਸੈਕਟਰ-91 ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਨਾਲ ਦਿੱਲੀ ਜਾ ਰਹੇ ਸਨ।

ਜਦੋਂ ਉਨ੍ਹਾਂ ਦੀ ਕਾਰ ਏਅਰਪੋਰਟ ਰੋਡ 'ਤੇ ਸਥਿਤ ਆਈਸਰ ਚੌਂਕ ਦੇ ਨੇੜੇ ਪੁੱਜੀ ਤਾਂ ਅਚਾਨਕ ਕਾਰ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਨਾ ਦਿੱਤੀ ਪਰ ਉਸ ਸਮੇਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਪੰਜਾਬ ਸਰਕਾਰ ਬੇਪਰਵਾਹ, ਇਸ ਸਕੂਲ ਦੇ ਅੱਸੀਆਂ 'ਚੋਂ ਅੱਸੀ ਬੱਚੇ ਹੋਏ ਫੇਲ
NEXT STORY