ਚੰਡੀਗੜ੍ਹ: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਸਭ 'ਤੇ ਸਿਆਸਤ ਦਾ ਦੌਰ ਵੀ ਤੇਜ਼ ਹੈ। ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਿਹੇ ਹਾਲਾਤ ਵਿਚ ਸਿਆਸਤ ਕਰਨ ਵਾਲਿਆਂ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਸੀਂ ਵਿਰੋਧੀਆਂ ਦੀ ਪਰਵਾਹ ਨਹੀਂ ਕਰਦੇ, ਸਾਨੂੰ ਸਾਡੇ ਪੰਜਾਬੀ ਭੈਣਾਂ-ਭਰਾਵਾਂ ਦੀ ਪਰਵਾਹ ਹੈ।
ਇਹ ਖ਼ਬਰ ਵੀ ਪੜ੍ਹੋ - ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗਿਆ ਡੇਅਰੀ ਮਾਲਕ ਪਾਣੀ 'ਚ ਰੁੜ੍ਹਿਆ, ਹੋਈ ਮੌਤ
ਕੈਬਨਿਟ ਮੰਤਰੀ ਨੇ ਵਿਰੋਧੀ ਧਿਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਅੱਜ ਸਾਡਾ ਵਿਰੋਧ ਕਰ ਰਹੇ ਹਨ, ਇਨ੍ਹਾਂ ਦੀਆਂ ਹੀ ਘਟੀਆ ਕਾਰਵਾਈਆਂ ਕਰ ਕੇ ਹੀ ਅੱਜ ਅਜਿਹੇ ਹਾਲਾਤ ਬਣੇ ਹਨ। ਇਨ੍ਹਾਂ ਪਾਰਟੀਆਂ ਨੇ 75 ਸਾਲ ਇੱਥੇ ਰਾਜ ਕੀਤਾ ਹੈ, ਪਰ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਕਿਸੇ ਨੇ ਵੀ ਧੁੱਸੀ ਬੰਨ੍ਹਾਂ 'ਤੇ ਮਿੱਟੀ ਨਹੀਂ ਪਾਈ। ਅਸੀਂ ਤਾਂ ਇਨ੍ਹਾਂ ਵੱਲੋਂ ਪਾਏ ਗੰਦ ਨਾਲ ਜੂਝ ਰਹੇ ਹਾਂ। ਹੁਣ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਰਾ ਕੁਝ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ - ਭਰਾ ਨੇ ਕੈਨੇਡਾ ਬੈਠੇ ਛੋਟੇ ਵੀਰ ਨੂੰ ਵੀਡੀਓ ਭੇਜ ਕੇ ਸੁਣਾਈ ਹੱਡਬੀਤੀ ਤੇ ਫ਼ਿਰ ਚੁੱਕ ਲਿਆ ਖ਼ੌਫ਼ਨਾਕ ਕਦਮ
ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਹਨ, ਪੰਜਾਬੀਆਂ ਨੇ ਹੀ ਭਗਵੰਤ ਸਿੰਘ ਮਾਨ ਦੇ ਨਾਂ ਫਤਵਾ ਦਿੱਤਾ ਹੈ, ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਅਸੀਂ ਵਿਰੋਧੀਆਂ ਦੀ ਪਰਵਾਹ ਨਹੀਂ ਕਰਦੇ, ਸਾਨੂੰ ਸਾਡੇ ਪੰਜਾਬੀ ਭੈਣਾਂ-ਭਰਾਵਾਂ ਦੀ ਪਰਵਾਹ ਹੈ। ਜਿਨ੍ਹਾਂ ਦੇ ਨਾਲ 'ਵਿਰੋਧੀ' ਸ਼ਬਦ ਲੱਗ ਗਿਆ, ਉਹ ਤਾਂ ਵਿਰੋਧ ਕਰਨਗੇ ਹੀ। ਮੈਂ ਜਾਣਦਾ ਹਾਂ ਕਿ ਜਿਨ੍ਹਾਂ ਇਲਾਕਿਆਂ ਵਿਚ ਹੜ੍ਹ ਆਏ ਹਨ, ਉੱਥੋਂ ਦੇ ਲੋਕਾਂ ਨੂੰ ਸਰਕਾਰੀ ਮਦਦ ਅਤੇ ਮੁਆਵਜ਼ੇ ਦੀ ਬਹੁਤ ਲੋੜ ਹੈ। ਮਾਨ ਸਰਕਾਰ ਉਨ੍ਹਾਂ ਦਾ ਸਾਥ ਨਹੀਂ ਛੱਡੇਗੀ। ਪਾਣੀ ਲੱਥਣ ਮਗਰੋਂ ਗਿਰਦਾਵਰੀ ਹੋਵੇਗੀ ਤੇ ਸਰਕਾਰ ਵੱਲੋਂ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੱਗ ਏਜੰਟਾਂ ਦੇ ਹੱਥੇ ਚੜ੍ਹੇ ਭਰਾ-ਭੈਣ: 24 ਲੱਖ ਲੈ ਕੇ ਵੀ ਨਹੀਂ ਪਹੁੰਚਾਇਆ ਕੈਨੇਡਾ, ਜੰਗਲਾਂ 'ਚ ਖਾਂਦੇ ਰਹੇ ਧੱਕੇ
NEXT STORY