ਭਗਤਾ ਭਾਈ (ਢਿੱਲੋਂ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ 4 ਵਾਰ ਜਿੱਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਕੈਬਨਿਟ ਮੰਤਰੀ ਬਣਨ 'ਤੇ ਸ਼ਹਿਰ 'ਚ ਖੁਸ਼ੀ ਦਾ ਮਾਹੌਲ ਹੈ। ਕਾਂਗੜ ਨੇ ਪਹਿਲੀ ਵਾਰ ਵਿਧਾਨ ਸਭਾ ਹਲਕਾ ਫੂਲ ਤੋਂ ਆਜ਼ਾਦ ਚੋਣ ਲੜ ਕੇ ਦੋ ਕੈਬਨਿਟ ਮੰਤਰੀਆਂ ਨੂੰ ਹਰਾਇਆ ਤੇ ਇਕ ਕੈਬਨਿਟ ਮੰਤਰੀ ਨੂੰ ਤਿੰਨ ਵਾਰ ਹਰਾਉਣ ਕਾਰਨ ਇਲਾਕੇ ਦੇ ਲੋਕਾਂ ਦੀ ਹਰਮਨ ਪਿਆਰਤਾ ਤੇ ਇੰਨੇ ਵਾਰ ਚੋਣ ਮੰਤਰੀਆਂ ਨੂੰ ਹਰਾਉਣਾ ਵੇਖ ਕੇ ਕਾਂਗਰਸ ਪਾਰਟੀ ਨੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਨਿਵਾਜਿਆ। ਇਸ ਸਮੇਂ ਬਲਾਕ ਪ੍ਰਧਾਨ ਰਾਜਵੰਤ ਸਿੰਘ, ਸੰਮਾਂ ਸਿੱਧੂ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਪ੍ਰਧਾਨ ਕਿਸਾਨ ਵਿੰਗ, ਜਰਨੈਲ ਸਿੰਘ ਬਰਾੜ, ਬਿੰਦਰ ਕੁਮਾਰ ਗੋਗਾ, ਕੇਵਲ ਸਿੰਘ ਕੋਠੇ ਭਾਈਆਣੇ, ਜਿੰਦਰ ਬਾਬੇ ਕਾ, ਕਾਲਾ ਸ਼ਰਮਾ, ਸੁਰਿੰਦਰ ਕਾਲਾ, ਇੰਦਰਜੀਤ ਸੰਗਤਪੁਰਾ, ਯਾਦਵਿੰਦਰ ਸਿੰਘ ਪੱਪੂ, ਗੁਰਵਿੰਦਰ ਲੋਗੀ, ਗੋਰਾ ਬਰਾੜ, ਰਾਮਪਾਲ ਭਾਈਰੂਪਾ, ਸੰਜੀਵ ਕੁਮਾਰ ਮੀਤ ਪ੍ਰਧਾਨ ਟਰੱਕ ਯੂਨੀਅਨ ਅਤੇ ਹੋਰ ਮਹਾਨ ਸ਼ਖਸੀਅਤਾਂ ਨੇ ਜਸ਼ਨ ਮਨਾਏ।
ਖੜ੍ਹੀ ਟਰਾਲੀ 'ਚ ਕੈਂਟਰ ਵੱਜਣ ਨਾਲ ਇਕ ਦੀ ਮੌਤ
NEXT STORY