ਚੰਡੀਗੜ੍ਹ : ਬੀਤੇ ਚਾਰ ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸਾਂ 'ਚ ਕਮੀ ਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ 31 ਮਈ ਤੱਕ ਕਰਫਿਊ ਨੂੰ ਲਾਕ ਡਾਊਨ 'ਚ ਬਦਲਣ ਦਾ ਐਲਾਨ ਕੀਤਾ ਹੈ। ਇਸੇ ਦੇ ਨਾਲ ਹੀ ਮੁੱਖ ਮੰਤਰੀ ਨੇ 18 ਮਈ ਤੋਂ ਗੈਰ-ਸੀਮਿਤ ਜ਼ੋਨਾਂ 'ਚ ਵੱਧ ਤੋਂ ਵੱਧ ਸੰਭਾਵੀ ਢਿੱਲ ਦੇਣ ਅਤੇ ਸੀਮਤ ਜਨਤਕ ਆਵਾਜਾਈ ਬਹਾਲ ਕਰਨ ਦੇ ਵੀ ਸੰਕੇਤ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੇਂਦਰ ਨੂੰ ਭੇਜੀਆਂ ਆਪਣੀਆਂ ਸਿਫਾਰਸ਼ਾਂ 'ਚ ਹਵਾਈ ਆਵਾਜਾਈ, ਟ੍ਰੇਨਾਂ ਅਤੇ ਅੰਤਰ-ਰਾਜੀ ਬੱਸ ਸੇਵਾ ਘੱਟ ਗਿਣਤੀ ਯਾਤਰੂਆਂ ਦੀ ਸ਼ਰਤ ਨਾਲ ਸ਼ੁਰੂ ਕਰਨ ਦੇ ਨਾਲ-ਨਾਲ ਕੋਵਿਡ ਨੂੰ ਧਿਆਨ 'ਚ ਰੱਖਦਿਆਂ ਯਾਤਰੂਆਂ ਦੀ ਘੱਟ ਸਮਰੱਥਾ ਦੀ ਸ਼ਰਤ ਨਾਲ ਅੰਤਰ-ਜ਼ਿਲਾ ਅਤੇ ਜ਼ਿਲਿਆਂ ਅੰਦਰ ਬੱਸ ਸੇਵਾ ਅਤੇ ਯਾਤਰੂਆਂ ਅਤੇ ਡਰਾਈਵਰ ਵਿਚਕਾਰ ਸਕਰੀਨ ਦੇ ਪ੍ਰਬੰਧਾਂ ਨਾਲ ਟੈਕਸੀ, ਕੈਬ, ਰਿਕਸ਼ਾ, ਆਟੋ ਰਿਕਸ਼ਾ ਘੱਟ ਗਿਣਤੀ ਯਾਤਰੂਆਂ ਦੀ ਸ਼ਰਤ ਨਾਲ ਮੁੜ ਸ਼ੁਰੂ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਛੋਟੇ ਭਰਾ ਦੇ ਵਿਛੋੜੇ ਕਾਰਨ ਵੈਰਾਗਮਈ ਹਾਲਤ 'ਚ 'ਪ੍ਰਕਾਸ਼ ਸਿੰਘ ਬਾਦਲ'!
ਮੁੱਖ ਮੰਤਰੀ ਵੱਲੋਂ ਦੱਸੇ ਰਾਜ ਸਰਕਾਰ ਦੇ ਹੋਰ ਸੁਝਾਵਾਂ 'ਚ, ਸਾਰੀ ਮਾਰਕੀਟ ਅਤੇ ਮਾਰਕੀਟ ਕੰਪਲੈਕਸਾਂ 'ਚ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣਾ, ਸ਼ਹਿਰੀ ਖੇਤਰਾਂ 'ਚ ਬਿਨਾਂ ਕਿਸੇ ਪਾਬੰਦੀ ਦੇ ਉਦਯੋਗਾਂ ਅਤੇ ਨਿਰਮਾਣ ਕਾਰਜਾਂ ਨੂੰ ਚਲਾਉਣਾ ਅਤੇ ਨਾਲ ਹੀ ਸਾਰੀਆਂ ਚੀਜ਼ਾਂ ਲਈ ਈ-ਕਾਮਰਸ ਦੀ ਇਜਾਜ਼ਤ ਦੇਣਾ ਸ਼ਾਮਲ ਹੈ। ਸੂਬਾ ਸਰਕਾਰ ਦੇ ਸੁਝਾਵਾਂ ਅਨੁਸਾਰ ਨਿੱਜੀ ਅਤੇ ਸਰਕਾਰੀ, ਦੋਵਾਂ ਦਫਤਰਾਂ ਨੂੰ ਆਮ ਦਫਤਰੀ ਸਮੇਂ ਦੌਰਾਨ ਪੂਰੇ ਹਫਤੇ ਲਈ ਖੁੱਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਰਾਜ 31 ਮਈ, 2020 ਤੱਕ ਵਿਦਿਅਕ ਸੰਸਥਾਵਾਂ 'ਚ ਅਧਿਆਪਨ ਦੁਬਾਰਾ ਸ਼ੁਰੂ ਕਰਨ ਦੇ ਹੱਕ 'ਚ ਨਹੀਂ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਵਿਅਕਤੀਆਂ ਦੀ ਆਵਾਜਾਈ ’ਤੇ ਕੋਈ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਅਤੇ ਇਹ ਸੁਝਾਅ ਦਿੱਤਾ ਗਿਆ ਕਿ ਪਾਬੰਦੀ, ਜੇ ਕੋਈ ਹੈ, ਤਾਂ ਸ਼ਾਮ ਨੂੰ 7 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਲਗਾਈ ਜਾ ਸਕਦੀ ਹੈ। ਹਾਲਾਂਕਿ, ਸੂਬਾ ਸਰਕਾਰ ਅਜਿਹੀਆਂ ਗਤੀਵਿਧੀਆਂ ’ਤੇ ਨਿਰੰਤਰ ਰੋਕ ਦੇ ਹੱਕ 'ਚ ਸੀ, ਜਿੱਥੇ ਇੱਕ ਛੱਤ ਹੇਠਾਂ ਵੱਡੀ ਭੀੜ ਹੋਵੇਗੀ, ਜਿਵੇਂ ਕਿ ਸ਼ਾਪਿੰਗ ਮਾਲ, ਸਿਨੇਮਾ ਘਰ, ਵਿਆਹ ਅਤੇ ਦਾਅਵਤ ਹਾਲ, ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਇਕੱਠ, ਧਾਰਮਿਕ ਸਥਾਨ ਆਦਿ।
ਇਹ ਵੀ ਪੜ੍ਹੋ : ਸੋਮਵਾਰ ਨੂੰ ਜਾਰੀ ਹੋਵੇਗੀ CBSE 12ਵੀਂ ਤੇ 10ਵੀਂ ਦੀ ਪੈਂਡਿੰਗ ਪ੍ਰੀਖਿਆ ਦੀ ਡੇਟਸ਼ੀਟ
ਉਡੀਸ਼ਾ ਲਈ ਖਤਰਨਾਕ ਸਿੱਧ ਹੋ ਸਕਦੈ "Amphan" ਚੱਕਰਵਾਤ (ਵੀਡੀਓ)
NEXT STORY