ਜਲਾਲਾਬਾਦ(ਬੰਟੀ ਦਹੂਜਾ)-ਬਲਬੀਰ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਜ਼ਿਲਾ ਫਾਜ਼ਿਲਕਾ ਦੇ ਦੌਰੇ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਲਾਮਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਹੁਕਮਾਂ ਅਨੁਸਾਰ ਪੂਰੇ ਪੰਜਾਬ ’ਚ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਹਰ ਜ਼ਿਲੇ ਦੇ ਡਿਪਟੀ ਡਾਇਰੈਕਟਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਕਿ ਉਹ ਸਮੇਂ-ਸਮੇਂ ’ਤੇ ਤੰਦਰੁਸਤ ਪੰਜਾਬ ਬਾਰੇ ਜਨਤਾ ਨੂੰ ਜਾਗਰੂਕ ਕਰਦੇ ਰਹਿਣ, ਜਿਸ ਨਾਲ ਇਕ ਚੰਗੇ ਅਤੇ ਨਿਰੋਗ ਸਮਾਜ ਦੀ ਸਿਰਜਣ ਹੋ ਸਕੇ। ਦੌਰੇ ਦੌਰਾਣ ਕੁਝ ਕਿਸਾਨਾਂ ਨੇ ਸ਼੍ਰੀ ਸਿੱਧੂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ’ਚੋਂ ਕੱਢਣ ਲਈ ਸਬੰਧਤ ਵਿਭਾਗਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਤੇ ਨਾ ਹੀ ਕੋਈ ਸੈਮੀਨਾਰ ਕਰਵਾਏ ਜਾਂਦੇ ਹਨ। ਕੈਬਨਿਟ ਮੰਤਰੀ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕਿਸਾਨਾਂ ਦੀ ਮੰਗ ’ਤੇ ਸਬੰਧਤ ਵਿਭਾਗ ਨੂੰ ਗੌਰ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਕਿਸਾਨ ਪਵਨ ਕੰਬੋਜ, ਰਾਜਿੰਦਰ ਸਿੰਘ ਪੰਵਾਰ (ਪੰਮਾ) ਅਤੇ ਨਿਰਮਲ ਸਿੰਘ ਢਿੱਲੋਂ ਨੇ ਕਿਹਾ ਕਿ ਬੱਕਰੀ ਪਾਲਣ ਇਕ ਲਾਹੇਮੰਦ ਬਿਜ਼ਨੈੱਸ ਹੈ, ਇਸ ਦੀ ਟ੍ਰੇਨਿੰਗ ਲੈਣ ਲਈ ਕਾਫੀ ਮੁਸ਼ਕਤ ਕਰਨੀ ਪੈਂਦੀ ਸੀ ਤੇ ਅੱਜ ਤੱਕ ਕਿਸੇ ਵੀ ਲਾਗਲੇ ਜ਼ਿਲੇ ’ਚ ਟ੍ਰੇਨਿੰਗ ਨਾ ਦਿੱਤੇ ਜਾਣ ਕਾਰਨ ਇਹ ਧੰਦਾ ਨਹੀਂ ਵਧ ਫੁਲ ਸਕਿਆ। ਕਿਸਾਨਾਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਸਿੱਧੂ ਸਾਹਿਬ ਦੇ ਧਿਆਨ ’ਚ ਉਕਤ ਮਸਲਾ ਲਿਆਂਦਾ ਤਾਂ ਤੁਰੰਤ ਹੀ ਉਨ੍ਹਾਂ ਬੱਕਰੀ ਫਾਰਮ ਤੇ ਮੱਛੀ ਪਾਲਣ ਵਿਭਾਗ ਵੱਲੋਂ ਟ੍ਰੇਨਿੰਗ ਜਾਰੀ ਕਰਵਾ ਦਿੱਤੀਆਂ, ਬੱਕਰੀ ਪਾਲਣ ਵਿਭਾਗ ਵੱਲੋਂ 5 ਰੋਜ਼ਾ ਟ੍ਰੇਨਿੰਗ ਲੈ ਚੁੱਕੇ ਕਿਸਾਨਾਂ ਨੂੰ ਸ਼੍ਰੀ ਸਿੱਧੂ ਨੇ ਸਰਟੀਫਿਕੇਟ ਵੰਡੇ ਤੇ ਇਸ ਮੌਕੇ 200 ਤੋਂ ਵਧ ਕਿਸਾਨਾਂ ਨੇ ਹਿੱਸਾ ਲਿਆ। ਹੁਣ ਇਹ ਕਿਸਾਨ ਆਪਣਾ ਧੰਦਾ ਸ਼ੁਰੂ ਕਰ ਕੇ ਸਰਟੀਫਿਕੇਟਾਂ ਦੇ ਆਧਾਰ ’ਤੇ ਕਰਜ਼ਾ ਅਤੇ ਸਬਸਿਟੀ ਆਸਾਨੀ ਨਾਲ ਲੈ ਸਕਣਗੇ। ਇਸ ਮੌਕੇ ਡਿਪਟੀ ਡਾਇਰੈਕਟਰ ਹਰਜਿੰਦਰ ਪ੍ਰਸ਼ਾਤ ਬਾਂਸਲ, ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜਿੰਦਰ ਕਟਾਰੀਆ, ਕਿਸਾਨ ਸਾਜਨ ਕੰਬੋਜ, ਡਾ. ਬੀ. ਡੀ. ਕਾਲਡ਼ਾ ਅਰਣੀ ਵਾਲਾ, ਸ਼ੁਮੇਰ ਲਾਲ, ਕੰਵਲ ਕਾਲਡ਼ਾ, ਸੁਖਵੰਤ ਸਿੰਘ ਬਰਾਡ਼, ਇਕਬਾਲ ਸਿੰਘ ਭੁੱਲਰ ਤੋਂ ਇਲਾਵਾ ਹੋਰ ਵੀ ਸੈਂਕਡ਼ੇ ਕਿਸਾਨ ਮੌਜੂਦ ਸਨ।
ਉਹ ਕਹਿੰਦੀ ਮੈਂ ਤਾਂ ਆਪਣੀ ਮਰਜ਼ੀ ਨਾਲ ਗਈ ਸੀ
NEXT STORY