ਜਲੰਧਰ, (ਰਾਜੇਸ਼)- ਪਠਾਨਕੋਟ ਚੌਕ ਨੇੜੇ ਬੇਅੰਤ ਸਿੰਘ ਪਾਰਕ ਨੇੜੇ ਹੋਏ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਲਾਂਕਿ ਕਾਰ ’ਚ ਬੈਠੇ ਲੋਕ ਮਾਮੂਲੀ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਵਰਨਾ ਕਾਰ ’ਚ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਅੰਬਾਲਾ ਜਾ ਰਹੇ ਨਿਤਿਨ ਕੁਮਾਰ ਜਦੋਂ ਬੇਅੰਤ ਸਿੰਘ ਪਾਰਕ ਨੇੜੇ ਪਹੁੰਚਿਆ ਤਾਂ ਇਕ ਅਾਵਾਰਾ ਪਸ਼ੂ ਉਨ੍ਹਾਂ ਦੀ ਕਾਰ ਅੱਗੇ ਆ ਗਿਆ, ਜਿਸ ਨੂੰ ਬਚਾਉਣ ਲਈ ਉਨ੍ਹਾਂ ਨੇ ਕਾਰ ਦੀ ਬਰੇਕ ਲਗਾਈ ਤਾਂ ਕਾਰ ਬੇਕਾਬੂ ਹੋ ਗਈ ਜੋ ਬਾਅਦ ’ਚ ਸੜਕ ਦੀ ਰੇਲਿੰਗ ਤੋੜ ਕੇ ਦੂਜੇ ਪਾਸੇ ਚਲੀ ਗਈ। ਇਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦਿਅਾਂ ਹੀ ਥਾਣਾ ਨੰ. 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
10ਵੀਂ ਦਾ ਵਿਦਿਆਰਥੀ ਅਗਵਾ, ਕਾਰ ’ਚੋਂ ਛਾਲ ਮਾਰ ਕੇ ਬਚਾਈ ਜਾਨ
NEXT STORY