ਲੁਧਿਆਣਾ (ਤਰੁਣ) : ਸ਼ਹਿਰ ਦੇ ਲੱਕੜ ਪੁਲ ਨੇੜੇ ਮੰਗਲਵਾਰ ਨੂੰ ਇੱਕ ਚੱਲਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਚਾਲਕ ਵਿਵੇਕ ਜੈਨ ਤੇ ਉਸ ਦਾ ਸਾਥੀ ਤੁਰੰਤ ਕਾਰ 'ਚੋਂ ਬਾਹਰ ਨਿਕਲੇ। ਕੁਝ ਹੀ ਪਲਾਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਣ ਦੇ ਬਾਅਦ ਥਾਣਾ ਡਵੀਜ਼ਨ ਨੰਬਰ-4 ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ। ਕਾਰ ਚਾਲਕ ਵਿਵੇਕ ਜੈਨ ਨੇ ਦੱਸਿਆ ਕਿ ਬੀਤੀ ਰਾਤ ਉਹ ਸੁੰਦਰ ਨਗਰ ਸਥਿਤ ਫੈਕਟਰੀ ਤੋਂ ਘਰ ਵੱਲ ਜਾ ਰਿਹਾ ਸੀ। ਕਾਰ ਵਿਚ ਉਸ ਦਾ ਸਾਥੀ ਵੀ ਮੌਜੂਦ ਸੀ। ਜਦੋਂ ਉਹ ਲੱਕੜ ਪੁਲ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਦੇ ਬੋਨਟ 'ਚੋਂ ਧੂੰਆਂ ਨਿਕਲਣ ਲੱਗਾ। ਉਸ ਨੇ ਤੁਰੰਤ ਕਾਰ ਰੋਕੀ ਅਤੇ ਬੋਨਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ 20 ਮਿੰਟ 'ਚ ਅੱਗ 'ਤੇ ਕਾਬੂ ਪਾਇਆ ਪਰ ਜਦੋਂ ਤਕ ਅੱਗ ਬੁਝੀ ਉਦੋਂ ਤਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਦਾਜ ਲਾਲਚੀ ਸਹੁਰਿਆਂ ਨੇ ਨੂੰਹ ਨਾਲ ਕੁੱਟ-ਕੁੱਟ ਹਸਪਤਾਲ ਪਹੁੰਚਾਈ ਨੂੰਹ
NEXT STORY