ਗੁਰਦਾਸਪੁਰ (ਵਿਨੋਦ) - ਸਰਹੱਦੀ ਪਿੰਡ ਸਮਰਾਏ 'ਚ ਬੀਤੀ ਰਾਤ ਭਰਾ ਨੂੰ ਖੇਤਾਂ 'ਚ ਰੋਟੀ ਦੇਣ ਗਏ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਸਤਨਾਮ ਸਿੰਘ ਦੇ ਭਰਾ ਨਾਰਾਇਣ ਸਿੰਘ ਤੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਪੁੱਤਰ ਉਜਾਗਰ ਸਿੰਘ ਨਿਵਾਸੀ ਸਮਰਾਏ ਬੀਤੀ ਰਾਤ 7 ਵਜੇ ਦੇ ਕਰੀਬ ਆਪਣੇ ਭਰਾ ਦੀ ਰੋਟੀ ਲੈ ਕੇ ਖੇਤਾਂ ਵਿਚ ਗਿਆ ਸੀ। ਲੰਮਾਂ ਸਮਾਂ ਬੀਤ ਜਾਣ ਦੇ ਬਾਅਦ ਜਦ ਘਰ ਵਾਪਸ ਨਹੀਂ ਆਇਆ ਤਾਂ ਸਤਨਾਮ ਸਿੰਘ ਦੀ ਤਾਲਾਸ਼ ਸ਼ੁਰੂ ਕੀਤੀ ਗਈ ਅਤੇ ਸਤਨਾਮ ਸਿੰਘ ਦਾ ਫੋਨ ਵੀ ਬੰਦ ਹੋ ਗਿਆ ਸੀ। ਦੇਰ ਰਾਤ ਤੱਕ ਤਾਲਾਸ਼ ਕਰਨ ਤੇ ਸਤਨਾਮ ਸਿੰਘ ਦੀ ਲਾਸ਼ ਖੇਤਾਂ ਵਿਚ ਮਿਲੀ। ਜਿਸ ਦੇ ਗਲੇ ਵਿਚ ਪਰਨਾ ਪਿਆ ਸੀ ਅਤੇ ਕੰਨਾਂ ਤੋਂ ਖੂਨ ਵੱਗ ਰਿਹਾ ਸੀ। ਇਸ ਦੇ ਉਪਰੰਤ ਪੁਲਸ ਸਟੇਸ਼ਨ ਸ਼੍ਰੀਹਰਗੋਬਿੰਦਪੁਰ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੇ ਐੱਸ.ਐੱਚ.ਓ ਕੁਲਦੀਪ ਸਿੰਘ ਨੇ ਪੁਲਸ ਪਾਰਟੀ ਏ.ਐੱਸ.ਆਈ ਜੋਗਿੰਦਰ ਸਿੰਘ, ਸਵਰਨ ਸਿੰਘ ਮੌਕੇ 'ਤੇ ਪਹੁੰਚੇ ਜਿੰਨਾਂ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਘਟਨਾ ਸਥਾਨ ਤੋਂ ਮ੍ਰਿਤਕ ਦਾ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ।
ਕੀ ਕਹਿੰਦੇ ਹਨ ਐੱਸ.ਐੱਚ.ਓ
ਇਸ ਸੰਬੰਧੀ ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸੰਬੰਧੀ ਮ੍ਰਿਤਕ ਦੇ ਭਰਾ ਨਾਰਾਇਣ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀ ਦੇ ਵਿਰੁੱਧ ਮੁਕੱਦਮਾ ਨੰਬਰ 15, ਜ਼ੁਰਮ 302, 34 ਆਈ.ਪੀ.ਸੀ ਦੇ ਆਧਾਰ ਤੇ ਮਾਮਲਾ ਦਰਜ਼ ਕਰ ਲਿਆ ਅਤੇ ਮਾਮਲੇ ਦੀ ਜਾਂਚ ਉਹ ਖੁਦ ਕਰ ਰਹੇ ਹਨ।
ਅਕਾਲੀ ਆਗੂ ਗਲਤ ਕੰਮ ਕਰਵਾਉਣ ਵਾਲੀ ਔਰਤ ਦੇ ਘਰੋਂ ਕਾਬੂ
NEXT STORY