ਸ੍ਰੀ ਮੁਕਤਸਰ ਸਾਹਿਬ (ਪਵਨ) - ਆਦਰਸ਼ ਨਗਰ 'ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦ ਲੋਕਾਂ ਨੇ ਇਕ ਅਕਾਲੀ ਆਗੂ ਨੂੰ ਗਲਤ ਕੰਮ ਕਰਵਾਉਣ ਵਾਲੀ ਔਰਤ ਦੇ ਘਰੋਂ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਦੁਪਹਿਰ ਨੂੰ ਇਕ ਸਵਿਫਟ ਕਾਰ ਆਈ ਜਿਸ 'ਚੋਂ ਇਕ ਔਰਤ ਨਾਲ ਅਕਾਲੀ ਆਗੂ ਉਤਰਿਆ ਜੋ ਕਿ ਉਥੇ ਹੀ ਇਕ ਔਰਤ ਦੇ ਘਰ 'ਚ ਦਾਖਲ ਹੋ ਗਏ ਜਿਥੇ ਪੁਲਸ ਨੇ ਦੋ ਦਿਨ ਪਹਿਲਾਂ ਹੀ ਰੇਡ ਕਰ ਕੇ ਉਥੋਂ ਦੋ ਨੌਜਵਾਨਾਂ ਤੇ ਲੜਕੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਨੂੰ ਬਾਅਦ 'ਚ ਔਰਤ ਵੱਲੋਂ ਮੁਹੱਲਾ ਨਿਵਾਸੀਆਂ ਦੇ ਸਾਹਮਣੇ ਮੁਆਫ਼ੀ ਮੰਗਣ 'ਤੇ ਛੱਡ ਦਿੱਤਾ ਗਿਆ ਸੀ।
ਉਕਤ ਔਰਤ ਨੇ ਮੁਹੱਲਾ ਵਾਸੀਆਂ ਤੋਂ ਚਾਰ ਦਿਨ ਦਾ ਸਮਾਂ ਲਿਆ ਸੀ ਕਿ ਉਹ ਇਸ ਘਰ ਨੂੰ ਖਾਲੀ ਕਰ ਦੇਵੇਗੀ ਪਰ ਤੀਜੇ ਦਿਨ ਹੀ ਇਹ ਅਕਾਲੀ ਆਗੂ ਇਕ ਔਰਤ ਨਾਲ ਉਨ੍ਹਾਂ ਦੇ ਘਰ ਆ ਪਹੁੰਚਿਆ। ਲੋਕ ਪਹਿਲਾਂ ਹੀ ਉਸ ਦੇ ਘਰ 'ਤੇ ਨਜ਼ਰ ਰੱਖ ਰਹੇ ਸਨ ਜਿਨ੍ਹਾਂ ਨੇ ਉਸ ਨੂੰ ਤੁਰੰਤ ਹੀ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਇਸ ਸ਼ੋਰ ਸ਼ਰਾਬੇ 'ਚ ਅਕਾਲੀ ਆਗੂ ਦੇ ਨਾਲ ਆਈ ਔਰਤ ਮੌਕੇ ਤੋਂ ਫਰਾਰ ਹੋ ਗਈ। ਓਧਰ, ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਦੀ ਸ਼ਿਕਾਇਤ 'ਤੇ ਹੀ ਉਸ ਦਿਨ ਛਾਪਾ ਮਾਰਿਆ ਸੀ। ਅੱਜ ਵੀ ਲੋਕਾਂ ਨੇ ਹੀ ਉਸ ਵਿਅਕਤੀ ਨੂੰ ਫੜਿਆ ਹੈ ਜੋ ਕਿ ਉਨ੍ਹਾਂ ਦੀ ਹਿਰਾਸਤ 'ਚ ਹੈ। ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਤਿੰਨ ਨੂੰ 10-10 ਸਾਲ ਦੀ ਕੈਦ
NEXT STORY