ਅੰਮ੍ਰਿਤਸਰ (ਨਿਤੀਨ)—ਕੇਂਦਰੀ ਮਿਡਲ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ 9ਵੀਂ ਅਤੇ 11ਵੀਂ ਕਿਸੇ ਹੋਰ ਸਕੂਲ ਤੋਂ ਕਰਨ ਦੇ ਬਾਅਦ 10ਵੀਂ ਅਤੇ 12ਵੀਂ ਕਿਸੇ ਹੋਰ ਸਕੂਲ ਤੋਂ ਕਰਨ ਵਾਲੇ ਵਿਦਿਆਰਥੀਆਂ ਲਈ ਸਖਤ ਨਿਰਦੇਸ਼ ਜਾਰੀ ਕੀਤੇ ਹਨ ਅਤੇ ਨਾਲ ਹੀ ਆਵੇਦਨ ਕਰਨ ਦੀ ਤਰੀਕ ਵਿਚ ਵੀ ਡੇਢ ਮਹੀਨੇ ਦੀ ਮਿਆਦ ਨੂੰ ਘਟਾ ਦਿੱਤਾ ਹੈ। ਪਹਿਲਾਂ ਜਿਥੇ 31 ਅਗਸਤ ਤੱਕ ਆਵੇਦਨ ਹੁੰਦੇ ਸਨ, ਉਥੇ ਹੀ ਹੁਣ 15 ਜੁਲਾਈ ਤੱਕ ਆਵੇਦਨ ਕਰਨ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ। ਨਾਲ ਹੀ 10ਵੀਂ ਅਤੇ 12ਵੀਂ ਵਿਚ ਬੱਚੇ ਦਾ ਸਿੱਧਾ ਦਾਖਲਾ ਕਰਵਾਉਣ ਲਈ ਹੁਣ ਮਾਤਾ-ਪਿਤਾ ਨੂੰ ਕਾਰਨ ਦੱਸਣਾ ਜ਼ਰੂਰੀ ਹੋਵੇਗਾ। ਕੇਂਦਰੀ ਮਿਡਲ ਸਿੱਖਿਆ ਬੋਰਡ ਨੇ ਪਿਛਲੇ ਦੋ ਸਾਲਾਂ ਤੋਂ ਇੰਟਰਸਿਟੀ ਟਰਾਂਸਫਰ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਰੱਖੀ ਸੀ। ਸਿਰਫ ਇਨ੍ਹਾਂ ਵੱਡੀਆਂ ਕਲਾਸਾਂ ਵਿਚ ਨਵੇਂ ਸਕੂਲ ਵਿਚ ਉਨ੍ਹਾਂ ਬੱਚਿਆਂ ਨੂੰ ਦਾਖਲਾ ਮਿਲ ਸਕਦਾ ਸੀ ਜੋ ਹੋਰ ਸ਼ਹਿਰਾਂ ਤੋਂ ਤਬਾਦਲਾ ਹੋ ਕੇ ਆਏ ਹੋਣ। ਸੀ. ਬੀ. ਐੱਸ. ਈ. ਨੇ ਇਸ ਸਾਲ ਦੁਬਾਰਾ ਕੁਝ ਸ਼ਰਤਾਂ ਨਾਲ ਇਸ ਪਾਲਿਸੀ ਨੂੰ ਲਾਗੂ ਕਰ ਦਿੱਤਾ ਹੈ। ਇਸ ਫੈਸਲੇ ਦੀ ਅੰਮ੍ਰਿਤਸਰ ਦੇ ਕਈ ਸਕੂਲਾਂ ਨੇ ਤਾਰੀਫ ਕੀਤੀ ਤਾਂ ਕਈ ਮਾਤਾ-ਪਿਤਾ ਨੇ ਇਸ ਨੂੰ ਗਲਤ ਦੱਸਿਆ। ਉਥੇ ਹੀ ਸ਼ਹਿਰ ਦੇ ਕਈ ਸਕੂਲ ਪ੍ਰਬੰਧਕਾਂ ਅਤੇ ਪ੍ਰਧਾਨਾਂ ਨੇ ਇਸ ਫੈਸਲੇ 'ਤੇ ਸੀ. ਬੀ. ਐੱਸ. ਈ. ਨੂੰ ਹੀ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ। ਕਈ ਨਿੱਜੀ ਸਕੂਲਾਂ ਨੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜਿੰਨੇ ਵੀ ਵਿਦਿਆਰਥੀ 9ਵੀਂ ਅਤੇ 11ਵੀਂ ਤੋਂ ਬਾਅਦ ਸਕੂਲ ਬਦਲਦੇ ਹਨ, ਉਹ ਆਮ ਤੌਰ 'ਤੇ ਵਿਦਿਅਕ ਰੂਪ 'ਚ ਕਮਜ਼ੋਰ ਹੁੰਦੇ ਹਨ। ਅੰਮ੍ਰਿਤਸਰ ਵਿਚ ਸੀ. ਬੀ. ਐੱਸ. ਈ. ਬੋਰਡ ਦੇ ਕਰੀਬ 130 ਸਕੂਲਾਂ ਵਿਚ ਇਸ ਸਾਲ 10ਵੀਂ ਅਤੇ 12ਵੀਂ ਵਿਚ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਹੁਣ ਇਸ ਦਿਸ਼ਾ-ਨਿਰਦੇਸ਼ ਤੋਂ ਬਾਅਦ ਨਵੇਂ ਸਕੂਲ ਵਿਚ ਦਾਖਲੇ ਲਈ ਮਾਤਾ-ਪਿਤਾ ਸਮੇਤ ਵਿਦਿਆਰਥੀਆਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਚੁੱਕਣੀ ਪੈ ਸਕਦੀ ਹੈ।
8 ਕਾਰਨ ਹੋਣ ਤਾਂ ਹੀ ਬਦਲ ਸਕਣਗੇ ਸਕੂਲ
ਬੋਰਡ ਨੇ ਨੋਟੀਫਿਕੇਸ਼ਨ ਵਿਚ ਅੱਠ ਸ਼੍ਰੇਣੀਆਂ ਤਹਿਤ ਸਕੂਲ ਬਦਲਣ ਦਾ ਜ਼ਿਕਰ ਕੀਤਾ ਹੈ, ਨਾਲ ਹੀ ਠੀਕ ਕਾਰਨਾਂ ਦੇ ਪ੍ਰਮਾਣ ਪੱਤਰ ਦੀ ਮੰਗ ਵੀ ਕੀਤੀ ਹੈ, ਇਸ ਦੇ ਨਾਲ ਜ਼ਿਆਦਾ ਜਾਣਕਾਰੀ ਲਈ ਮਾਤਾ-ਪਿਤਾ ਸੀ. ਬੀ. ਐੱਸ. ਈ. ਦੀ ਵੈੱਬਸਾਈਡ ਵੇਖ ਸਕਦੇ ਹਨ। ਕਈ ਵਾਰ ਸਕੂਲ ਬਦਲਣ ਦੇ ਵੱਖ-ਵੱਖ ਕਾਰਨ ਹੁੰਦੇ ਹਨ ਜਿਨ੍ਹਾਂ ਪ੍ਰਮੁੱਖ ਕਾਰਨਾਂ ਤੋਂ ਸਕੂਲ ਬਦਲੇ ਜਾਂਦੇ ਹਨ, ਉਸ ਦਾ ਵੀ ਟੀਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਸਕੂਲ ਬਦਲਣ 'ਤੇ ਪ੍ਰਾਪਤ ਕਾਰਨਾਂ ਲਈ ਸਬੰਧਤ ਦਸਤਾਵੇਜ਼ ਵੀ ਮੰਗੇ ਹਨ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਵਿਦਿਆਰਥੀ ਕਿਸ ਕਾਰਨ ਤੋਂ ਸਕੂਲ ਬਦਲ ਰਿਹਾ ਹੈ। ਬੋਰਡ ਨੇ ਸਕੂਲ ਤੋਂ ਇਹ ਵੀ ਕਿਹਾ ਹੈ ਕਿ ਉਹ ਇਕੱਠੇ ਸਾਰੇ ਨਵੇਂ ਵਿਦਿਆਰਥੀਆਂ ਦਾ ਟੀਕਾ ਨਿਰਧਾਰਤ ਤਰੀਕ ਅੰਦਰ ਭੇਜੇ। ਇਸ ਸਬੰਧ ਵਿਚ ਅੰਮ੍ਰਿਤਸਰ ਦੇ ਇਕ ਨਿੱਜੀ ਸਕੂਲ ਦੀ ਪ੍ਰਧਾਨ ਬੁੱਧੀ ਧਾਨੁਕਾ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਨੇ ਆਖਰੀ ਤਰੀਕ ਦਾ ਸਮਾਂ ਇਸ ਲਈ ਘੱਟ ਕਰਦੇ ਹੋਏ ਜੁਲਾਈ ਰੱਖਿਆ ਹੈ ਤਾਂ ਕਿ ਵਿਦਿਆਰਥੀਆਂ ਨੂੰ ਪੜ੍ਹਨ ਦਾ ਜ਼ਿਆਦਾ ਸਮਾਂ ਮਿਲ ਸਕੇ ਅਤੇ ਉਹ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿਚ ਚੰਗੇ ਅੰਕ ਪ੍ਰਾਪਤ ਕਰ ਸਕਣ।
ਬਦਲਾਅ ਦੇ ਪ੍ਰਮੁੱਖ ਕਾਰਨ
- ਮਾਤਾ-ਪਿਤਾ ਦੇ ਤਬਾਦਲੇ 'ਤੇ ਅਜਿਹੀ ਹਾਲਤ ਵਿਚ ਮਾਤਾ-ਪਿਤਾ ਦਾ ਪੱਤਰ, ਪਿਛਲੇ ਸਾਲ ਦਾ ਰਿਪੋਰਟ ਕਾਰਡ, ਪ੍ਰੋਵੀਜ਼ਨ ਟਰਾਂਸਫਰ ਸਰਟੀਫਿਕੇਟ, ਮਾਤਾ-ਪਿਤਾ ਤਬਦੀਲੀ ਪੱਤਰ ਜਿਥੇ ਉਨ੍ਹਾਂ ਨੇ ਜੁਆਇਨ ਕੀਤਾ ਹੈ।
- ਪਰਿਵਾਰ ਵੱਲੋਂ ਸਥਾਨ ਬਦਲਣ 'ਤੇ : ਨਵਾਂ ਘਰ ਪ੍ਰਮਾਣ ਪੱਤਰ ਜਾਂ ਰੈਂਟ ਐਗਰੀਮੈਂਟ ਦੇਣਾ ਲਾਜ਼ਮੀ ਹੋਵੇਗਾ।
- ਹਾਸਟਲ ਵਿਚ ਭਰਤੀ ਹੋਣ 'ਤੇ : ਉਸ ਦੀ ਫੀਸ ਜਾਂ ਫੀਸ ਦਾ ਬੈਂਕ ਟਰਾਂਜ਼ੈਕਸ਼ਨ।
- ਕਿਸੇ ਕਾਰਨ ਤੋਂ ਫੇਲ ਹੋ ਜਾਣ 'ਤੇ : ਵਿਦਿਆਰਥੀ ਦਾ ਪੁਰਾਣਾ ਰਿਪੋਰਟ ਕਾਰਡ, ਮਾਰਕਸ਼ੀਟ ਤੋਂ ਇਲਾਵਾ ਪ੍ਰਮਾਣਿਕ ਦਸਤਾਵੇਜ਼ ਵੀ ਦੇਣੇ ਹੋਣਗੇ।
- ਵਧੀਆ ਸਿੱਖਿਆ ਲਈ : ਵਿਦਿਆਰਥੀ ਨੂੰ ਆਪਣਾ ਪੁਰਾਣਾ ਰਿਪੋਰਟ ਕਾਰਡ ਦੇਣਾ ਹੋਵੇਗਾ।
- ਸਕੂਲ ਅਤੇ ਘਰ ਵਿਚ ਦੂਰੀ ਹੋਣ 'ਤੇ : ਮਾਤਾ-ਪਿਤਾ ਨੂੰ ਆਪਣਾ ਇਕ ਪੱਤਰ ਦੇਣਾ ਹੋਵੇਗਾ, ਜਿਸ ਵਿਚ ਲਿਖਿਆ ਹੋਵੇ ਕਿ ਸਕੂਲ ਤੋਂ ਘਰ ਦੀ ਦੂਰੀ ਕਿੰਨੇ ਕਿਲੋਮੀਟਰ ਹੈ।
- ਡਾਕਟਰੀ ਜ਼ਰੂਰੀ ਹੋਣ 'ਤੇ : ਦਾਖਲੇ ਸਮੇਂ ਸਾਰੇ ਦਸਤਾਵੇਜ਼ਾਂ ਦੇ ਨਾਲ ਮੈਡੀਕਲ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ।
ਜਦੋਂ ਕੋਈ ਵੀ ਬੱਚਾ ਜਮਾਤ 9ਵੀਂ ਤੱਕ ਉਸ ਸਕੂਲ ਵਿਚ ਪੜ੍ਹਿਆ ਹੈ ਤਾਂ ਜ਼ਿੰਮੇਵਾਰੀ ਸਕੂਲ ਦੀ ਬਣਦੀ ਹੈ ਕਿ ਉਹ ਵਿਦਿਆਰਥੀ ਨੂੰ ਅੱਗੇ ਵੀ ਪੜ੍ਹਾ ਕੇ ਬੋਰਡ ਪ੍ਰੀਖਿਆ ਲਈ ਤਿਆਰ ਕਰੇ। ਇਹੀ ਨਹੀਂ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਈ ਸਕੂਲ ਜਮਾਤ 8ਵੀਂ ਵਿਚ ਹੀ ਬੱਚੇ ਨੂੰ ਕੱਢ ਦਿੰਦੇ ਹਨ। ਸਕੂਲ ਤੋਂ ਕੱਢਣ ਦਾ ਮੁੱਖ ਕਾਰਨ ਸਕੂਲ ਦਾ ਰਿਜ਼ਲਟ ਚੰਗਾ ਬਣਾਉਣਾ ਹੁੰਦਾ ਹੈ। ਇਸ ਦੇ ਨਾਲ ਹੀ ਸਾਰੇ ਸਕੂਲਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਕੋਈ ਮਾਤਾ-ਪਿਤਾ ਟਰਾਂਸਫਰ ਹੋ ਕੇ ਜਾਂ ਕਿਤੇ ਸ਼ਿਫਟ ਹੋ ਕੇ ਆ ਰਹੇ ਹਨ ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਵਿਦਿਆਰਥੀ ਨੂੰ ਦਾਖਲਾ ਦੇਣਾ ਚਾਹੀਦਾ ਹੈ।
ਪ੍ਰਿੰਸੀਪਲ ਮੁਨੀਸ਼ਾ ਧਾਨੁਕਾ
ਬੋਰਡ ਦੀ ਕਲਾਸਿਜ਼ 'ਚ ਐਡਮਿਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੀ ਬਣਾਈ ਗਈ ਪਾਲਿਸੀ ਗਲਤ ਹੈ। ਬੱਚਾ ਜੇਕਰ ਸਕੂਲ ਬਦਲਦਾ ਹੈ ਤਾਂ ਇਸ ਤੋਂ ਬੋਰਡ ਨੂੰ ਕੀ ਫਾਇਦਾ ਹੋਵੇਗਾ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੱਚੇ ਦੇ ਸਕੂਲ ਬਦਲਣ ਦੇ ਵੱਡੇ ਕਾਰਨ ਹੁੰਦੇ ਹਨ ਕਿਤੇ ਤਾਂ ਬੱਚਾ ਚੰਗੀ ਸਿੱਖਿਆ ਪ੍ਰਾਪਤ ਨਹੀਂ ਕਰਦਾ ਤਾਂ ਕਿਤੇ ਬੱਚਾ ਪੜ੍ਹਨ ਵਿਚ ਕਮਜ਼ੋਰ ਹੁੰਦਾ ਹੈ। ਵੱਡੀਆਂ ਕਲਾਸਿਜ਼ ਵਿਚ ਸਕੂਲ ਬਦਲਣ ਦੇ ਬਹੁਮੁਖੀ ਕਾਰਨ ਹੁੰਦੇ ਹਨ।
ਵਿਪਿਨ ਗੁਪਤਾ, ਮਾਲਕ ਨਿੱਜੀ ਕੋਚਿੰਗ ਸੰਸਥਾਨ
ਸੀ. ਬੀ. ਐੱਸ. ਈ. ਦੇ ਇਸ ਫੈਸਲੇ ਨੂੰ ਠੀਕ ਕਰਾਰ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਹਾਇਰ ਕਲਾਸ ਵਿਚ ਆ ਕੇ ਕਦੇ ਸਕੂਲ ਨਹੀਂ ਬਦਲਣਾ ਚਾਹੀਦਾ ਕਿਉਂਕਿ ਇਸ ਤੋਂ ਸਕੂਲ ਦੇ ਰਿਜ਼ਲਟ ਨੂੰ ਹੀ ਨਹੀਂ ਸਗੋਂ ਬੱਚੇ ਨੂੰ ਨਵੀਂ ਜਗ੍ਹਾ ਸੈÎਟਿੰਗ ਕਰਨ ਵਿਚ ਸਮਾਂ ਲੱਗ ਜਾਂਦਾ ਹੈ।
ਪ੍ਰਿੰਸੀਪਲ ਕੰਚਨ ਮਲਹੋਤਰਾ
ਸੀ. ਬੀ. ਐੱਸ. ਈ. ਦਾ ਇਹ ਫੈਸਲਾ ਬਿਲਕੁਲ ਠੀਕ ਹੈ। ਕਈ ਵਾਰ ਬੱਚਿਆਂ ਦਾ ਸਕੂਲ ਬਦਲਣ ਨਾਲ ਮਾਹੌਲ ਬਦਲ ਜਾਂਦਾ ਹੈ, ਜਿਸ ਦੇ ਨਾਲ ਉਹ ਚੰਗਾ ਪਰਫਾਰਮ ਕਰ ਪਾਉਂਦੇ ਹਨ। ਸਕੂਲਾਂ ਵਿਚ ਬੱਚਿਆਂ ਦਾ ਇੰਟਰਸਿਟੀ ਟਰਾਂਸਫਰ ਪਿਛਲੇ ਦੋ ਸਾਲਾਂ ਤੋਂ ਬਿਲਕੁਲ ਬੰਦ ਸੀ ਜੋ ਕਿ ਘੱਟ ਤੋਂ ਘੱਟ ਥੋੜ੍ਹੀ ਰਸਮੀ ਤੌਰ 'ਤੇ ਇਸ ਸਾਲ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮਾਤਾ-ਪਿਤਾ ਆਪਣੇ ਬੱਚਿਆਂ ਦਾ ਸਕੂਲ ਬਦਲਵਾ ਸਕਦੇ ਹਨ।
ਪ੍ਰਿੰਸੀਪਲ ਆਂਚਲ ਮਹਾਜਨ
ਅਕਾਲੀਆਂ ਤੇ ਕਾਂਗਰਸੀਆਂ ਦੀ ਇੱਜ਼ਤ ਦਾ ਸਵਾਲ ਬਣੀ 'ਬਠਿੰਡਾ ਸੀਟ'
NEXT STORY