ਸ਼ੁਤਰਾਣਾ/ਪਾਤਡ਼ਾਂ,(ਅਡਵਾਨੀ)- ਹਰਮਨ ਨਗਰ ਪਾਤਡ਼ਾਂ ਦੇ ਕਲਯੁਗੀ ਮਤਰੇਆ ਬਾਪ ਤੇ ਜਨਮ ਦੇਣ ਵਾਲੀ ਮਾਂ ’ਤੇ ਬੱਚੇ ਨੂੰ ਮਾਰ ਕੇ ਭਾਖਡ਼ਾ ਨਹਿਰ ’ਚ ਸੁੱਟਣ ਦੇ ਦੋਸ਼ ’ਚ ਤਫਤੀਸ਼ ਕਰਨ ਲਈ ਪਾਤਡ਼ਾਂ ਸਿਟੀ ਪੁਲਸ ਨੇ ਦੋਵੇਂ ਪਤੀ-ਪਤਨੀ ਨੂੰ ਹਿਰਾਸਤ ਲਿਅਾ ਹੈ, ਜਦੋਂਕਿ ਪਤੀ-ਪਤਨੀ ਬੱਚਾ ਮਾਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਆਪਣੇ ਬੱਚੇ ਨੂੰ ਪਾਤਡ਼ਾਂ ਦੇ ਗੁਰਦੁਆਰਾ ਸਾਹਿਬ ਵਿਖੇ ਛੱਡਣ ਦਾ ਬਹਾਨਾ ਬਣਾ ਰਹੇ ਹਨ।
ਇਸ ਸਬੰਧੀ ਆਰ. ਐੱਮ. ਜੀ. ਜੀ. ਗਰੁੱਪ (ਗਰੀਬਾਂ ਦੀ ਅਾਵਾਜ਼) ਦੇ ਪ੍ਰਧਾਨ ਕਸ਼ਮੀਰ ਸਿੰਘ, ਉਪ-ਪ੍ਰਧਾਨ ਸੋਨੂੰ ਖਾਨ, ਸਰਪੰਚ ਰਵੀ ਲੱਖਾ ਸਿੰਘ, ਹੈਪੀ ਕਲਵਾਨੂੰ ਸਿੰਘ, ਗੁਰਸੇਵਕ ਸਿੰਘ, ਅਨਿਲ ਘੱਗਾ, ਸੰਦੀਪ ਗਿੱਲ, ਨਵੀ ਘੱਗਾ ਤੇ ਬੱਬੂ ਕਲਵਾਨੂੰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲਾ ’ਚ ਕੰਬਾਈਨ ’ਤੇ ਡਰਾਈਵਰ ਦਾ ਕੰਮ ਕਰਨ ਵਾਲਾ ਪਿੰਦਾ ਕੁੱਝ ਮਹੀਨੇ ਪਹਿਲਾਂ ਦੂਜੀ ਸਟੇਟ ’ਚ ਗਿਆ ਤਾਂ ਉਥੋਂ ਇਕ ਲਡ਼ਕੇ ਦੀ ਮਾਂ ਨੂੰ ਭਜਾ ਕੇ ਪਾਤਡ਼ਾਂ ਆਪਣੇ ਘਰ ਲੈ ਆਇਆ ਤੇ ਉਸ ਨਾਲ ਵਿਆਹ ਕਰਵਾ ਲਿਆ। ਉਸ ਦੇ ਬੱਚੇ ਨੂੰ ਸਾਰੇ ਗੁਆਂਢੀ ਪਿਆਰ ਕਰਨ ਲੱਗ ਪਏ। ਕੁੱਝ ਦਿਨਾਂ ਤੋਂ ਬੱਚਾ ਗਾਇਬ ਹੋਣ ਕਾਰਨ ਜਦੋਂ ਗੁਅਾਂਢੀ ਨੇ ਪੁੱਛਿਆ ਤਾਂ ਉਨ੍ਹਾਂ ਨੇ ਬੱਚਾ ਆਪਣੀ ਭੈਣ ਕੋਲ ਚੱਲੇ ਜਾਣ ਦਾ ਬਹਾਨਾ ਬਣਾ ਦਿੱਤਾ।
ਉਨ੍ਹਾਂ ਦੱਸਿਆ ਕਿ ਇਕ ਦਿਨ ਬੱਚੇ ਦੀ ਮਾਂ ਨੇ ਆਪਣੀ ਗੁਆਂਢਣ ਨੂੰ ਦੱਸਿਆ ਕਿ ਉਸ ਦੇ ਘਰ ਵਾਲੇ ਨੇ ਨਸ਼ੇ ’ਚ ਲਡ਼ਕੇ ਨੂੰ ਇਸ ਕਰ ਕੇ ਮਾਰ ਦਿੱਤਾ ਕਿ ਉਹ ਮੇਰੇ ਦੂਸਰੇ ਪਤੀ ਦਾ ਬੱਚਾ ਸੀ ਤੇ ਤਿੰਨ ਦਿਨ ਉਸ ਦੀ ਲਾਸ਼ ਘਰ ਪਈ ਰਹੀ, ਜਦੋਂ ਉਸ ਵਿਚੋਂ ਬਦਬੂ ਅਾਉਣ ਲੱਗੀ ਤਾਂ ਉਸ ਨੂੰ ਠਿਕਾਣੇ ਲਾਉਣ ਲਈ ਭਾਖਡ਼ਾ ’ਚ ਸੁੱਟ ਦਿੱਤਾ। ਜਿਸ ’ਤੇ ਵਿੱਕੀ ਤੇ ਪੰਕਜ ਨੇ ਇਸ ਦੀ ਸ਼ਿਕਾਇਤ ਸਿਟੀ ਪੁਲਸ ਨੂੰ ਦਿੱਤੀ, ਜਿਸ ’ਤੇ ਉਨ੍ਹਾਂ ਦੋਵਾਂ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ ਤੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਫਡ਼ੇ ਗਏ ਕਲਯੁਗੀ ਮਤਰੇਆ ਪਿਤਾ ਤੇ ਜਨਮ ਦੇਣ ਵਾਲੀ ਨਿਰਦਈ ਮਾਂ ਨੇ ਦੋਸ਼ਾਂ ਨੂੰ ਨਕਾਰਦਿਅਾਂ ਕਿਹਾ ਕਿ ਉਹ ਅਾਪਣੇ ਬੱਚੇ ਨੂੰ ਪਾਤਡ਼ਾਂ ਦੇ ਗੁਰਦੁਆਰਾ ਸਾਹਿਬ ਵਿਖੇ ਛੱਡ ਅਾਏ ਸਨ ਉਥੋਂ ਪਤਾ ਨਹੀਂ ਬੱਚਾ ਕਿੱਥੇ ਚਲਾ ਗਿਆ। ਪੁਲਸ ਗੁਰੂ ਤੇਗ ਬਹਾਦਰ ਗੁਰਦੁਅਾਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ ਵੇਖ ਰਹੀ ਹੈ ਤੇ ਸੱਚ ਝੂਠ ਦੀ ਜਾਂਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਕਾਂਗਰਸੀਆਂ ਵੱਲੋਂ ਨਸ਼ਿਆਂ ਖਿਲਾਫ ਰੋਸ ਮਾਰਚ
NEXT STORY