ਲੁਧਿਆਣਾ (ਰਾਜ) : ਮਹਾਨਗਰ ਦਾ ਸਿਵਲ ਹਸਪਾਤਲ ਲਾਪ੍ਰਵਾਹੀਆਂ ਕਰਨ ’ਚ ਨੰਬਰ 1 ’ਤੇ ਹੈ। ਕੁਝ ਦਿਨ ਪਹਿਲਾਂ ਕੋਰੋਨਾ ਨੈਗੇਟਿਵ ਮਹਿਲਾ ਨੂੰ ਪਾਜ਼ੇਟਿਵ ਦੱਸ ਕੇ ਉਸ ਦਾ ਸਸਕਾਰ ਕਰਵਾਉਣ ਵਾਲੇ ਸਿਵਲ ਹਸਪਤਾਲ ਦੀ ਇਕ ਹੋਰ ਲਾਪ੍ਰਵਾਹੀ ਸਾਹਮਣੇ ਆਈ ਹੈ। ਹੁਣ ਸਿਵਲ ਹਸਪਤਾਲ ਨੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਲਾਸ਼ ਨੂੰ ਐਂਬੂਲੈਂਸ ’ਚ ਭੇਜਣ ਦੀ ਬਜਾਏ ਪਰਿਵਾਰ ਨੂੰ ਸੌਂਪ ਦਿੱਤੀ। ਪਰਿਵਾਰ ਵਾਲੇ ਵੀ ਕਿੱਟ ’ਚ ਲਿਪਟੀ ਲਾਸ਼ ਨੂੰ ਆਟੋ ’ਚ ਪਾ ਕੇ ਸ਼ਮਸ਼ਾਨਘਾਟ ਸਸਕਾਰ ਲਈ ਲੈ ਗਏ। ਸ਼ਮਸ਼ਾਨਘਾਟ ਦੇ ਪੰਡਿਤ ਨੇ ਜਦੋਂ ਆਟੋ ’ਚ ਕੋਰੋਨਾ ਪਾਜ਼ੇਟਿਵ ਦੀ ਲਾਸ਼ ਦੇਖੀ ਤੇ ਹੈਰਾਨ ਰਹਿ ਗਿਆ। ਫਿਰ ਉਸ ਨੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੀ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆਂ ’ਤੇ ਵਾਇਰਲ ਕਰ ਦਿੱਤੀ ਤਾਂ ਜਾ ਕੇ ਇਸ ਮਾਮਲੇ ਦਾ ਪਤਾ ਲੱਗਾ। ਦਰਅਸਲ, ਫੋਕਲ ਪੁਆਇੰਟ ਦੇ ਜੀਵਨ ਨਗਰ ਦੇ ਇਲਾਕੇ ’ਚ ਰਹਿਣ ਵਾਲਾ ਭਗਵਾਨ ਸ਼ਾਹ (67) ਅਚਾਨਕ ਬੀਮਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਸਰਕਾਰ ਵਲੋਂ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ
23 ਅਪ੍ਰੈਲ ਨੂੰ ਉਸ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਤਬੀਅਤ ਜ਼ਿਆਦਾ ਖਰਾਬ ਹੋਣ ਕਾਰਣ 25 ਅਪ੍ਰੈਲ ਦੀ ਸ਼ਾਮ ਭਗਵਾਨ ਸ਼ਾਹ ਦੀ ਮੌਤ ਹੋ ਗਈ ਸੀ। ਉਸ ਦੀ ਲਾਸ਼ ਨੂੰ ਮੋਰਚਰੀ ’ਚ ਰਖਵਾ ਦਿੱਤਾ ਸੀ। ਸੋਮਵਾਰ ਨੂੰ ਸਸਕਾਰ ਹੋਣਾ ਸੀ। ਦੁਪਹਿਰ ਨੂੰ ਢੋਲੇਵਾਲ ਚੌਕ ਨੇੜੇ ਸ਼ਮਸ਼ਾਨਘਾਟ ’ਚ ਸਸਕਾਰ ਦਾ ਸਮਾਂ ਰੱਖਿਆ ਗਿਆ ਸੀ।
ਪੀੜਤ ਪਰਿਵਾਰ ਨੂੰ ਸ਼ਮਸ਼ਾਨਘਾਟ ਤੱਕ ਲਾਸ਼ ਲਿਜਾਣ ਲਈ ਕੋਈ ਐਂਬੂਲੈਂਸ ਨਹੀਂ ਮਿਲ ਰਹੀ ਸੀ। ਸਰਕਾਰੀ ਅਤੇ ਐੱਨ. ਜੀ. ਓ. ਦੀ ਐਂਬੂਲੈਂਸ ਪਹਿਲਾਂ ਹੀ ਕਿਸੇ ਮਰੀਜ਼ ਨੂੰ ਲੈਣ ਗਈ ਹੋਈ ਸੀ। ਜਦਕਿ ਪ੍ਰਾਈਵੇਟ ਐਂਬੂਲੈਂਸ ਵਾਲੇ ਜ਼ਿਆਦਾ ਪੈਸੇ ਦੀ ਮੰਗ ਕਰ ਰਹੇ ਸੀ, ਜੋ ਕਿ ਪੀੜਤ ਪਰਿਵਾਰ ਕੋਲ ਨਹੀਂ ਸਨ। ਇਸ ਲਈ ਪੀੜਤ ਪਰਿਵਾਰ ਐਂਬੂਲੈਂਸ ਦੀ ਬਜਾਏ ਇਕ ਆਟੋ ਕਿਰਾਏ ’ਤੇ ਲੈ ਆਇਆ। ਪਰਿਵਾਰ ਦੇ ਵਾਰ-ਵਾਰ ਕਹਿਣ ’ਤੇ ਮੋਰਚਰੀ ਕਰਮਚਾਰੀਆਂ ਨੇ ਕਿੱਟ ’ਚ ਲਾਸ਼ ਪੈਕ ਕਰ ਕੇ ਦੇ ਦਿੱਤੀ, ਜੋ ਕਿ ਪਰਿਵਾਰ ਲਾਸ਼ ਨੂੰ ਆਟੋ ’ਚ ਸ਼ਮਸ਼ਾਨਘਾਟ ਲੈ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੱਤਾ ਨਹੀਂ ਹੈ ਕਿ ਪਾਜ਼ੇਟਿਵ ਮਰੀਜ਼ ਨੂੰ ਇਸ ਤਰ੍ਹਾਂ ਨਹੀਂ ਲੈ ਕੇ ਆਉਂਦੇ। ਉਨ੍ਹਾਂ ਨੂੰ ਹਸਪਤਾਲ ਨੇ ਜਿਉਂ ਲਾਸ਼ ਦਿੱਤੀ, ਉਹ ਸ਼ਮਸ਼ਾਨਘਾਟ ਲੈ ਗਏ।
ਇਹ ਵੀ ਪੜ੍ਹੋ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਪ੍ਰਾਈਵੇਟ ਸਕੂਲ ਖ਼ਿਲਾਫ਼ ਸਰਕਾਰ ਦੀ ਵੱਡੀ ਕਾਰਵਾਈ, ਐੱਨ. ਓ. ਸੀ. ਰੱਦ
ਕਿੱਟ ਪਾਏ ਐਂਬੂਲੈਂਸ ਕਰਮਚਾਰੀ ਹੀ ਲੈ ਕੇ ਜਾਂਦੇ ਹਨ ਕੋਰੋਨਾ ਪਾਜ਼ੇਟਿਵ ਦੀ ਲਾਸ਼
ਜੇਕਰ ਕੋਰੋਨਾ ਮਰੀਜ਼ ਦੀ ਮੌਤ ਹੋ ਜਾਵੇ ਤਾਂ ਉਸ ਦੀ ਲਾਸ਼ ਸਿੱਧੇ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ ਸਗੋਂ ਚੰਗੀ ਤਰ੍ਹਾਂ ਨਾਲ ਕਿੱਟ ਪਾਏ ਹੋਏ ਕਰਮਚਾਰੀ ਹੀ ਲਾਸ਼ ਨੂੰ ਚੁੱਕਦੇ ਹਨ ਅਤੇ ਐਂਬੂਲੈਂਸ ਦੀ ਮਦਦ ਨਾਲ ਸ਼ਮਸ਼ਾਨਘਾਟ ਤੱਕ ਪੁਹੰਚਾਉਂਦੇ ਹਨ ਅਤੇ ਕਿੱਟ ਪਾਏ ਕਰਮਚਾਰੀ ਹੀ ਲਾਸ਼ ਦਾ ਸਸਕਾਰ ਕਰਦੇ ਹਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਨਵਜੋਤ ਸਿੱਧੂ ਦਾ ‘12ਵਾਂ’ ਟਵੀਟ, ਫਿਰ ਕੀਤਾ ਵੱਡਾ ਧਮਾਕਾ
ਪਰਿਵਾਰ ਸਮੇਤ ਹੋਰ ਲੋਕ ਵੀ ਹੋ ਸਕਦੇ ਹਨ ਪਾਜ਼ੇਟਿਵ
ਬਿਨਾਂ ਐਂਬੂਲੈਂਸ ਦੇ ਲਾਸ਼ ਲਿਜਾਣ ’ਚ ਕਈ ਲੋਕ ਪਾਜ਼ੇਟਿਵ ਹੋ ਸਕਦੇ ਹਨ। ਇਹ ਛੋਟੀ ਜਿਹੀ ਲਾਪ੍ਰਵਾਹੀ ਕੋਰੋਨਾ ਪਾਜ਼ੇਟਿਵ ਦੀ ਵੱਡੀ ਚੇਨ ਬਣਾ ਸਕਦੀ ਹੈ। ਸਿਵਲ ਹਸਤਪਾਲ ਤੋਂ ਸ਼ਮਸ਼ਾਨਘਾਟ ਪਹੁੰਚਣ ਤੱਕ ਕਈ ਲੋਕ ਲਾਸ਼ ਦੇ ਸੰਪਰਕ ’ਚ ਆਏ ਹੋਣਗੇ ਅਤੇ ਪਰਿਵਾਰ ਵਾਲੇ ਵੀ ਕਿੱਟ ’ਚ ਪੈਕ ਲਾਸ਼ ਨੂੰ ਹੱਥ ਲਗਾਉਂਦੇ ਰਹੇ ਹਨ। ਅਜਿਹੇ ’ਚ ਕਈ ਲੋਕਾਂ ਦੇ ਪਾਜ਼ੇਟਿਵ ਹੋਣ ਦਾ ਖਤਰਾ ਬਣਿਆ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਕਿਹਾ ਕੋਰੋਨਾ ਕਾਰਨ ਪੰਜਾਬ ’ਚ ਜੰਗ ਵਰਗੇ ਹਾਲਾਤ, ਫ਼ੌਜ ਨੇ ਕੀਤੀ ਮਦਦ ਦੀ ਪੇਸ਼ਕਸ਼
ਦੂਜੀ ਲਾਸ਼ ਨੂੰ ਐੱਨ. ਜੀ. ਓ. ਨੇ ਰੇਹੜੀ ’ਤੇ ਭੇਜਿਆ
ਆਟੋ ’ਤੇ ਕੋਰੋਨਾ ਪਾਜ਼ੇਟਿਵ ਦੀ ਲਾਸ਼ ਭੇਜਣ ਦੇ ਮਾਮਲੇ ਤੋਂ ਬਾਅਦ ਹੀ ਦੂਜਾ ਮਾਮਲਾ ਸਾਹਮਣੇ ਆਇਆ, ਜਿਸ ’ਚ ਕੋਰੋਨਾ ਪਾਜ਼ੇਟਿਵ ਬੀਬੀ ਦੀ ਲਾਸ਼ ਇਕ ਐੱਨ. ਜੀ. ਓ. ਨੇ ਰੇਹੜੀ ’ਤੇ ਹੀ ਭੇਜ ਦਿੱਤੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਰਿਵਾਰ ਵਾਲਾ ਹੀ ਰੇਹੜੀ ਚਲਾ ਕੇ ਸ਼ਮਸ਼ਾਨਘਾਟ ਪਹੁੰਚਿਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੋਰਚਰੀ ’ਚ ਤਾਇਨਾਤ ਡਾਕਟਰ ਅਤੇ ਕਰਮਚਾਰੀ ਨੇ ਕਿਵੇਂ ਕੋਰੋਨਾ ਪਾਜ਼ੇਟਿਵ ਦੀ ਲਾਸ਼ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ। ਢੋਲੇਵਾਲ ਸ਼ਮਸ਼ਾਨਘਾਟ ਤੱਕ ਪਹੁੰਚਣ ਤੋਂ ਬਾਅਦ ਸ਼ਮਸ਼ਾਨਘਾਟ ਦੇ ਪੰਡਿਤ ਨੇ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਜਗਾਇਆ, ਜੋ ਕਿ ਵੀਡੀਓ ਕਾਫੀ ਵਾਇਰਲ ਹੋਈ।
ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ‘ਖਾਲਸਾ ਏਡ’ ਵਾਲੇ ਰਵੀ ਸਿੰਘ ਦੀ ਪੰਜਾਬ ਸਰਕਾਰ ਨੂੰ ਵੱਡੀ ਪੇਸ਼ਕਸ਼
ਕੀ ਕਹਿਣਾ ਹੈ ਸਿਵਲ ਸਰਜਨ ਦਾ
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਸੁਖਜੀਵਨ ਸਿੰਘ ਕੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਆਟੋ ਅਤੇ ਰੇਹੜੀ ’ਚ ਲਾਸ਼ ਭੇਜਣ ਦਾ ਮਾਮਲਾ ਕਾਫੀ ਗੰਭੀਰ ਹੈ। ਮੈਂ ਇਸ ਦੀ ਜਾਂਚ ਕਰਾਂਗਾ ਅਤੇ ਲਾਪ੍ਰਵਾਹੀ ਵਰਤਨ ਵਾਲੇ ਕਰਮਚਾਰੀਆਂ ’ਤੇ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਤਪਾ ਮੰਡੀ ਸਥਿਤ ਫ਼ੈਕਟਰੀ ਦੇ ਠੇਕੇਦਾਰ ਦਾ ਮੂੰਹ ਹਨ੍ਹੇਰੇ ਕਤਲ, ਇਲਾਕੇ 'ਚ ਫੈਲੀ ਸਨਸਨੀ
NEXT STORY