ਨਵਾਂਸ਼ਹਿਰ, (ਮਨੋਰੰਜਨ)- ਭਾਰਤ ਵਿਕਾਸ ਪਰਿਸ਼ਦ ਨਵਾਂਸ਼ਹਿਰ ਵੱਲੋਂ ਐਤਵਾਰ ਨੂੰ ਸਿਵਲ ਹਸਪਤਾਲ ’ਚ ਸੰਸਕ੍ਰਿਤੀ ਸਪਤਾਹ ਦੇ ਤਹਿਤ ਮਰੀਜ਼ਾਂ ’ਚ ਫਲ ਵੰਡੇੇ। ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰਾਂ ਵੱਲੋਂ ਮਨਾਏ ਜਾ ਰਹੇ ਇਸ ਸਪਤਾਹ ਦੇ ਤਹਿਤ ਚੰਡੀਗਡ਼੍ਹ ਰੋਡ ’ਤੇ ਸਥਿਤ ਹਸਪਤਾਲ ’ਚ 70 ਮਰੀਜ਼ਾਂ ’ਚ ਫਲ ਵੰਡਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਗੰਭੀਰ ਮਰੀਜ਼ਾਂ ਦੇ ਛੇਤੀ ਠੀਕ ਹੋਣ ਦੀ ਪ੍ਰਮਾਤਮਾ ਤੋਂ ਅਰਦਾਸ ਕੀਤੀ ਗਈ। ਪਰਿਸ਼ਦ ਦੇ ਪ੍ਰਧਾਨ ਐਡਵੋਕੇਟ ਵਿਕਾਸ ਨਾਰਦ ਨੇ ਦੱਸਿਆ ਕਿ ਹਸਪਤਾਲ ’ਚ ਮਰੀਜ਼ਾਂ ਦੇ ਨਾਲ ਕੁੱਝ ਸਮਾਂ ਬਿਤਾ ਕੇ ਸਭ ਦੇ ਮਨ ਨੂੰ ਸ਼ਾਂਤੀ ਮਿਲੀ । ਮਰੀਜ਼ਾਂ ਨੂੰ ਵੀ ਆਪਣਾ ਪਣ ਮਿਲਿਆ । ਉਨ੍ਹਾਂ ਦੀ ਪਰਿਸ਼ਦ ਵਲੋਂ ਇਸ ਤੋਂ ਪਹਿਲਾਂ ਗਊਸ਼ਾਲਾ ’ਚ 40 ਕੁਵਿੰਟਲ ਚਾਰਾ ਦਿੱਤਾ ਗਿਆ ਅਤੇ ਕੁੱਝ ਸਮਾਂ ਗਊਸ਼ਾਲਾ ’ਚ ਗੁਜ਼ਾਰਿਆ ਗਿਆ । ਇਸਦੇ ਨਾਲ ਹੀ ਜੈ ਜਨਤਾ ਮਾਡਲ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ ਹੈ। ਮੌਕੇ ’ਤੇ ਪਰਿਸ਼ਦ ਦੇ ਸਕੱਤਰ ਕਮਲ ਜੀਤ ਸਿੰਘ, ਖਜ਼ਾਂਨਚੀ ਨਰਿੰਦਰ ਮਹਿਤਾ, ਵਾਇਸ ਪ੍ਰਧਾਨ ਨਰਿੰਦਰ ਸ਼ਰਮਾ, ਜ਼ਿਲਾ ਇੰਚਾਰਜ ਐਡਵੋਕੇਟ ਜੇ. ਕੇ. ਦੱਤਾ ਆਦਿ ਦੇ ਨਾਲ ਹਸਪਤਾਲ ਦਾ ਸਟਾਫ ਵੀ ਹਾਜ਼ਰ ਰਿਹਾ ।
ਨੌਜਵਾਨ ਦਾ ਕਤਲ ਕਰਨ ਵਾਲਿਅਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ’ਚ ਥਾਣਾ ਘੇਰਿਆ
NEXT STORY