ਗੁਰਦਾਸਪੁਰ, (ਵਿਨੋਦ, ਹਰਮਨਪ੍ਰੀਤ)- ਭਾਰਤ ਬੰਦ ਦੇ ਸੱਦੇ ਤਹਿਤ ਅੱਜ ਕੈਮਿਸਟ ਐਸੋਸੀਏਸ਼ਨ ਵੱਲੋਂ ਐਲਾਨ ਮੁਤਾਬਕ ਸਮੂੱਚੇ ਜ਼ਿਲੇ ਦੇ ਮੈਡੀਕਲ ਸਟੋਰ ਬੰਦ ਰਹੇ। ਇਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜ਼ਿਲਾ ਪ੍ਰਧਾਨ ਸਤੀਸ਼ ਕਪੂਰ ਤੇ ਸ਼ਹਿਰੀ ਪ੍ਰਧਾਨ ਪ੍ਰਭਜਿੰਦਰ ਆਨੰਦ ਦੀ ਅਗਵਾਈ ਹੇਠ ਆਪਣÎੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜਿਆ।
ਇਸ ਸਬੰਧੀ ਜ਼ਿਲਾ ਪ੍ਰਧਾਨ ਸਤੀਸ਼ ਕਪੂਰ ਤੇ ਸ਼ਹਿਰੀ ਪ੍ਰਧਾਨ ਪ੍ਰਭਜਿੰਦਰ ਆਨੰਦ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਵੱਲੋਂ ਨਸ਼ਾ ਵੇਚਣ ਵਾਲਿਅਾਂ ’ਤੇ ਰੋਕ ਲਾਉਣ ਦੇ ਨਾਂ ’ਤੇ ਕੈਮਿਸਟਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਜ਼ਿਲਾ ਹੀ ਨਹੀਂ ਰਾਜ ਭਰ ਦੇ ਕੈਮਿਸਟਾਂ ਵਿਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਕੈਮਿਸਟ ਸ਼ਾਪ ’ਤੇ ਜਾਂਚ ਕਰਨ ਦਾ ਕੰਮ ਪੁਲਸ ਸਮੇਤ ਹੋਰ ਸਿਵਲ ਪ੍ਰਸ਼ਾਸਨਿਕ ਅਧਿਕਾਰੀਅਾਂ ਦਾ ਨਹੀਂ ਬਲਕਿ ਡਰੱਗ ਇੰਸਪੈਕਟਰ ਆਪਣੇ ਪੱਧਰ ’ਤੇ ਜਾਂਚ ਕਰ ਸਕਦਾ ਹੈ, ਜਿਸ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕੋਈ ਪੁਲਸ ਕਰਮਚਾਰੀ, ਪਟਵਾਰੀ, ਤਹਿਸੀਲਦਾਰ ਆਦਿ ਉਨ੍ਹਾਂ ਦੀ ਦੁਕਾਨ ਦੀ ਜਾਂਚ ਕਰੇ, ਇਹ ਸਾਨੂੰ ਮਨਜ਼ੂਰ ਨਹੀਂ। ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ-ਪੱਤਰ ’ਚ ਕਿਹਾ ਗਿਅਾ ਕਿ ਪੰਜਾਬ ਪੁਲਸ ਦੀ ਦਖਲ-ਅੰਦਾਜ਼ੀ ਬੰਦ ਹੋਣਾ, ਦਵਾਈਅਾਂ ਦੀ ਆਨਲਾਈਨ ਵਿਕਰੀ ਬੰਦ ਹੋਣਾ, ਦਵਾਈ ਮੁੱਲ ਕੰਟਰੋਲ ਨੀਤੀ ’ਚ ਕੈਮਿਸਟਾਂ ਦਾ ਸ਼ੋਸ਼ਣ ਸਵੀਕਾਰ ਨਹੀਂ, ਸਰਿੰਜ ਦੀ ਸੇਲ ਪਰਚੇਜ਼ ਦਾ ਰਿਕਾਰਡ ਸਵੀਕਾਰ ਨਹੀਂ, ਹਰ ਤਰ੍ਹਾਂ ਦੇ ਕਾਨੂੰਨ ਕੈਮਿਸਟਾਂ ’ਤੇ ਥੋਪਣਾ ਸਵੀਕਾਰ ਨਹੀਂ ਹੈ। ਇਸ ਮੌਕੇ ਸੰਜੀਵ ਕਪੂਰ ਜਨਰਲ ਸਕੱਤਰ, ਡਾ. ਸੁਭਾਸ਼ ਕੁਮਾਰ ਉਪ ਪ੍ਰਧਾਨ, ਰਾਕੇਸ਼ ਨੰਦਾ, ਧੀਰਜ ਧਵ, ਅਸ਼ੋਕ, ਕਿਸ਼ੋਰ ਕੁਮਾਰ, ਅਜੇ ਕਪੂਰ, ਰਾਕੇਸ਼ ਅਰੋਡ਼ਾ, ਪਲਵਿੰਦਰ ਸਿੰਘ, ਰਜਨੀਸ਼ ਕੁਮਾਰ, ਜ਼ਿਲਾ ਮੀਡੀਆ ਇੰਚਾਰਜ ਮੁਕੇਸ਼ ਸ਼ਰਮਾ ਆਦਿ ਹਾਜ਼ਰ ਸਨ। ਇਸ ਤਰ੍ਹਾਂ , ਡੇਰਾ ਬਾਬਾ ਨਾਨਕ, ਸ੍ਰੀਹਰਗੋਬਿੰਦਪੁਰ, ਕਾਦੀਅਾਂ ’ਚ ਕੈਮਿਸਟ ਐਸੋਸੀਏਸ਼ਨ ਵੱਲੋਂ ਮੁਕੰਮਲ ਤੌਰ ’ਤੇ ਹਡ਼ਤਾਲ ਕਰ ਕੇ ਰੋਸ ਪ੍ਰਗਟ ਕੀਤਾ ਗਿਆ।
ਬਲੈਕ ਲਿਸਟ ਕੰਸਟਰੱਕਸ਼ਨ ਕੰਪਨੀ ਨੂੰ ਬਹਾਲ ਕਰਨ ਦੇ ਮਤੇ ’ਤੇ ਹੋਇਆ ਹੰਗਾਮਾ
NEXT STORY