ਬਠਿੰਡਾ : ਪੁਲਸ ਮੁਲਾਜ਼ਮਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਤੇ ਉਨ੍ਹਾਂ ਦੀ ਇਮਿਊਨਿਟੀ ਨੂੰ ਮਜਬੂਤ ਕਰਨ ਲਈ ਪੰਜਾਬ ਪੁਲਸ ਹੁਣ ਮੋਟੇ ਅਨਾਜ ਦਾ ਸਹਾਰਾ ਲੈਣ 'ਤੇ ਵਿਚਾਰ ਕਰ ਰਹੀ ਹੈ। ਡੀ. ਜੀ. ਪੀ. ਦਫ਼ਤਰ ਨੇ 14 ਦਸੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਨੂੰ ਪੱਤਰ ਭੇਜਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਮੋਟਾ ਅਨਾਜ ਉਨ੍ਹਾਂ ਦੀ ਇਮਿਊਨਿਟੀ ਵਧਾਉਣ ਲਈ ਅਹਿਮ ਯੋਗਦਾਨ ਨਿਭਾ ਸਕਦਾ ਹੈ, ਇਸ ਲਈ ਰੋਜ਼ਾਨਾ ਦੀ ਖ਼ੁਰਾਕ 'ਚ ਮੋਟੇ ਅਨਾਜ ਦੀ ਵਰਤੋਂ ਕੀਤੀ ਜਾਵੇ। ਇਸੇ ਟੀਚੇ ਨਾਲ ਸਬੰਧਿਤ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਪੁਲਸ ਅਧਿਕਾਰੀਆਂ ਨੂੰ ਇਮੀਊਨਿਟੀ ਵਧਾਉਣ ਲਈ ਜਾਗਰੂਕ ਵੀ ਕਰਨਗੇ।
ਇਹ ਵੀ ਪੜ੍ਹੋ- ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ, ਦਿੱਤਾ ਵੱਡਾ ਬਿਆਨ
ਦੱਸਣਯੋਗ ਹੈ ਕਿ ਸਿਹਤ ਦੇ ਲਿਹਾਜ ਨਾਲ ਪੌਸ਼ਟਿਕ, ਨੈਚੂਰਲ ਫਾਇਬਰ, ਪ੍ਰੋਟੀਨ , ਵਿਟਾਮਿਨਸ ਤੇ ਮਿਨੀਰਲਸ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਮੋਟਾ ਅਨਾਜ (ਕੰਗਨੀ, ਕੋਦਰਾ, ਹਰੀ ਕੰਗਨੀ ਅਤੇ ਕੁਟਕੀ ਅਨਾਜ) ਕੋਰੋਨਾ ਕਾਲ ਤੋਂ ਬਾਅਦ ਇਮਿਊਨਿਟੀ ਬੂਸਟਰ ਦੇ ਰੂਪ 'ਚ ਮਸ਼ਹੂਰ ਹੋ ਗਿਆ ਹੈ। ਉੱਥੇ ਹੀ ਕਿਸਾਨਾਂ ਦੇ ਲਈ ਇਸ ਨੂੰ ਉਗਾਉਣਾ ਜ਼ਿਆਦਾ ਫਾਇਦੇਮੰਦ ਹੋ ਗਿਆ ਹੈ। ਇਹ ਅਨਾਜ ਘੱਟ ਪਾਣੀ ਅਤੇ ਘੱਟ ਉਪਜਾਉ ਜ਼ਮੀਨ 'ਚ ਵੀ ਉੱਗ ਜਾਂਦਾ ਹੈ। ਇਸ ਨੂੰ ਝੋਨੇ ਦੇ ਮੁਕਾਬਲੇ ਬਹੁਤ ਘੱਟ 3.5 ਗੁਣਾਂ ਪਾਣੀ ਦੀ ਲੋੜ ਹੁੰਦੀ ਹੈ ਅਤੇ ਕੀਮਤ ਵੀ ਕਣਕ ਤੋਂ ਵੱਧ ਮਿਲਦਾ ਹੈ। ਇੰਨਾ ਹੀ ਨਹੀਂ ਇਨ੍ਹਾਂ 'ਚ ਬਾਕੀ ਫ਼ਸਲਾਂ ਦੇ ਮੁਕਾਬਲੇ ਕੈਮਿਕਲ ਤੇ ਪੈਸਟੀਸਾਈਡਸ ਦੀ ਵਰਤੋਂ ਵੀ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਨੂੰ ਕੁਦਰਤੀ ਖੇਤੀ 'ਚ ਵੀ ਗਿਣਿਆ ਜਾਂਦਾ ਹੈ ਅਤੇ ਇਹ ਵਾਤਾਵਰਨ ਪ੍ਰੇਮੀ ਵੀ ਹੈ। ਇਸ ਨੂੰ ਖਾਣ ਨਾਲ ਕਾਫ਼ੀ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ- ਬਟਾਲਾ ’ਚ ਗੁਆਂਢੀ ਨੇ ਪੁਰਾਣੀ ਰੰਜਿਸ਼ ਦਾ 6 ਸਾਲਾ ਮਾਸੂਮ ਨਾਲ ਕੱਢਿਆ ਵੈਰ, ਚਾਕੂ ਨਾਲ ਵੱਢ ਸੁੱਟੀ ਗਰਦਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ 3 ਔਰਤਾਂ ਸਮੇਤ 4 ਵਿਰੁੱਧ ਮਾਮਲਾ ਦਰਜ
NEXT STORY