ਪਟਿਆਲਾ/ਰੱਖੜਾ (ਰਾਣਾ) : ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਪੰਜਾਬ ਦੀ ਰਾਜਨੀਤੀ ਵੀ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਇੱਥੇ ਗੱਲਬਾਤ ਦੌਰਾਨ ਅਕਾਲੀ ਦਲ ਦੇ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਹੁਣ ਤਾਂ ਕਾਂਗਰਸ ਹਾਈ ਕਮਾਨ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਦੁਖੀ ਸਨ ਅਤੇ ਹੁਣ ਕਾਂਗਰਸ ਦੇ ਵੱਡੇ ਲੀਡਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ। ਇਹੀ ਕਾਰਣ ਹੈ ਕਿ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਵਾਰ ਵਾਰ ਦਿੱਲੀ ਤਲਬ ਕਰਕੇ ਸਫ਼ਾਈ ਮੰਗੀ ਜਾ ਰਹੀ ਹੈ। ਰੱਖੜਾ ਨੇ ਕਿਹਾ ਕਿ ਸਿੱਧੂ ਅਤੇ ਕੈਪਟਨ ਦੀ ਲੜਾਈ ਕਿਸੇ ਤੋਂ ਛੁਪੀ ਨਹੀਂ ਹੈ, ਅਜਿਹੇ ਵਿਚ ਜਿਹੜੇ ਲੀਡਰ ਲੋਕਾਂ ਦੇ ਭਲੇ ਬਾਰੇ ਸੋਚਣਾ ਛੱਡ ਸਿਰਫ਼ ਕੁਰਸੀ ਲਈ ਲੜ ਰਹੇ ਹੋਣ ਉਹ ਭਲਾ ਪੰਜਾਬ ਦੇ ਲੋਕਾਂ ਦਾ, ਪੰਜਾਬ ਦਾ ਕੀ ਭਲਾ ਕਰਨਗੇ?
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਪੂਰੇ ਪੰਜ ਸਾਲ ਬੇਰੁਜ਼ਗਾਰ ਨੌਜਵਾਨਾਂ, ਅਧਿਆਪਕਾਂ, ਕਿਸਾਨਾਂ ਅਤੇ ਹੋਰ ਵਰਗ ਲਈ ਕੁਝ ਨਹੀਂ ਕੀਤਾ। ਵਿੱਕੀ ਰਿਵਾਜ਼ ਨੇ ਕਿਹਾ ਕਿ ਆਪਸ ਵਿਚ ਉਲਝ ਰਹੀ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਦਾ ਭਲਾ ਕੀ ਭਲਾ ਕਰੇਗੀ ਅਤੇ ਉਹ ਕਿਸ ਮੂੰਹ ਨਾਲ ਲੋਕਾਂ ਤੋਂ ਦੁਬਾਰਾ ਸਰਕਾਰ ਬਣਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਕਾਸ ਦੇ ਨਾਂ ’ਤੇ ਕੁਝ ਸੜਕਾਂ ’ਤੇ ਸਿਰਫ਼ ਟਾਈਲਾਂ ਹੀ ਲਾਈਆਂ ਹਨ। ਘਰ-ਘਰ ਰੁਜ਼ਗਾਰ ਦਾ ਨਾਰਾ ਦੇ ਕੇ ਬੇਰੁਜ਼ਗਾਰ ਨੌਜਵਾਨਾਂ ਦੀ ਬਜਾਏ ਆਪਣੇ ਮੰਤਰੀਆਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
ਪੰਜਾਬ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਗਈ ਮੁਹਿੰਮ, ਇੰਦਰਜੀਤ ਨਿੱਕੂ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ (ਵੀਡੀਓ)
NEXT STORY