ਜਲੰਧਰ (ਧਵਨ) - ਅਖਿਲ ਭਾਰਤੀ ਕਾਂਗਰਸ ਕਮੇਟੀ ਵਲੋਂ ਰਾਜਸਥਾਨ ਵਿਚ ਸੰਗਠਨਾਤਮਕ ਚੋਣਾਂ ਕਰਵਾਉਣ ਲਈ ਨਿਯੁਕਤ ਕੀਤੇ ਗਏ ਸੂਬਾ ਚੋਣ ਇੰਚਾਰਜ (ਪੀ. ਆਰ. ਓ.) ਕੇਵਲ ਸਿੰਘ ਢਿੱਲੋਂ ਨੇ ਰਾਜਸਥਾਨ ਵਿਚ ਕਾਂਗਰਸ ਅੰਦਰ ਧੜੇਬਾਜ਼ੀ ਵਿਚ ਵੰਡੀ ਕਾਂਗਰਸ ਨੂੰ ਇਕਜੁੱਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਢਿੱਲੋਂ ਨੇ ਅੱਜ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਰਾਜਸਥਾਨ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਤੇ ਸਾਬਕਾ ਕੇਂਦਰੀ ਮੰਤਰੀ ਸੀ. ਪੀ. ਜੋਸ਼ੀ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਇਕਜੁੱਟ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਢਿੱਲੋਂ ਰਾਜਸਥਾਨ ਵਿਚ ਸੰਗਠਨਾਤਮਕ ਚੋਣਾਂ ਕਰਵਾਉਣ ਤੇ ਡੀ. ਆਰ. ਓ. ਦੀਆਂ ਨਿਯੁਕਤੀਆਂ ਕਰਵਾਉਣ ਲਈ ਜੈਪੁਰ ਗਏ ਹੋਏ ਹਨ। ਅੱਜ ਉਨ੍ਹਾਂ 33 ਜ਼ਿਲਿਆਂ ਦੇ ਡੀ. ਆਰ. ਓਜ਼ ਤੇ ਕੋ-ਆਰਡੀਨੇਟਰਾਂ ਨਾਲ ਸਾਂਝੀ ਬੈਠਕ ਕੀਤੀ। ਇਸ ਵਿਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਸਣੇ ਸਾਰੇ ਧੜਿਆਂ ਨਾਲ ਸੰਬੰਧਤ ਕਾਂਗਰਸੀਆਂ ਨੇ ਹਿੱਸਾ ਲੈ ਕੇ ਫੈਸਲਾ ਲਿਆ ਕਿ ਸੰਗਠਨਾਤਮਕ ਚੋਣਾਂ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਨੂੰ ਵੇਖਦਿਆਂ ਨਿਰਪੱਖਤਾ ਨਾਲ ਕਰਵਾਈਆਂ ਜਾਣਗੀਆਂ। ਕਾਂਗਰਸ ਲੀਡਰਸ਼ਿਪ ਵਲੋਂ ਚੋਣਾਂ ਵਿਚ ਜੋ ਵੀ ਚਿਹਰੇ ਅੱਗੇ ਲਿਆਂਦੇ ਜਾਣਗੇ, ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਵੇਗਾ। ਕਾਂਗਰਸ ਵਲੋਂ ਜਿਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਪੂਰੀ ਤਰ੍ਹਾਂ ਨਿਭਾਉਣਗੇ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਸੂਬਾ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਕਿਸ ਤਰ੍ਹਾਂ ਸਾਰੇ ਕਾਂਗਰਸੀ ਧੜੇ ਚੋਣ ਜੰਗ ਵਿਚ ਉਤਰਦੇ ਹਨ। ਅਸ਼ੋਕ ਗਹਿਲੋਤ ਸਾਫ ਅਕਸ ਤੇ ਸਚਿਨ ਪਾਇਲਟ ਨੌਜਵਾਨ ਆਗੂ ਹਨ। ਢਿੱਲੋਂ ਨੇ ਕਿਹਾ ਕਿ ਸਾਰੇ ਸੀਨੀਅਰ ਕਾਂਗਰਸੀਆਂ ਨੇ ਫੈਸਲਾ ਲਿਆ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਾਂਗ ਹੀ ਕਾਂਗਰਸ ਨੂੰ ਭਾਰੀ ਬਹੁਮਤ ਰਾਜਸਥਾਨ ਵਿਚ ਵੀ ਦਿਵਾਇਆ ਜਾਵੇ।
ਡਰੱਗ ਸਪਲਾਈ ਦੇ ਨਵੇਂ ਰਸਤੇ ਤਲਾਸ਼ ਰਹੇ ਹਨ ਕੇਂਦਰੀ ਜੇਲ 'ਚ ਬੰਦ ਕਈ ਕੈਦੀ ਤੇ ਹਵਾਲਾਤੀ
NEXT STORY