ਹਠੂਰ (ਭੱਟੀ)— ਪੰਜਾਬ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਪ੍ਰੋਗਰਾਮ ਤਹਿਤ ਜਿੱਥੇ ਕਾਂਗਰਸ ਸਰਕਾਰ ਵੱਲੋਂ ਕਿਸਾਨ ਕਰਜ਼ਾ ਮੁਆਫੀ ਦੇ ਫਾਰਮ ਭਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਪੰਜਾਬ 'ਚੋਂ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ 'ਘਰ-ਘਰ ਨੌਕਰੀ' ਦਾ ਮਿਸ਼ਨ ਪੂਰਾ ਕਰਨ ਦਾ ਪ੍ਰੋਗਰਾਮ 'ਰੁਜ਼ਗਾਰ ਮੇਲੇ' ਦੇ ਰੂਪ 'ਚ ਆਰੰਭ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਕਸਬੇ ਦੇ ਕਾਂਗਰਸੀ ਆਗੂ ਅਤੇ ਟਰੱਕ ਐਸੋਸੀਏਸ਼ਨ ਹਠੂਰ ਦੇ ਪ੍ਰਧਾਨ ਡਾ. ਤਾਰਾ ਸਿੰਘ ਲੱਖਾ ਨੇ ਕਾਂਗਰਸੀ ਵਰਕਰਾਂ ਦੇ ਇਕ ਇਕੱਠ ਨੂੰ ਲੁਧਿਆਣਾ ਵਿਖੇ ਹੋ ਰਹੇ ਰੋਜ਼ਗਾਰ ਮੇਲੇ ਲਈ ਰਵਾਨਾ ਕਰਨ ਮੌਕੇ ਗੱਲਬਾਤ ਦੌਰਾਨ ਲੱਖਾ ਵਿਖੇ ਕੀਤਾ। ਪ੍ਰਧਾਨ ਡਾ. ਲੱਖਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਵੱਧ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਵਿਰੋਧੀਆਂ ਦੀ ਝੂਠੀ ਬਿਆਨਬਾਜ਼ੀ 'ਚ ਆਉਣ ਦੀ ਬਜਾਏ ਕਾਂਗਰਸ ਸਰਕਾਰ ਦੀਆਂ ਚਲਾਈਆਂ ਸਕੀਮਾਂ ਦਾ ਲਾਹਾ ਲੈਣਾ ਚਾਹੀਦਾ ਹੈ।
ਲੁੱਟਾਂ-ਖੋਹਾਂ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ 2 ਗ੍ਰਿਫਤਾਰ
NEXT STORY