ਦੇਵੀਗੜ੍ਹ - ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਮਨਿੰਦਰ ਸਿੰਘ ਫਰਾਂਸਵਾਲਾ ਨੇ ਕਿਹਾ ਕਿ ਪਾਰਟੀ ਨੇ ਚੋਣਾਂ ਦੌਰਾਨ ਪੰਜਾਬ ਦੇ ਨੌਜਵਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਹ ਪ੍ਰਗਟਾਵਾ ਦੇਵੀਗੜ੍ਹ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਜਾਗੋ ਪੰਜਾਬ ਲਹਿਰ ਹਲਕਾ ਸਨੌਰ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨਾਲ ਹਰ ਘਰ ਨੌਕਰੀ ਦੇਣ ਦੇ ਵਾਅਦੇ ਤਹਿਤ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਚ ਰੁਜ਼ਗਾਰ ਮੇਲੇ ਲਾਏ ਗਏ, ਜਿਨ੍ਹਾਂ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੇ ਦੂਜੇ ਪੜਾਅ ਤਹਿਤ ਪਟਿਆਲਾ ਵਿਖੇ ਨਸ਼ਾ ਮੁਕਤੀ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਲਈ ਯੂਥ ਵੱਲੋਂ 19 ਸਤੰਬਰ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਦੇਸ਼ ਰਾਜ ਮੰਤਰੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਜ਼ਿਲੇ ਦੇ ਸਾਰੇ ਵਿਧਾਇਕ ਤੇ ਹਲਕਾ ਇੰਚਾਰਜ ਸ਼ਾਮਿਲ ਹੋਣਗੇ। ਸਮਾਗਮ ਵਿਚ ਹਲਕਾ ਸਨੌਰ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਦੀ ਸ਼ਮੂਲੀਅਤ ਲਈ ਪਿੰਡ-ਪਿੰਡ ਡਿਊਟੀ ਲਾ ਦਿੱਤੀ ਗਈ ਹੈ।
ਇਸ ਮੌਕੇ ਰਾਹੁਲ ਬਡਲੀ, ਜਗਦੇਵ, ਗੁਰਤੇਜ ਦੁੱਧਨ, ਨਿਰਮਲ ਹੈਪੀ, ਸਤਨਾਮ ਜੁਲਕਾਂ, ਵਿੱਕੀ ਮਿੱਤਲ ਬਲਬੇੜਾ, ਹੈਪੀ ਰੀਠਖੇੜੀ, ਲਾਡੀ ਭਟੇੜੀ, ਅਮਨ ਦੇਵੀਨਗਰ, ਬਿੱਟੂ, ਬਲਜਿੰਦਰ ਸਿੰਘ ਪਠਾਨਮਾਜਰਾ, ਰਾਜਾ ਭੈਣੀ, ਜਸਵਿੰਦਰ, ਜਗਤਾਰ ਸਿੰਘ ਮਹਿਮੂਦਪੁਰ, ਸਤਨਾਮ ਟੌਰਾ, ਤੇਜੀ ਰਾਏਪੁਰ ਮੰਡਲਾ, ਹੈਪੀ, ਡਾ. ਮੰਗਾ ਰੋਹੜ, ਰਮਨ ਪਿੱਪਲ ਖੇੜੀ, ਗੁਰਵਿੰਦਰ ਤਾਜਲਪੁਰ, ਡਾ. ਟੌਹੜਾ ਹਸਨਪੁਰ, ਗੁਰਜੀਤ ਭੁੰਨਰਹੇੜੀ, ਗੁਰਮੇਜ ਭਗੜਾਨਾ, ਵਿੱਕੀ ਘੜਾਮ ਆਦਿ ਵੀ ਹਾਜ਼ਰ ਸਨ।
ਸਰੀਰ 'ਤੇ ਗਰਮ ਪ੍ਰੈੱਸ ਲਾ ਕੇ ਤਸੀਹੇ ਦੇਣਾ ਬਣਿਆ ਮੌਤ ਦਾ ਕਾਰਨ
NEXT STORY