ਪਠਾਨਕੋਟ — ਬੀਤੇ ਦਿਨ ਮਾਮੂਨ ਪੁਲਸ ਨੇ ਆਰਮੀ ਕੰਟੀਨ ਦਾ ਜਾਲੀ ਪਾਸ ਬਣਾ ਕੇ ਸਾਮਾਨ ਲੈ ਕੇ ਬਾਹਰ ਵੇਚਣ ਵਾਲੇ ਮੁਲਜ਼ਮ ਭੁਪਿੰਦਰ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਮੁਹੱਲਾ ਅੰਬੇਡਕਰ ਨਗਰ (ਭਦਰੋਆ) ਪਠਾਨਕੋਟ ਨੂੰ ਕਾਬੂ ਕੀਤਾ ਸੀ, ਜਿਸ ਨੂੰ ਸੋਮਵਾਰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਜਾਲੀ ਕਾਰਡ ਬਣਾ ਕੇ ਸੈਨਿਕ ਖੇਤਰ ਦੀ ਕੰਟੀਨ 'ਚੋਂ ਸਾਮਾਨ ਲਿਆ ਕੇ ਬਾਹਰ ਮਹਿੰਗੇ ਮੁੱਲ 'ਤੇ ਵੇਚਦਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੈਪਟਨ ਨੇ ਦਿੱਤੇ ਗੁਟਖੇ ਤੇ ਪਾਨ ਮਸਾਲੇ 'ਤੇ ਲੱਗੀ ਰੋਕ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼
NEXT STORY