ਸੰਗਰੂਰ (ਬੇਦੀ) : ਸਿਵਲ ਸਰਜਨ ਸੰਗਰੂਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਦੀ ਰਿਪੋਰਟ ਲੈਣ ਤੋਂ ਬਾਅਦ ਉਹ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਦਾਖਲ ਹੋ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਬਰਨਾਲਾ ਨੇ ਸੰਗਰੂਰ ਦੇ ਚਾਰਜ ਸੰਭਾਲਿਆ। ਸਿਵਲ ਸਰਜਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਸਿਵਲ ਸਰਜਨ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੇ ਟੈਸਟ ਕੀਤੇ ਜਾਣਗੇ।
ਇਹ ਵੀ ਪੜ੍ਹੋ : ਇਕੱਠਿਆਂ ਖ਼ੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਦੇ ਮਾਮਲੇ 'ਚ ਵੱਡਾ ਖੁਲਾਸਾ, ਮਿਲਿਆ ਸੁਸਾਇਡ ਨੋਟ
ਦੂਜੇ ਪਾਸੇ ਪਿੰਡ ਝੁਨੇਰ ਵਿਖੇ ਰਹਿ ਰਹੇ ਇਕ ਪੁਲਸ ਅਫ਼ਸਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ਲੁਧਿਆਣਾ ਜ਼ਿਲ੍ਹੇ ਵਿਚ ਪੁਲਸ ਵਿਭਾਗ ਨੌਕਰੀ ਕਰਦਾ ਹੈ ਅਤੇ ਕੋਵਿਡ-19 ਦੌਰਾਨ ਡਿਊਟੀ ਕਰਨ ਕਰਕੇ ਹੀ ਉਸਦਾ ਟੈਸਟ ਹੋਇਆ ਹੈ, ਜਿਸ ਦੀ ਲੁਧਿਆਣਾ ਤੋਂ ਰਿਪੋਰਟ ਅਨੁਸਾਰ ਉਸਨੂੰ ਪਾਜ਼ੇਟਿਵ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਖ਼ੁਕਦੁਸ਼ੀ ਕਰਨ ਵਾਲੀ ਅਕਾਲੀ ਨੇਤਾ ਦੀ ਪਤਨੀ ਦੀ ਵੀਡੀਓ ਵਾਇਰਲ, ਸਾਹਮਣੇ ਆਇਆ ਵੱਡਾ ਸੱਚ
ਢੀਂਡਸਾ ਅਕਾਲੀ ਦਲ ਕਾਂਗਰਸ ਵਲੋਂ ਸਪਾਂਸਰ ਪਾਰਟੀ : ਝੂੰਦਾਂ
NEXT STORY