ਫਿਰੋਜ਼ਪੁਰ (ਮਲਹੋਤਰਾ) : ਕੋਰੋਨਾ ਵਾਇਰਸ ਦੇ ਖਤਰੇ ਕਾਰਨ ਹੁਣ ਫਿਰੋਜ਼ਪੁਰ ਪ੍ਰਸ਼ਾਸਨ ਵੀ ਸੁਚੇਤ ਹੋ ਗਿਆ ਹੈ। ਜਿਸ ਦੇ ਚੱਲਦੇ ਸਿਵਲ ਸਰਜਨ ਫਿਰੋਜ਼ਪੁਰ ਡਾ. ਨਵਦੀਪ ਸਿੰਘ, ਐਜੀਗਨੇਟਿਡ ਅਫਸਰ ਡਾ.ਅਨੀਤਾ ਅਤੇ ਫੂਡ ਸੇਫ਼ਟੀ ਅਫਸਰ ਮਨਜਿੰਦਰ ਸਿੰਘ ਢਿੱਲੋਂ ਵੱਲੋ ਫਿਰੋਜ਼ਪੁਰ ਸ਼ਹਿਰ ਵਿਖੇ ਬੀਕਾਨੇਰ ਮਿਸਠਾਨ ਭੰਡਾਰ, ਅਲੀਜਾ ਹੋਟਲ ਦੇ ਕਿਚਨ, ਕਮਰੇ, ਬਾਥਰੂਮ, ਟ੍ਰਿਪਲ-ਏ ਹੋਟਲ ਦੇ ਕਿਚਨ ਆਦਿ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨ੍ਹਾਂ ਸਬੰਧਤ ਸਥਾਨਾਂ ਦੇ ਮਾਲਕਾਂ ਤੇ ਕਰਮਚਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਸਬੰਧੀ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਾਗਰੂਕ ਕਰਦੇ ਸਮੇਂ ਮਾਸਕ, ਟੋਪੀ ਅਤੇ ਦਸਤਾਨੇ ਆਦਿ ਦੀ ਵੀ ਵਰਤੋਂ ਕਰਨ।
ਉਨ੍ਹਾਂ ਕਿਹਾ ਕਿ ਬਾਥਰੂਮ, ਕੋਮਨ ਕੋਰੀਡੋਰ, ਫ੍ਰੰਟ ਡੈਸਕ ਵਰਗੀਆਂ ਆਦਿ ਥਾਵਾਂ 'ਤੇ ਲੱਗੇ ਦਰਵਾਜ਼ੇ ਦੇ ਹੈਂਡਲ ਅਤੇ ਫ਼ਰਨੀਚਰ ਨੂੰ ਅਲਕੋਹਲ ਬੇਸਡ ਸੈਨੀਟਾਇਜ਼ਰ ਨਾਲ ਦਿਨ ਵਿਚ 3 ਵਾਰ ਸਾਫ਼ ਕੀਤਾ ਜਾਵੇ। ਸਿਵਲ ਸਰਜਨ ਡਾ.ਨਵਦੀਪ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਜੋ ਵੀ ਤਰੁੱਟੀਆਂ ਪਾਈਆ ਗਈਆਂ ਹਨ, ਫੂਡ ਸੇਫ਼ਟੀ ਵਿਭਾਗ ਨੂੰ ਸੁਧਾਰ ਕਰਨ ਸਬੰਧੀ ਨੋਟਿਸ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਐਨ.ਆਰ.ਆਈ ਜਾ ਵਿਦੇਸ਼ੀ ਯਾਤਰੀ ਕਿਸੇ ਵੀ ਹੋਟਲ ਵਿਚ ਠਹਿਰਦਾ ਹੈ ਤਾਂ ਉਸ ਦੀ ਇਤਲਾਹ ਤੁਰੰਤ ਸਿਵਲ ਸਰਜਨ ਦਫ਼ਤਰ ਨੂੰ ਦਿੱਤੀ ਜਾਵੇ। ਉਨ੍ਹਾਂ ਜ਼ਿਲੇ ਦੇ ਸਾਰੇ ਹਲਵਾਈਆਂ ਅਤੇ ਹੋਟਲ ਮਾਲਕਾਂ ਆਦਿ ਨੂੰ ਸਾਫ-ਸਫਾਈ, ਮਾਸਕ, ਟੋਪੀਆਂ ਅਤੇ ਦਸਤਾਨੇ ਪਾਉਣ ਦੀ ਹਦਾਇਤ ਕੀਤੀ।
ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਨਹੀਂ ਸਗੋਂ ਸਾਵਧਾਨੀ ਦੀ ਲੋੜ: ਐੱਸ. ਡੀ. ਐੱਮ
NEXT STORY