ਚੰਡੀਗੜ੍ਹ : ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈਣ ਵਾਲੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਚੰਡੀਗੜ੍ਹ ਦੇ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਇਕ ਨਵੀਂ ਬੀਮਾਰੀ ਹੈ ਅਤੇ ਇਸ ਦੇ ਸ਼ੁਰੂਆਤੀ ਲੱਛਣ ਹੋਣ 'ਤੇ ਤੁਰੰਤ ਜਾਂਚ ਕਰਾਈ ਜਾਵੇ। ਵਿਭਾਗ ਨੇ 15 ਜਨਵਰੀ ਤੋਂ ਬਾਅਦ ਚੀਨ ਤੋਂ ਪਰਤੇ ਭਾਰਤੀ ਨਾਗਰਿਕਾਂ ਨੂੰ ਖਾਸ ਨਿਰਦੇਸ਼ ਦਿੱਤੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਜ਼ਰੂਰੀ ਟੈਸਟ ਜ਼ਰੂਰ ਕਰਵਾਉਣ।
ਵਿਭਾਗ ਨੇ ਜਾਰੀ ਕੀਤਾ ਟੋਲ ਫਰੀ ਨੰਬਰ
ਚੰਡੀਗੜ੍ਹ ਦੇ ਸਿਹਤ ਵਿਭਾਗ ਵਲੋਂ ਇਸ ਦੇ ਲਈ ਟੋਲ ਫਰੀ ਨੰਬਰ 011-23978046 ਵੀ ਜਾਰੀ ਕੀਤਾ ਗਿਆ ਹੈ। ਇਸ ਬਾਰੇ ਜੀ. ਐੱਮ. ਸੀ. ਐੱਚ.-16 ਦੇ ਡਾਇਰੈਕਟਰ ਜੀ ਦੀਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਪੁਲਸ ਨੂੰ ਇਕ ਪੱਤਰ ਲਿਖਿਆ ਹੈ, ਜਿਸ 'ਚ ਵਾਇਰਸ ਸਬੰਧਿਤ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਟ੍ਰੈਫਿਕ ਪੁਲਸ ਨੂੰ ਹਰ ਚੌਂਕ ਜਾਂ ਚੌਰਾਹੇ 'ਤੇ ਲਾਊਡ ਸਪੀਕਰਾਂ ਦੇ ਮਾਧਿਅਮ ਰਾਹੀਂ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਦੇਣ ਲਈ ਕਿਹਾ ਹੈ ਤਾਂ ਜੋ ਲੋਕ ਜਾਗਰੂਕ ਹੋ ਸਕਣ ਅਤੇ ਸਾਵਧਾਨੀ ਵਰਤ ਸਕਣ।
ਕੋਰੋਨਾ ਵਾਇਰਸ ਤੋਂ ਬਚਣ ਦੇ ਤਰੀਕੇ
ਕਿਸੇ ਨੂੰ ਖਾਂਸੀ, ਜ਼ੁਕਾਮ, ਬੁਖਾਰ ਹੈ ਤਾਂ ਉਸ ਤੋਂ ਦੂਰੀ ਬਣਾਈ ਰੱਖੋ।
ਬਾਹਰੋਂ ਆਉਣ 'ਤੇ ਤੁਰੰਤ ਸਾਬਣ ਨਾਲ ਹੱਥ ਜ਼ਰੂਰ ਧੋਵੋ।
ਭੀੜ ਵਾਲੀਆਂ ਥਾਵਾਂ 'ਤੇ ਨਾ ਜਾਓ।
ਹੱਥ ਮਿਲਾਉਣ ਦੀ ਥਾਂ ਨਮਸਤੇ ਨਾਲ ਹੀ ਕੰਮ ਚਲਾਓ।
ਖਾਂਸੀ ਜਾਂ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
ਆਪਣੇ ਹੱਥਾਂ ਅਤੇ ਉਂਗਲੀਆਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਨੂ ਛੂਹੋ।
ਸਾਹ ਨਾਲ ਜੁੜੀਆਂ ਬੀਮਾਰੀ ਦੇ ਲੱਛਣ ਕਿਸੇ 'ਚ ਦਿਖਣ ਤਾਂ ਉਸ ਤੋਂ ਦੂਰ ਹੀ ਰਹੋ।
ਕੋਰੋਨਾ ਵਾਇਰਸ ਦੇ ਲੱਛਣ
ਕੋਰੋਨਾ ਵਾਇਰਸ ਕਾਰਨ ਰੈਸੀਪਰੇਟਰੀ ਟ੍ਰੈਕਟ ਮਤਲਬ ਸਾਹ ਪ੍ਰਣਾਲੀ 'ਚ ਹਲਕਾ ਇੰਫੈਕਸ਼ਨ ਹੋ ਜਾਂਦਾ ਹੈ, ਜਿਵੇਂ ਕਿ ਆਮ ਤੌਰ 'ਤੇ ਜ਼ੁਕਾਮ ਆਦਿ। ਹਾਲਾਂਕਿ ਇਸ ਬੀਮਾਰੀ ਦੇ ਲੱਛਣ ਬਹੁਤ ਸਧਾਰਨ ਹਨ ਅਤੇ ਕੋਈ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਨਾ ਹੋਵੇ, ਉਦੋਂ ਵੀ ਉਸ 'ਚ ਅਜਿਹੇ ਲੱਛਣ ਦਿਖ ਸਕਦੇ ਹਨ। ਇਸ ਵਾਇਰਸ 'ਚ ਨੱਕ ਵਗਣਾ, ਸਿਰ 'ਚ ਤੇਜ਼ ਦਰਦ, ਖਾਂਸੀ ਅਤੇ ਕਫ, ਗਲਾ ਖਰਾਬ, ਬੁਖਾਰ, ਥਕਾਣ ਅਤੇ ਉਲਟੀ ਮਹਿਸੂਸ ਹੋਣਾ, ਨਿਮੋਨੀਆ, ਸਾਹ ਲੈਣ 'ਚ ਤਕਲੀਫ ਆਦਿ ਹਨ।
ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਕਾਰਨ ਚੰਡੀਗੜ੍ਹ 'ਚ ਮਚਿਆ ਹੜਕੰਪ, ਘਬਰਾਏ ਹੋਏ ਨੇ ਲੋਕ
ਪੀ. ਜੀ. ਆਈ. ਪਹਿਲਾਂ ਹੀ ਜਾਰੀ ਕਰ ਚੁੱਕੈ ਐਡਵਾਈਜ਼ਰੀ
ਦੇਸ਼ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਅਤੇ ਕੰਫਰਮ ਕੇਸ ਆਉਣ ਤੋਂ ਬਾਅਦ ਪੀ. ਜੀ. ਆਈ. ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪੀ. ਜੀ. ਆਈ. ਵਲੋਂ ਕਿਹਾ ਗਿਆ ਹੈ ਕਿ ਜਿਸ ਰਾਜ ਦਾ ਕੇਸ ਹੈ, ਉੱਥੋਂ ਦੇ ਲੋਕਲ ਹਸਪਤਾਲਾਂ 'ਚ ਇਸ ਦਾ ਇਲਾਜ ਕੀਤਾ ਜਾਵੇ ਤਾਂ ਜੋ ਰੋਗ ਅੱਗੇ ਨਾ ਵਧੇ। ਅਜਿਹੇ ਮਰੀਜ਼ਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਜਾਵੇ ਅਤੇ ਸਾਵਧਾਨੀ ਨਾਲ ਉਨ੍ਹਾਂ ਦਾ ਧਿਆਨ ਰੱਖਿਆ ਜਾਵੇ। ਪੀ. ਜੀ. ਆਈ. ਵਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਇਸ ਬੀਮਾਰੀ ਤੋਂ ਘਬਰਾਉਣਾ ਨਹੀਂ ਚਾਹੀਦਾ ਪਰ ਕੁਝ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹਨ। ਪੀ. ਜੀ. ਆਈ. ਵਲੋਂ ਵੀ ਹਦਾਇਤ ਦਿੱਤੀ ਗਈ ਹੈ ਕਿ ਜਿਨ੍ਹਾਂ ਦੇਸ਼ਾਂ 'ਚ ਬੀਮਾਰੀ ਫੈਲੀ ਹੈ, ਉਨ੍ਹਾਂ ਦੇਸ਼ਾਂ 'ਚ ਲੋਕ ਫਿਲਹਾਲ ਨਾ ਜਾਣ।
ਸ਼ਰਮਨਾਕ : ਦਰਿੰਦਿਆਂ ਨੇ ਗਾਂ ਨੂੰ ਵੀ ਨਹੀਂ ਬਖਸ਼ਿਆ
NEXT STORY