ਫਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਫਿਰੋਜ਼ਪੁਰ 'ਚ ਅੱਜ 13 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਫਿਰੋਜ਼ਪੁਰ 'ਚ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 41 ਹੋ ਗਈ ਹੈ। ਜਿਸ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਠੀਕ ਹੋ ਕੇ ਘਰ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਕੁੱਲ ਫਿਰੋਜ਼ਪੁਰ 'ਚ 39 ਕੇਸ ਹਨ। ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਸਭ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ: ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 1232 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1232 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 215, ਲੁਧਿਆਣਾ 122, ਜਲੰਧਰ 131, ਮੋਹਾਲੀ 'ਚ 94, ਪਟਿਆਲਾ 'ਚ 87, ਹੁਸ਼ਿਆਰਪੁਰ 'ਚ 86, ਤਰਨਾਰਨ 40, ਪਠਾਨਕੋਟ 'ਚ 25, ਮਾਨਸਾ 'ਚ 16, ਕਪੂਰਥਲਾ 15, ਫਰੀਦਕੋਟ 6, ਸੰਗਰੂਰ 'ਚ 66, ਨਵਾਂਸ਼ਹਿਰ 'ਚ 85, ਰੂਪਨਗਰ 16, ਫਿਰੋਜ਼ਪੁਰ 'ਚ 41, ਬਠਿੰਡਾ 35, ਗੁਰਦਾਸਪੁਰ 35, ਫਤਿਹਗੜ੍ਹ ਸਾਹਿਬ 'ਚ 16, ਬਰਨਾਲਾ 19, ਫਾਜ਼ਿਲਕਾ 4, ਮੋਗਾ 28, ਮੁਕਤਸਰ ਸਾਹਿਬ 50 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 193 ਪਾਕਿਸਤਾਨੀ ਸ਼ਹਿਰੀਆਂ ਦੀ 5 ਮਈ ਨੂੰ ਹੋਵੇਗੀ ਵਤਨ ਵਾਪਸੀ
ਚੰਡੀਗੜ੍ਹ 'ਚ 'ਕਰਫਿਊ' ਹਟਦੇ ਹੀ ਪਰਤੀ ਰੌਣਕ, ਤਸਵੀਰਾਂ 'ਚ ਦੇਖੋ ਪਹਿਲੇ ਦਿਨ ਦੇ ਹਾਲਾਤ
NEXT STORY