ਜਲੰਧਰ (ਰੱਤਾ)–ਜ਼ਿਲ੍ਹੇ ਦੇ ਲੋਕਾਂ ਨੂੰ ਲਗਭਗ ਡੇਢ ਸਾਲ ਬਾਅਦ ਮੰਗਲਵਾਰ ਕੋਰੋਨਾ ਤੋਂ ਬਹੁਤ ਜ਼ਿਆਦਾ ਰਾਹਤ ਇਸ ਲਈ ਮਿਲੀ ਕਿਉਂਕਿ ਇਸ ਦਿਨ ਕੋਈ ਵੀ ਨਵਾਂ ਕੇਸ ਨਹੀਂ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਦੀਆਂ ਟੀਮਾਂ ਨੇ ਪਿਛਲੇ ਦਿਨੀਂ ਜਿਹੜੇ ਲੋਕਾਂ ਦੇ ਸੈਂਪਲ ਕੋਰੋਨਾ ਦੀ ਪੁਸ਼ਟੀ ਲਈ ਲਏ ਸਨ, ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲ੍ਹੇ ਵਿਚ ਮੰਗਲਵਾਰ ਨੂੰ 24 ਐਕਟਿਵ ਕੇਸਾਂ ਵਿਚੋਂ 18 ਮਰੀਜ਼ ਘਰਾਂ ਵਿਚ ਆਈਸੋਲੇਟ ਅਤੇ 5 ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਸਨ, ਜਦੋਂ ਕਿ ਇਕ ਮਰੀਜ਼ ਨੂੰ ਸਿਹਤ ਮਹਿਕਮੇ ਦੀਆਂ ਟੀਮਾਂ ਟਰੇਸ ਨਹੀਂ ਕਰ ਸਕੀਆਂ।
ਇਹ ਵੀ ਪੜ੍ਹੋ: ਮਰ ਗਈ ਇਨਸਾਨੀਅਤ, ਕੁੱਤੇ ਵੱਲੋਂ ਵੱਢਣ ’ਤੇ ਪਹਿਲਾਂ ਲੋਹੇ ਦੀ ਰਾਡ ਨਾਲ ਕੁੱਟਿਆ, ਫਿਰ ਰੱਸੀ ਨਾਲ ਗੱਲਾ ਘੁੱਟ ਦਿੱਤੀ ਦਰਦਨਾਕ ਮੌਤ
2737 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 6 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੇ ਮੰਗਲਵਾਰ 2737 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 6 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4324 ਹੋਰ ਲੋਕਾਂ ਦੇ ਸੈਂਪਲ ਲਏ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-15,05,161
ਨੈਗੇਟਿਵ ਆਏ-13,73,934
ਪਾਜ਼ੇਟਿਵ ਆਏ-63,175
ਡਿਸਚਾਰਜ ਹੋਏ-61,661
ਮੌਤਾਂ ਹੋਈਆਂ-1,490
ਐਕਟਿਵ ਕੇਸ-24
ਇਹ ਵੀ ਪੜ੍ਹੋ: ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਬਣਾਈ ਅਸ਼ਲੀਲ ਵੀਡੀਓ ਤੇ ਤਸਵੀਰਾਂ ਕਰ ਦਿੱਤੀਆਂ ਵਾਇਰਲ
ਜ਼ਿਲ੍ਹੇ ’ਚ ਲਗਭਗ 3000 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਮੰਗਲਵਾਰ ਨੂੰ ਜ਼ਿਲ੍ਹੇ ਵਿਚ ਲਗਭਗ 3000 ਲੋਕਾਂ ਨੂੰ ਵੈਕਸੀਨ ਲਾਈ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਵਿਚ ਜਿਹੜੇ ਲੋਕਾਂ ਨੂੰ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਡੋਜ਼ ਲਾਈ ਗਈ, ਉਨ੍ਹਾਂ ਵਿਚੋਂ ਵਧੇਰੇ ਨੂੰ ਦੂਜੀ ਅਤੇ ਕੁਝ ਨੂੰ ਪਹਿਲੀ ਡੋਜ਼ ਲੱਗੀ। ਡਾ. ਚੋਪੜਾ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿਚ ਕੋਵਿਸ਼ੀਲਡ ਵੈਕਸੀਨ ਲਾਈ ਜਾਵੇਗੀ, ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੀ ਸੈਕਿੰਡ ਡੋਜ਼ ਡਿਊ ਹੈ, ਉਹ ਜਲਦ ਤੋਂ ਜਲਦ ਲੁਆਉਣ।
ਇਹ ਵੀ ਪੜ੍ਹੋ: ਕਪੂਰਥਲਾ 'ਚ ਪਤੀ ਨੇ ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ, 7 ਸਾਲ ਪਹਿਲਾਂ ਹੋਈ ਸੀ 'ਲਵ ਮੈਰਿਜ'
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸੁਖਬੀਰ ਬਾਦਲ ਨੇ ਜ਼ੀਰਾ ਤੋਂ 100 ਹਲਕਿਆਂ ਦੀ ਯਾਤਰਾ ਦੀ ਕੀਤੀ ਸ਼ੁਰੂਆਤ
NEXT STORY