ਜਲੰਧਰ— ਪੂਰੀ ਦੁਨੀਆ 'ਚ ਹਾਹਾਕਾਰ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਵੀ ਭਿਆਨਕ ਰੂਪ ਵਿਖਾ ਰਿਹਾ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਚੁੱਕੀ ਹੈ। ਮੰਗਲਵਾਰ ਨੂੰ 1535 ਨਵੇਂ ਮਰੀਜ਼ ਮਿਲਣ ਨਾਲ ਕੁੱਲ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ। ਇਕ ਲੱਖ ਦਾ ਅੰਕੜਾ ਪਾਰ ਹੋਣ ਦੇ ਨਾਲ ਜਿੱਥੇ ਸਰਕਾਰ ਦੀ ਨੀਂਦ ਉੱਡ ਗਈ ਹੈ, ਉਥੇ ਹੀ ਸਿਹਤ ਮਹਿਕਮਾ ਵੀ ਚਿੰਤਾ 'ਚ ਆ ਗਿਆ ਹੈ।
ਪੰਜਾਬ 'ਚ ਪਹਿਲਾ ਕੋਰੋਨਾ ਮਰੀਜ਼ ਮਿਲਿਆ ਸੀ ਮਾਰਚ 'ਚ
ਜ਼ਿਕਰਯੋਗ ਹੈ ਕਿ ਸੂਬੇ 'ਚ ਪਹਿਲਾ ਕੋਰੋਨਾ ਮਰੀਜ਼ 9 ਮਾਰਚ ਨੂੰ ਸਾਹਮਣੇ ਆਇਆ ਸੀ। 8 ਮਈ ਨੂੰ ਕੁੱਲ ਮਰੀਜ਼ 100 ਸਨ। ਇਸ ਦੇ ਤਿੰਨ ਮਹੀਨਿਆਂ ਬਾਅਦ ਅਗਸਤ 'ਚ ਮਰੀਜ਼ਾਂ ਦੀ ਗਿਣਤੀ 'ਚ ਬੇਹੱਦ ਵਾਧਾ ਹੋਇਆ। 29 ਅਗਸਤ ਨੂੰ ਪੀੜਤਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਚੁੱਕੀ ਸੀ। 2 ਅਗਸਤ ਨੂੰ ਸੂਬੇ 'ਚ ਕੋਰੋਨਾ ਲਾਗ ਦੀ ਬੀਮਾਰੀ ਦੀ ਰਫ਼ਤਾਰ 3 ਫ਼ੀਸਦੀ ਸੀ ਯਾਨੀ 100 ਟੈਸਟ 'ਤੇ ਤਿੰਨ ਮਰੀਜ਼ ਮਿਲਦੇ ਸਨ। 22 ਸਤੰਬਰ ਨੂੰ ਇਹ ਰਫ਼ਤਾਰ ਵੱਧ ਕੇ 6.22 ਫ਼ੀਸਦੀ ਤੱਕ ਹੋ ਗਈ। ਯਾਨੀ ਕਿ ਸੂਬੇ 'ਚ 16,27,821 ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ ਇਕ ਲੱਖ ਤੋਂ ਵਧੇਰੇ ਮਰੀਜ਼ ਕੋਰੋਨਾ ਪੀੜਤ ਪਾਏ ਗਏ ਹਨ।
ਇਹ ਵੀ ਪੜ੍ਹੋ: ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਕੁਸੁਮ ਦਾ ਨਾਂ ਡੀ. ਸੀ. ਨੇ ਰਾਸ਼ਟਰੀ ਬਹਾਦਰੀ ਐਵਾਰਡ ਲਈ ਕੀਤਾ ਨਾਮਜ਼ਦ
ਪੰਜਾਬ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 2.93 ਫ਼ੀਸਦੀ ਤੱਕ ਪਹੁੰਚੀ
ਇਥੇ ਦੱਸਣਯੋਗ ਹੈ ਕਿ ਪੰਜਾਬ 'ਚ ਰਾਹਤ ਦੀ ਗੱਲ ਇਹ ਹੈ ਕਿ ਕੁੱਲ ਪਾਜ਼ੇਟਿਵ ਮਰੀਜ਼ਾਂ 'ਚੋਂ 78 ਹਜ਼ਾਰ ਤੋਂ ਵਧੇਰੇ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਰਿਕਵਰੀ ਰੇਟ 77.07 ਫ਼ੀਸਦੀ ਪਹੁੰਚ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਮੌਤ ਦੀ ਦਰ 2.92 ਫ਼ੀਸਦੀ ਹੈ, ਜੋ ਦੇਸ਼ 'ਚ ਸਭ ਤੋਂ ਵੱਧ ਹੈ। ਉਥੇ ਹੀ ਮੰਗਲਵਾਰ ਨੂੰ ਪੰਜਾਬ ਹਾਈਕੋਰਟ ਦੇ ਸਾਬਕਾ ਕਾਰਜਕਾਰੀ ਚੀਫ ਜਸਟਿਸ ਆਸ਼ੁਤੋਸ਼ ਮੋਹੰਤਾ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਜਸਟਿਸ ਮੋਹੰਤਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸਨ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ
ਮੰਗਲਵਾਰ ਇਨ੍ਹਾਂ ਜ਼ਿਲ੍ਹਿਆਂ 'ਚੋਂ ਮਿਲੇ ਪਾਜ਼ੇਟਿਵ ਕੇਸ
ਲੁਧਿਆਣਾ 174, ਜਲੰਧਰ 68, ਪਟਿਆਲਾ 127, ਅੰਮ੍ਰਿਤਸਰ 266, ਮੋਗਾ 33, ਮੋਹਾਲੀ 188, ਬਠਿੰਡਾ 74, ਸੰਗਰੂਰ 34, ਫਿਰੋਜ਼ਪੁਰ 21, ਹੁਸ਼ਿਆਰਪੁਰ 97, ਪਠਾਨਕੋਟ 67 ਫਤਿਹਗੜ੍ਹ 17, ਬਰਨਾਲਾ, 21, ਰੋਪੜ-6, ਮੁਕਤਸਰ 43, ਨਵਾਂਸ਼ਹਿਰ, 24, ਫਾਜ਼ਿਲਕਾ 33, ਤਰਨਤਾਰਨ 20, ਫਰੀਦਕੋਟ 67 ਮਾਮਲੇ ਸਾਹਮਣੇ ਆਏ ਸਨ।
ਨਹੀਂ ਰੁਕੀ ਕੋਰੋਨਾ ਦੀ ਰਫ਼ਤਾਰ ਤਾਂ ਦੀਵਾਲੀ ਤੱਕ 2.5 ਲੱਖ ਲੋਕ ਹੋ ਸਕਣਗੇ ਪ੍ਰਭਾਵਿਤ
ਇਨ੍ਹਾਂ ਜ਼ਿਲ੍ਹਿਆਂ 'ਚ ਨੇ ਸਭ ਤੋਂ ਵੱਧ ਕੇਸ
ਲੁਧਿਆਣਾ |
16599 |
ਜਲੰਧਰ |
11630 |
ਪਟਿਆਲਾ |
10641 |
ਅੰਮ੍ਰਿਤਸਰ |
8690 |
ਬਾਕੀ ਜ਼ਿਲ੍ਹੇ |
53703 |
ਸਭ ਤੋਂ ਜ਼ਿਆਦਾ ਮੌਤਾਂ
ਲੁਧਿਆਣਾ |
679 |
ਜਲੰਧਰ |
334 |
ਅੰਮ੍ਰਿਤਸਰ |
322 |
ਪਟਿਆਲਾ |
294 |
ਬਾਕੀ ਜ਼ਿਲ੍ਹੇ |
1336 |
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼
ਸਭ ਤੋਂ ਜ਼ਿਆਦਾ ਸਰਗਰਮ ਕੇਸ
ਮੋਹਾਲੀ |
2559 |
ਜਲੰਧਰ |
2125 |
ਪਟਿਆਲਾ |
1919 |
ਅੰਮ੍ਰਿਤਸਰ |
1802 |
ਬਾਕੀ ਜ਼ਿਲ੍ਹੇ |
11840 |
ਇਨ੍ਹਾਂ ਚਾਰ ਜ਼ਿਲ੍ਹਿਆਂ 'ਚ ਹੋਈ 38 ਫ਼ੀਸਦੀ ਰਿਕਵਰੀ
ਲੁਧਿਆਣਾ |
14.21 ਫ਼ੀਸਦੀ |
ਜਲੰਧਰ |
9.06 ਫ਼ੀਸਦੀ |
ਪਟਿਆਲਾ |
8.33 ਫ਼ੀਸਦੀ |
ਅੰਮ੍ਰਿਤਸਰ |
6.26 ਫ਼ੀਸਦੀ |
ਬਾਕੀ ਜ਼ਿਲ੍ਹੇ |
62.14 ਫ਼ੀਸਦੀ |
ਮੌਤ ਦੀ ਦਰ ਲਗਾਤਾਰ ਵੱਧਣ ਨਾਲ ਵਧੀ ਚਿੰਤਾ
2.92 ਫ਼ੀਸਦੀ ਮੌਤ ਦਰ ਦੇ ਨਾਲ ਪੰਜਾਬ ਦੇਸ਼ 'ਚ ਟੌਪ 'ਤੇ ਹੈ ਜਦਕਿ 2.70 ਫ਼ੀਸਦੀ ਦੇ ਨਾਲ ਗੁਜਰਾਤ ਅਤੇ ਮਹਾਰਾਸ਼ਟਰ ਦੂਜੇ ਅਤੇ ਤੀਜੇ ਸਥਾਨ 'ਤੇ ਹੈ।
ਮਰੀਜ਼ਾਂ ਦੇ ਮਾਮਲੇ 'ਚ ਪੰਜਾਬ 17ਵੇਂ ਨੰਬਰ 'ਤੇ, ਸਾਢੇ 12 ਲੱਖ ਦੇ ਨਾਲ ਮਹਾਰਾਸ਼ਟਰ ਪਹਿਲੇ, ਆਂਧਰਾ ਪ੍ਰਦੇਸ਼ 6 ਲੱਖ ਦੇ ਨਾਲ ਦੂਜੇ ਨੰਬਰ 'ਤੇ ਹੈ।
ਰਿਕਵਰੀ ਰੇਟ ਵੀ ਸੁਧਰ ਰਿਹਾ
77 ਫ਼ੀਸਦੀ ਦਰ ਦੇ ਨਾਲ ਪੰਜਾਬ ਰਿਕਵਰੀ 'ਚ 22ਵੇਂ ਨੰਬਰ 'ਤੇ ਹੈ। ਅੰਡਮਾਨ ਨਿਕੋਬਾਰ (94.3) ਫ਼ੀਸਦੀ ਦੇ ਨਾਲ ਪਹਿਲੇ ਅਤੇ ਦਾਦਰ ਨਗਰ ਹਵੇਲੀ 92.2 ਫ਼ੀਸਦੀ ਨਾਲ ਦੂਜੇ ਨੰਬਰ 'ਤੇ ਹੈ। ਉਥੇ ਹੀ 19.9 ਫ਼ੀਸਦੀ ਦਰ ਦੇ ਨਾਲ ਪੰਜਾਬ ਐਕਟਿਵ ਮਰੀਜ਼ਾਂ 'ਚ 17ਵੇਂ, ਛੱਤੀਸਗੜ੍ਹ 43.00 ਫ਼ੀਸਦੀ ਪਹਿਲੇ ਅਤੇ ਮੇਘਾਲਿਆ 42.7 ਫ਼ੀਸਦੀ ਨਾਲ ਦੂਜੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ
ਸੰਸਦ ਨੂੰ ਘੇਰਨ ਲਈ ਦਿੱਲੀ ਰਵਾਨਾ ਹੋਇਆ 'ਬੈਂਸ' ਦਾ ਕਾਫ਼ਲਾ, ਵਿਰੋਧੀਆਂ 'ਤੇ ਲਾਏ ਰਗੜੇ
NEXT STORY