ਜਲੰਧਰ(ਪੁਨੀਤ)-ਐੱਲ. ਐਂਡ ਟੀ. ਦੀ ਲਾਪ੍ਰਵਾਹੀ ਨਾਲ ਗਾਇਬ ਹੋਏ ਡਵੀਜ਼ਨ ਦੇ 300 ਦੇ ਕਰੀਬ ਮੀਟਰਾਂ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਨੇ ਐੱਲ. ਐਂਟ ਟੀ. ਦੇ ਕਰਮਚਾਰੀਆਂ ਤੋਂ ਗਾਇਬ ਹੋਏ 300 ਮੀਟਰਾਂ ਨੂੰ ਜਲਦੀ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਕਾਰਨ ਐੱਲ. ਐਂਡ ਟੀ. ਦੇ ਕਰਮਚਾਰੀ ਮੀਟਰ ਲੱਭਣ ਵਿਚ ਜੁਟ ਗਏ ਹਨ। ਈਸਟ ਡਵੀਜ਼ਨ ਨੇ ਏ. ਪੀ. ਡੀ. ਆਰ. ਪੀ. (ਮੀਟਰ ਬਦਲਣ ਦੀ ਦੇਖਭਾਲ ਕਰਨ ਵਾਲੇ) ਦੇ ਐਕਸੀਅਨ ਪੁਸ਼ਪ ਹੰਸ ਨੂੰ ਵੀ ਚਿੱਠੀ ਲਿਖੀ ਹੈ ਤਾਂ ਜੋ ਗੁੰਮ ਹੋਏ ਮੀਟਰਾਂ ਨੂੰ ਲੱਭਿਆ ਜਾ ਸਕੇ। Àੁਥੇ ਐੱਲ. ਐਂਡ ਟੀ. ਦੇ ਸੰਬੰਧਤ ਕਰਮਚਾਰੀ ਅੰਬੂਜ ਨੂੰ ਵੀ ਵਿਭਾਗ ਦੇ ਅਧਿਕਾਰੀਆਂ ਨੇ ਗਾਇਬ ਮੀਟਰਾਂ ਨੂੰ ਲੈ ਕੇ ਜਵਾਬ ਮੰਗਿਆ ਹੈ ਪਰ ਨਿਯਮਾਂ ਦੇ ਉਲਟ ਜਾਂ ਕੇ ਮੀਟਰ ਬਦਲਣ ਵਾਲੇ ਐੱਲ. ਐਂਡ ਟੀ. ਦੇ ਕਰਮਚਾਰੀਆਂ 'ਤੇ ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਛਤਰ-ਛਾਇਆ ਹੈ ਜਿਸ ਕਾਰਨ ਉਨ੍ਹਾਂ 'ਤੇ ਬਣਦੀ ਕਾਰਵਾਈ ਨਹੀਂ ਹੋ ਰਹੀ। ਮੀਟਰ ਬਦਲਣ ਵਾਲਿਆਂ ਨੇ ਪਹਿਲਾਂ ਐੱਮ. ਸੀ. ਓ. (ਮੀਟਰ ਚੇਂਜ ਆਰਡਰ) ਪਾਵਰ ਨਿਗਮ ਤੋਂ ਲੈਣਾ ਹੁੰਦਾ ਹੈ ਪਰ ਐੱਲ. ਐਂਡ ਟੀ. ਦੇ ਕਰਮਚਾਰੀ ਇਸ ਵੱਲ ਧਿਆਨ ਨਹੀਂ ਦਿੰਦੇ। ਮੀਟਰ ਉਤਾਰਣ ਤੋਂ ਬਾਅਦ ਮਹੀਨੇ ਤਕ ਮੀਟਰਾਂ ਨੂੰ ਪਾਵਰ ਨਿਗਮ ਵਾਲਿਆਂ ਨੂੰ ਵਾਪਸ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਲੋਕਾਂ ਦੇ ਐਵਰੇਜ ਬਿੱਲ ਬਣਾਉਂਦੇ ਹਨ। 'ਐਫ' ਕੋਡ ਤੋਂ ਬਣਾਉਣ ਵਾਲੇ ਬਿੱਲਾਂ ਨੂੰ ਠੀਕ ਕਰਵਾਉਣ ਲਈ ਵਿਭਾਗ ਦੇ ਅਧਿਕਾਰੀ ਦਫਤਰਾਂ ਦੇ ਚੱਕਰ ਲਾਉਂਦੇ ਰਹਿੰਦੇ ਹਨ ਪਰ ਬਦਲਦੇ ਹੋਏ ਮੀਟਰ ਦੀ ਰੀਡਿੰਗ ਨਾ ਹੋਣ ਕਾਰਨ ਲੋਕਾਂ ਦਾ ਮਸਲਾ ਹਲ ਨਹੀਂ ਹੋ ਰਿਹਾ ਅਤੇ ਗਾਹਕ ਪਾਵਰ ਨਿਗਮ ਦੇ ਕਰਮਚਾਰੀਆਂ ਨੂੰ ਕੋਸਦੇ ਰਹਿੰਦੇ ਹਨ। ਬਿੱਲ ਨਾ ਮਿਲਣ ਕਾਰਨ ਐੱਲ. ਐਂਡ ਟੀ. ਵੱਲੋਂ ਮੀਟਰ ਚੋਰੀ ਹੋਣ ਦੀ ਐੱਫ. ਆਈ. ਆਰ. ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਗਾਹਕ ਦਾ ਅਕਾਊਂਟ ਬੰਦ ਹੋ ਜਾਵੇਗਾ ਪਰ ਲੋਕਾਂ ਦੀ ਪ੍ਰੇਸ਼ਾਨੀ ਇੰਨੀ ਜਲਦੀ ਹੁੰਦੀ ਦਿਖਾਈ ਨਹੀਂ ਦਿੰਦੀ। ਬਿੱਲ ਠੀਕ ਕਰਨ ਨੂੰ ਲੈ ਕੇ ਮੀਟਰ ਮਿਲ ਨਹੀਂ ਰਹੇ, ਜਿਸ ਕਾਰਨ ਬਿੱਲਾਂ ਨੂੰ ਠੀਕ ਕਰਨ ਲਈ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਮੀਟਰ ਰੀਡਰਾਂ ਵੱਲੋਂ ਐਵਰੇਜ ਦੇ ਹਿਸਾਬ ਨਾਲ ਬਿੱਲ ਬਣਾ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ ਪਰ ਪਬਲਿਕ ਨੂੰ ਹੋਣ ਵਾਲੀ ਪ੍ਰੇਸ਼ਾਨੀ ਵੱਲ ਕੋਈ ਧਿਆਨ ਨਹੀਂ ਦਿੰਦਾ। ਮੀਟਰ ਬਦਲਣ ਤੋਂ ਬਾਅਦ ਜਦੋਂ ਪੁਰਾਣਾ ਮੀਟਰ ਮਿਲਦਾ ਹੈ ਤਾਂ ਉਸ ਦੀ ਰੀਡਿੰਗ ਨੂੰ ਦੇਖ ਕੇ ਜੇ. ਈ. ਵੱਲੋਂ ਐੱਮ. ਸੀ. ਓ. (ਮੀਟਰ ਚੇਂਜ ਆਰਡਰ) ਕੱਟ ਕੇ ਅਕਾਊਂਟ ਬੰਦ ਕੀਤਾ ਜਾਂਦਾ ਹੈ। ਜੇਕਰ ਸਮਾਂ ਰਹਿੰਦੇ ਮੀਟਰ ਨਾ ਮਿਲੇ ਤਾਂ ਐਵਰੇਜ ਦੇ ਹਿਸਾਬ ਨਾਲ ਗਲਤ ਬਿੱਲ ਬਣ ਜਾਂਦੇ ਤਾਂ ਐੱਮ. ਸੀ. ਓ. ਕੱਟਣ ਤੋਂ ਪਹਿਲਾਂ ਆਰ. ਏ. (ਰੈਵੇਨਿਊ ਅਕਾਊਂਟੈਂਟ) ਵੱਲੋਂ ਗਲਤ ਬਿੱਲਾਂ ਨੂੰ ਰਿਵਰਸ ਕਰਕੇ ਠੀਕ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਜੇ. ਈ. ਐੱਮ. ਸੀ. ਓ. ਕੱਟ ਪਾਉਂਦਾ ਹੈ ਪਰ ਹੁਣ ਮੀਟਰ ਨਹੀਂ ਮਿਲ ਰਹੇ, ਜਿਸ ਕਾਰਨ ਕਰਮਚਾਰੀ ਵੀ ਪ੍ਰੇਸ਼ਾਨ ਹਨ ਕਿ ਬਿੱਲ ਕਿਵੇਂ ਠੀਕ ਕੀਤਾ ਜਾਵੇ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਸ ਨੂੰ ਲੈ ਕੇ ਕੀ ਕਦਮ ਚੁੱਕਦਾ ਹੈ।
ਪੁਲਸ ਵੱਲੋਂ ਘਰ 'ਚ ਦਾਖਲ ਹੋ ਕੇ ਨਾਜਾਇਜ਼ ਕੁੱਟਮਾਰ, ਔਰਤ ਬੇਹੋਸ਼
NEXT STORY