ਫਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਛਾਉਣੀ ਦੇ ਰਾਮੂ ਹਲਵਾਈ ਵਾਲੇ ਚੌਕ 'ਚ ਬੀਤੀ ਰਾਤ ਇਕ ਵਪਾਰੀ ਤੋਂ 4 ਕਾਰ ਸਵਾਰ ਲੁਟੇਰੇ 50 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹ ਕੇ ਲੈ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਰੋਜ਼ਪੁਰ ਛਾਉਣੀ ਦੇ ਐੱਸ. ਐੱਚ. ਓ. ਨਵੀਨ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਲੁਟੇਰਿਆਂ ਨੂੰ ਫੜਨ ਲਈ ਏਰੀਆ ਸੀਲ ਕਰ ਦਿੱਤਾ ਗਿਆ। ਪੁਲਸ ਨੂੰ ਦਿੱਤੇ ਬਿਆਨਾਂ 'ਚ ਫਿਰੋਜ਼ਪੁਰ ਛਾਉਣੀ ਦੀ ਗਲੀ ਨੰ. 3 ਦੇ ਵਪਾਰੀ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਜਦ ਉਹ ਮੰਡੀ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਆਰਚੀਜ਼ ਗੈਲਰੀ ਦੇ ਕੋਲ ਇਕ ਕਾਰ ਚਾਲਕ ਨੇ ਆਪਣੀ ਕਾਰ, ਉਸਦੇ ਸਕੂਟਰ 'ਚ ਮਾਰੀ ਅਤੇ ਕਾਰ 'ਚ 4 ਸਵਾਰ ਲੁਟੇਰੇ ਉਸ ਨਾਲ ਕੁੱਟਮਾਰ ਕਰਦੇ ਹੋਏ ਉਸਤੋਂ 50 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਇਲ ਫੋਨ ਖੋਹ ਕੇ ਲੈ ਗਏ। ਲੁਟੇਰਿਆਂ ਨੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY