ਜਲੰਧਰ (ਇੰਟ.)- ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ’ਚ ਬਦਲਾਅ ਕਾਰਨ ਬ੍ਰਿਟੇਨ (ਯੂ. ਕੇ.) ਦੇ 50 ਅਰਬ ਪੌਂਡ ਯਾਨੀ 5 ਲੱਖ ਕਰੋੜ ਰੁਪਏ ਦੇ ਉੱਚ ਸਿੱਖਿਆ ਖੇਤਰ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲਗਭਗ 25 ਯੂਨੀਵਰਸਿਟੀਆਂ ਦੀ ਆਮਦਨ ਦਾ ਇਕ ਤਿਹਾਈ ਹਿੱਸਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਹੈ। ਵੀਜ਼ਾ ਨਿਯਮਾਂ ’ਚ ਬਦਲਾਅ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ’ਚ ਕਮੀ ਆਈ ਹੈ। ਹਾਲਾਤ ਇਹ ਬਣ ਗਏ ਹਨ ਕਿ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਇਨ੍ਹੀਂ ਦਿਨੀਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਸਰਕਾਰ ਤੋਂ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣ ਦੀ ਬੇਨਤੀ ਕਰ ਰਹੀਆਂ ਹਨ। ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਵਿੱਤੀ ਸਥਿਤੀ ਨਾ ਬਦਲੀ ਤਾਂ ਇਨ੍ਹਾਂ ਯੂਨੀਵਰਸਿਟੀਆਂ ਨੂੰ ਕੋਰਸ ਘਟਾਉਣੇ ਪੈ ਸਕਦੇ ਹਨ ਅਤੇ ਕੁਝ ਯੂਨੀਵਰਸਿਟੀਆਂ ਬੰਦ ਵੀ ਹੋ ਸਕਦੀਆਂ ਹਨ।
ਸਥਾਨਕ ਵਿਦਿਆਰਥੀਆਂ ਨਾਲੋਂ ਵੱਧ ਫ਼ੀਸ ਅਦਾ ਕਰਦੇ ਵਿਦੇਸ਼ੀ ਵਿਦਿਆਰਥੀ
ਹਾਊਸ ਆਫ਼ ਕਾਮਨਜ਼ ਦੇ ਇਕ ਖੋਜ ਪੱਤਰ ਅਨੁਸਾਰ 2022-23 ’ਚ ਬ੍ਰਿਟਿਸ਼ ਉੱਚ ਸਿੱਖਿਆ ਖੇਤਰ ਦੀ ਕੁੱਲ੍ਹ ਆਮਦਨ 50 ਬਿਲੀਅਨ ਪੌਂਡ (ਪੰਜ ਲੱਖ ਕਰੋੜ ਰੁਪਏ) ਤੋਂ ਥੋੜ੍ਹੀ ਜ਼ਿਆਦਾ ਸੀ, ਜੋ ਜ਼ਿਆਦਾਤਰ ਟਿਊਸ਼ਨ ਫ਼ੀਸਾਂ ਅਤੇ ਗ੍ਰਾਂਟਾਂ ਤੋਂ ਪ੍ਰਾਪਤ ਕੀਤੀ ਗਈ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂ. ਕੇ. ’ਚ 6 ’ਚੋਂ 1 ਯੂਨੀਵਰਸਿਟੀ ਆਪਣੀ ਕੁੱਲ੍ਹ ਆਮਦਨ ਦਾ ਇਕ ਤਿਹਾਈ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀਆਂ ਫ਼ੀਸਾਂ ਤੋਂ ਪ੍ਰਾਪਤ ਕਰਦੀ ਹੈ। ਅੰਤਰਰਾਸ਼ਟਰੀ ਵਿਦਿਆਰਥੀ ਆਮ ਤੌਰ ’ਤੇ ਬ੍ਰਿਟਿਸ਼ ਵਿਦਿਆਰਥੀਆਂ ਨਾਲੋਂ ਵੱਧ ਫ਼ੀਸ ਅਦਾ ਕਰਦੇ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ ਲਈ ਆਮਦਨੀ ਦਾ ਇਕ ਮਹੱਤਵਪੂਰਨ ਸੋਮੇ ਹੁੰਦੇ ਹਨ।
ਇਹ ਵੀ ਪੜ੍ਹੋ- ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਸ਼ਾਮਲ ਇਨ੍ਹਾਂ ਮਸ਼ਹੂਰ ਗੈਂਗਸਟਰਾਂ ਬਾਰੇ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ
ਸਾਬਕਾ ਪ੍ਰਧਾਨ ਮੰਤਰੀ ਸੁਨਕ ਦੇ ਕਾਰਜਕਾਲ ਦੌਰਾਨ ਹੋਈਆਂ ਤਬਦੀਲੀਆਂ
ਦੱਸਿਆ ਜਾਂਦਾ ਹੈ ਕਿ ਇਹ ਸਮੱਸਿਆ ਉਦੋਂ ਹੋਰ ਗੰਭੀਰ ਹੋ ਗਈ ਜਦੋਂ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਵਿਦੇਸ਼ੀ ਵਿਦਿਆਰਥੀ ਵੀਜ਼ਿਆਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਇਨ੍ਹਾਂ ਪਾਬੰਦੀਆਂ ’ਚ ਵਿਦੇਸ਼ੀ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਇਕੱਠੇ ਲਿਆਉਣ ’ਤੇ ਵੀ ਪਾਬੰਦੀ ਸੀ। ਸਰਕਾਰੀ ਅੰਕੜਿਆਂ ਅਨੁਸਾਰ 2024 ਦੇ ਪਹਿਲੇ ਚਾਰ ਮਹੀਨਿਆਂ ’ਚ 2023 ਦੀ ਇਸੇ ਮਿਆਦ ਦੇ ਮੁਕਾਬਲੇ ਵਿਦੇਸ਼ਾਂ ਤੋਂ ਦਾਖਲੇ ਲਈ ਅਰਜ਼ੀਆਂ ’ਚ 30,000 ਦੀ ਕਮੀ ਆਈ ਹੈ।
12 ਮਹੀਨਿਆਂ ਲਈ ਵੈਧ ਵੀਜ਼ਾ ਵਾਲੇ ਲੋਕਾਂ ਨੂੰ ਛੋਟ
ਸਤੰਬਰ 2024 ’ਚ ਐਲਾਨੀ ਇਹ ਤਬਦੀਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਨਿਗਰਾਨੀ ਨੂੰ ਬਣਾਈ ਰੱਖਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਇਹ ਯਕੀਨੀ ਬਣਾਉਣ ਲਈ ਕਿ ਉਹ ਯੂ.ਕੇ. ’ਚ ਪੜ੍ਹਦੇ ਹੋਏ ਆਪਣੇ ਰਹਿਣ ਦੇ ਖਰਚਿਆਂ ਦਾ ਪ੍ਰਬੰਧ ਕਰ ਸਕਣ। ਵਿਦਿਆਰਥੀਆਂ ਕੋਲ ਇਕ ਅਕਾਦਮਿਕ ਸਾਲ ਲਈ ਆਪਣੇ ਕੋਰਸ ਲਈ ਭੁਗਤਾਨ ਕਰਨ ਲਈ ਲੋੜੀਂਦੇ ਪੈਸੇ ਹੋਣੇ ਚਾਹੀਦੇ ਹਨ, ਜੋ 9 ਮਹੀਨਿਆਂ ਤੱਕ ਚੱਲ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ 5 ਪੁਲਸ ਅਧਿਕਾਰੀਆਂ 'ਤੇ ਵੱਡੀ ਕਾਰਵਾਈ, ਡਿੱਗੀ ਗਾਜ
ਟਿਊਸ਼ਨ ਲਈ ਲੋੜੀਂਦੀ ਖ਼ਾਸ ਰਕਮ ਵਿਦਿਆਰਥੀ ਵੱਲੋਂ ਅਧਿਐਨ ਲਈ ਸਵੀਕਾਰ ਕਰਨ ਦੀ ਪੁਸ਼ਟੀ ’ਚ ਦੱਸੀ ਜਾਵੇਗੀ। ਜੇਕਰ ਵਿਦਿਆਰਥੀ ਘੱਟੋ-ਘੱਟ 12 ਮਹੀਨਿਆਂ ਲਈ ਵੈਧ ਵੀਜ਼ਾ ਲੈ ਕੇ ਯੂ. ਕੇ. ਦਾ ਦੌਰਾ ਕਰ ਰਿਹਾ ਹੈ ਤਾਂ ਉਸ ਨੂੰ ਨਵੇਂ ਵੀਜ਼ੇ ਲਈ ਅਰਜ਼ੀ ਦੇਣ ਵੇਲੇ ਉਨ੍ਹਾਂ ਦੇ ਕੋਰਸ ਫ਼ੀਸਾਂ ਲਈ ਵਿੱਤੀ ਸਬੂਤ ਪ੍ਰਦਾਨ ਕਰਨ ਤੋਂ ਛੋਟ ਦਿੱਤੀ ਜਾਂਦੀ ਹੈ।
ਭਾਰਤੀ ਵਿਦਿਆਰਥੀਆਂ ’ਤੇ ਕਿੰਨਾ ਪ੍ਰਭਾਵ
ਭਾਰਤੀ ਵਿਦਿਆਰਥੀਆਂ ਲਈ ਵਿੱਤੀ ਲੋੜਾਂ ’ਚ ਵਾਧਾ ਯੂ. ਕੇ. ’ਚ ਅਧਿਐਨ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਨਹੀਂ ਹੈ। ਔਸਤਨ ਭਾਰਤੀ ਵਿਦਿਆਰਥੀ ਵਿਦੇਸ਼ਾਂ ’ਚ ਪੜ੍ਹਾਈ ’ਤੇ ਸਾਲਾਨਾ 20 ਲੱਖ ਰੁਪਏ ਤੋਂ ਵੱਧ ਖ਼ਰਚ ਕਰਦੇ ਹਨ, ਜਿਸ ’ਚ ਟਿਊਸ਼ਨ, ਰਿਹਾਇਸ਼ ਅਤੇ ਰਹਿਣ ਦੇ ਖ਼ਰਚੇ ਸ਼ਾਮਲ ਹਨ।
ਇਹ ਵੀ ਪੜ੍ਹੋ- ਸੱਥ 'ਚ ਬੈਠਣ 'ਤੇ ਪੈ ਗਿਆ ਰੌਲਾ, ਕੁੱਟ-ਕੁੱਟ ਕੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕਤਲ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
NEXT STORY